ਹਲਦਵਾਨੀ ਤੋਂ ਬਾਅਦ ਬਰੇਲੀ ’ਚ ਹਿੰਸਾ, ਤੌਕੀਰ ਰਜ਼ਾ ਬੋਲੇ- ਕੋਈ ਸਾਡਾ ਘਰ ਤੋੜੇਗਾ, ਤਾਂ ਸ਼ਾਂਤ ਨਹੀਂ ਰਹਾਂਗੇ

Saturday, Feb 10, 2024 - 09:13 AM (IST)

ਹਲਦਵਾਨੀ ਤੋਂ ਬਾਅਦ ਬਰੇਲੀ ’ਚ ਹਿੰਸਾ, ਤੌਕੀਰ ਰਜ਼ਾ ਬੋਲੇ- ਕੋਈ ਸਾਡਾ ਘਰ ਤੋੜੇਗਾ, ਤਾਂ ਸ਼ਾਂਤ ਨਹੀਂ ਰਹਾਂਗੇ

ਬਰੇਲੀ (ਭਾਸ਼ਾ) - ਉੱਤਰਾਖੰਡ ਦੇ ਹਲਦਵਾਨੀ ’ਚ ਭੜਕੀ ਹਿੰਸਾ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਬਰੇਲੀ ਵਿਚ ਵੀ ਹੰਗਾਮਾ ਹੋ ਗਿਆ। ਪਥਰਾਅ ’ਚ 4 ਲੋਕ ਜ਼ਖਮੀ ਹੋ ਗਏ ਹਨ। ਇਤੇਹਾਦ-ਏ-ਮਿੱਲਤ ਕੌਂਸਲ ਦੇ ਕੌਮੀ ਪ੍ਰਧਾਨ ਤੌਕੀਰ ਰਜ਼ਾ ਨੇ ਇਸ ਘਟਨਾ ਦੇ ਵਿਰੋਧ ਵਿਚ ਗ੍ਰਿਫ਼ਤਾਰੀਆਂ ਦਾ ਐਲਾਨ ਕੀਤਾ ਹੈ। ਤੌਕੀਰ ਰਜ਼ਾ ਨੇ ਸ਼ੁੱਕਰਵਾਰ ਦੁਪਹਿਰ ਨੂੰ ਦਰਗਾਹ ਅੱਲਾ ਹਜ਼ਰਤ ਵਿਖੇ ਨਮਾਜ਼ ਅਦਾ ਕੀਤੀ। ਉਸ ਤੋਂ ਬਾਅਦ ਗ੍ਰਿਫਤਾਰੀ ਦੇਣ ਲਈ ਉਥੋਂ ਅੱਗੇ ਵਧੇ, ਪਰ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ। ਪੁਲਸ ਦੇ ਸਮਝਾਉਣ ਤੋਂ ਬਾਅਦ ਤੌਕੀਰ ਰਜ਼ਾ ਘਰ ਪਰਤ ਆਏ। ਇਸ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਿਦੱਤੀ।

ਇਹ ਵੀ ਪੜ੍ਹੋ :    ਪੰਜਾਬ ’ਚ 6733 ਮੌਤਾਂ ’ਤੇ ਸਰਕਾਰ ਤੋਂ HC ਨੇ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ

ਇਸ ਦੇ ਨਾਲ ਹੀ ਮੌਲਾਨਾ ਤੌਕੀਰ ਰਜ਼ਾ ਦੇ ਘਰ ਪਰਤਣ ਤੋਂ ਬਾਅਦ ਸ਼ਿਆਮਤਗੰਜ ਨੇੜੇ ਤਿਰੰਗਾ ਲੈ ਕੇ ਪਰਤ ਰਹੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਪਥਰਾਅ ਕੀਤਾ। ਜਿਸ ਕਾਰਨ ਹਫੜਾ-ਦਫੜੀ ਮਚ ਗਈ। ਪੱਥਰਾਂ ਨਾਲ 4 ਲੋਕ ਜ਼ਖਮੀ ਹੋ ਗਏ। ਮੌਲਾਨਾ ਤੌਕੀਰ ਰਜ਼ਾ ਨੇ ਕਿਹਾ ਕਿ ਉੱਤਰਾਖੰਡ ਵਿਚ ਜੋ ਕੁਝ ਵੀ ਹੋਇਆ ਹੈ, ਉਸ ਲਈ ਮੁੱਖ ਮੰਤਰੀ ਧਾਮੀ ਜ਼ਿੰਮੇਵਾਰ ਹਨ। ਜੇ ਕੋਈ ਘਰ ਤੋੜਦਾ ਹੈ ਤਾਂ ਅਸੀਂ ਸ਼ਾਂਤ ਨਹੀਂ ਰਹਾਂਗੇ।

ਇਹ ਵੀ ਪੜ੍ਹੋ :      ਟਿਸ਼ੂ ਪੇਪਰ 'ਤੇ ਲਿਖ ਕੇ ਰੇਲ ਮੰਤਰੀ ਨੂੰ ਦਿੱਤਾ ਬਿਜਨਸ ਆਈਡਿਆ, 6 ਮਿੰਟ 'ਚ ਆਈ ਕਾਲ ਤੇ ਮਿਲ ਗਿਆ ਆਫ਼ਰ
ਇਹ ਵੀ ਪੜ੍ਹੋ :     1.5 ਲੱਖ ਰੁਪਏ ਦੇ ਪੱਧਰ 'ਤੇ ਪਹੁੰਚਿਆ ਸ਼ੇਅਰ , ਇਹ ਰਿਕਾਰਡ ਬਣਾਉਣ ਵਾਲੀ MRF ਬਣੀ ਦੇਸ਼ ਦੀ ਪਹਿਲੀ ਕੰਪਨੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News