ਛੱਤੀਸਗੜ੍ਹ ’ਚ ਇਕ ਕੋਲਾ ਖਾਨ ਵਿਰੁੱਧ ਭੜਕੀ ਹਿੰਸਾ, 8 ਪੁਲਸ ਮੁਲਾਜ਼ਮਾਂ ਤੇ ਕਈ ਪੇਂਡੂ ਜ਼ਖਮੀ
Saturday, Dec 27, 2025 - 10:41 PM (IST)
ਰਾਏਗੜ੍ਹ (ਭਾਸ਼ਾ) - ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲੇ ’ਚ ਸ਼ਨੀਵਾਰ ਇਕ ਕੋਲਾ ਖਾਨ ਵਿਰੁੱਧ ਪੁਲਸ ਤੇ ਲੋਕਾਂ ਦਰਮਿਆਨ ਹੋਈਆਂ ਹਿੰਸਕ ਝੜਪਾਂ ’ਚ 8 ਪੁਲਸ ਮੁਲਾਜ਼ਮ ਤੇ ਕਈ ਪੇਂਡੂ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਜ਼ਿਲੇ ਦੇ ਤਾਮਨਾਰ ਖੇਤਰ ’ਚ ਜਿੰਦਲ ਇੰਡਸਟਰੀਜ਼ ਨੂੰ ਅਲਾਟ ਕੀਤੀ ਗਈ ਕੋਲਾ ਖਾਨ ਵਿਰੋਧ ਪਿੰਡ ਵਾਸੀਆਂ ਨੇ ਭਾਰੀ ਵਿਰੋਧ ਕੀਤਾ
ਗੈਰੇ ਪਾਲਮਾ ਸੈਕਟਰ-1 ਦੇ ਧੋਰਾਭਠਾ ਪਿੰਡ ’ਚ ਅਲਾਟ ਕੋਲਾ ਬਲਾਕ ਕਾਰਨ 14 ਪ੍ਰਭਾਵਿਤ ਪਿੰਡਾਂ ਦੇ ਸੈਂਕੜੇ ਲੋਕ ਪਿਛਲੇ 15 ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਹ ਜ਼ਮੀਨ ਪ੍ਰਾਪਤੀ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਪੁਲਸ ਨੇ ਸ਼ਨੀਵਾਰ ਸਵੇਰੇ ਪ੍ਰਦਰਸ਼ਨਕਾਰੀਆਂ ਨੂੰ ਵਿਰੋਧ ਵਾਲੀ ਥਾਂ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਹਾਲਾਤ ਖਰਾਬ ਹੋਏ। ਪਿੰਡ ਵਾਸੀਆਂ ਨੇ ਇਕ ਬੱਸ ਤੇ ਇਕ ਕਾਰ ਸਮੇਤ 3 ਵਾਹਨਾਂ ਨੂੰ ਅੱਗ ਲਾ ਦਿੱਤੀ। ਪੁਲਸ ਦੇ ਇਕ ਵਾਹਨ ਦੀ ਵੀ ਭੰਨਤੋੜ ਕੀਤੀ ਗਈ। ਇਸ ਦੌਰਾਨ ਪੇਂਡੂ ਔਰਤਾਂ ਦੀ ਭੀੜ ਨੇ ਤਾਮਨਾਰ ਦੀ ਮਹਿਲਾ ਪੁਲਸ ਚੌਕੀ ਦੀ ਇੰਚਾਰਜ ਕਮਲਾ ਪੁਸਮ 'ਤੇ ਹਮਲਾ ਕਰ ਦਿੱਤਾ।
