ਗੋਦਾਮ ''ਚ ਅੱਗ ਲੱਗਣ ਨਾਲ ਤਿੰਨ ਮਜ਼ਦੂਰਾਂ ਦੀ ਮੌ.ਤ, ਤਿੰਨ ਹੋਰ ਜ਼ਖ਼ਮੀ

Saturday, Nov 09, 2024 - 01:34 PM (IST)

ਗੋਦਾਮ ''ਚ ਅੱਗ ਲੱਗਣ ਨਾਲ ਤਿੰਨ ਮਜ਼ਦੂਰਾਂ ਦੀ ਮੌ.ਤ, ਤਿੰਨ ਹੋਰ ਜ਼ਖ਼ਮੀ

ਨਵਸਾਰੀ (ਭਾਸ਼ਾ)- ਸ਼ਨੀਵਾਰ ਸਵੇਰੇ ਰਸਾਇਣ ਲੀਕ ਹੋਣ ਕਾਰਨ ਇਕ ਗੋਦਾਮ 'ਚ ਅੱਗ ਲੱਗ ਗਈ, ਜਿਸ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਝੁਲਸ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਗੁਜਰਾਤ ਦੇ ਨਵਸਾਰੀ ਜ਼ਿਲ੍ਹੇ 'ਚ ਵਾਪਰਿਆ। ਪੁਲਸ ਡਿਪਟੀ ਸੁਪਰਡੈਂਟ ਬੀ.ਵੀ. ਗੋਇਲ ਨੇ ਦੱਸਿਆ ਕਿ ਬਿਲਿਮੋਰੀਆ ਤਾਲੁਕ ਦੇ ਦੇਵਸਰ ਪਿੰਡ ਸਥਿਤ ਗੋਦਾਮ 'ਚ ਸਵੇਰੇ ਕਰੀਬ 9 ਵਜੇ ਉਸ ਸਮੇਂ ਅੱਗ ਲੱਗ ਗਈ, ਜਦੋਂ ਮਜ਼ਦੂਰ ਰਸਾਇਣ ਨਾਲ ਭਰੇ ਬੈਰਲ ਟਰੱਕ ਤੋਂ ਉਤਾਰ ਰਹੇ ਸਨ। 

ਉਨ੍ਹਾਂ ਦੱਸਿਆ,''ਇਸ ਹਾਦਸੇ 'ਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।'' ਗੋਹਿਲ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ 'ਤੇ ਬੁਲਾਈਆਂ ਗਈਆਂ ਅਤੇ ਅੱਗ 'ਤੇ ਕਾਬੂ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਟਰੱਕ ਦੇ ਇਕ ਬੈਰਲ ਤੋਂ ਰਸਾਇਣ ਲੀਕ ਹੋ ਗਿਆ, ਜਿਸ ਕਾਰਨ ਅੱਗ ਲੱਗ ਗਈ। ਸਭ ਤੋਂ ਪਹਿਲੇ ਟਰੱਕ 'ਚ ਅੱਗ ਲੱਗੀ, ਜਿਸ ਤੋਂ ਬਾਅਦ ਇਹ ਪੂਰੇ ਗੋਦਾਮ 'ਚ ਫੈਲ ਗਈ ਅਤੇ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਗੰਭੀਰ ਰੂਪ ਨਾਲ ਝੁਲਸ ਗਏ ਅਤੇ ਇਕ ਵਿਅਕਤੀ ਅਜੇ ਲਾਪਤਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News