ਭਾਰਤ ਦਾ ਇਕ ਪਿੰਡ ਅਜਿਹਾ ਵੀ ਜਿਥੇ ਗੰਢੇ-ਲਸਣ ਖਾਣ ’ਤੇ ਪਾਬੰਦੀ, ਖ਼ਰੀਦ ਕੇ ਨਹੀਂ ਲਿਜਾ ਸਕਦੇ ਘਰ

Friday, Sep 23, 2022 - 09:51 AM (IST)

ਪਟਨਾ- ਭਾਰਤ ਵਿਚ ਜ਼ਿਆਦਾਤਰ ਘਰਾਂ ਵਿਚ ਵੱਡੇ ਸ਼ੌਂਕ ਨਾਲ ਗੰਢੇ-ਲਸਣ ਖਾਧਾ ਜਾਂਦਾ ਹੈ। ਖਾਣੇ ਦਾ ਸਵਾਦ ਵਧਾਉਣ ਲਈ ਇਹ 2 ਚੀਜ਼ਾਂ ਬਹੁਤ ਅਹਿਮ ਰੋਲ ਨਿਭਾਉਂਦੀਆਂ ਹਨ। ਨਾ ਸਿਰਫ਼ ਇਨ੍ਹਾਂ ਨਾਲ ਖਾਣੇ ਦਾ ਸਵਾਦ ਵਧਦਾ ਹੈ, ਸਗੋਂ ਇਹ ਸਿਹਤ ਲਈ ਵੀ ਚੰਗੇ ਮੰਨੇ ਜਾਂਦੇ ਹਨ ਪਰ ਭਾਰਤ ਵਿਚ ਇਕ ਅਜਿਹਾ ਪਿੰਡ ਹੈ, ਜਿਥੇ ਗੰਢੇ ਅਤੇ ਲਸਣ ’ਤੇ ਬੈਨ ਲੱਗਾ ਹੋਇਆ ਹੈ। ਇਹ ਪਿੰਡ ਬਿਹਾਰ ਦੇ ਜਹਾਨਾਬਾਦ ’ਚ ਜ਼ਿਲ੍ਹੇ ਤੋਂ ਲਗਭਗ 30 ਕਿਲੋਮੀਟਰ ਦੂਰ ਹੈ।

ਇਹ ਵੀ ਪੜ੍ਹੋ : ਇਰਾਕ ਤੋਂ ਆਏ 6 ਮਹੀਨੇ ਦੇ ਬੱਚੇ ਦੇ ਦਿਲ 'ਚ ਸਨ ਕਈ ਛੇਕ, ਦਿੱਲੀ ਦੇ ਡਾਕਟਰਾਂ ਨੇ ਦਿੱਤੀ ਨਵੀ ਜ਼ਿੰਦਗੀ

ਇਸ ਪਿੰਡ ਦਾ ਨਾਂ ਤ੍ਰਿਲੋਕੀ ਬੀਘਾ ਹੈ। ਇਸ ਪਿੰਡ ਵਿਚ ਬੀਤੇ ਕਈ ਦਹਾਕਿਆਂ ਤੋਂ ਕਿਸੇ ਨੇ ਲਸਣ ਅਤੇ ਗੰਢੇ ਨੂੰ ਹੱਥ ਨਹੀਂ ਲਗਾਇਆ ਹੈ। ਇਨ੍ਹਾਂ ਦੋਨਾਂ ਦੇ ਨਾਂ ਲੈਣ ’ਤੇ ਵੀ ਪਾਬੰਦੀ ਹੈ, ਕੋਈ ਇਸ ਨੂੰ ਖਰੀਦਕੇ ਘਰ ਵੀ ਨਹੀਂ ਲਿਆ ਸਕਦਾ। ਇਥੇ ਗੰਢੇ ਅਤੇ ਲਸਣ ’ਤੇ ਪਾਬੰਦੀ ਦਾ ਕਾਰਨ ਪਿੰਡ ਵਿਚ ਇਕ ਮੰਦਰ ਹੈ, ਜਿਸ ਨੂੰ ਠਾਕੁਰਬਾੜੀ ਕਹਿੰਦੇ ਹਨ। ਇਸੇ ਮੰਦਰ ਦੇ ਦੇਵਤਾਵਾਂ ਦੇ ਸ਼ਰਾਪ ਕਾਰਨ ਲੋਕਾਂ ਦੇ ਗੰਢੇ-ਲਸਣ ਖਾਣ ’ਤੇ ਪਾਬੰਦੀ ਹੈ। ਕਈ ਵਾਰ ਰਵਾਇਤ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਨਾ ਕੋਈ ਅਨਹੋਣੀ ਹੋ ਜਾਂਦੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News