ਇਹ ਪਿੰਡ ਬਣਿਆ ਟਾਪੂ; ਘਰ ਛੱਡਣ ਨੂੰ ਮਜ਼ਬੂਰ ਹੋਏ ਲੋਕ, ਜਾਣੋ ਕੀ ਹੈ ਵਜ੍ਹਾ
Friday, Jan 10, 2025 - 04:32 PM (IST)
ਨੂਹ- ਜੇਵੰਤ ਪਿੰਡ ਪਿਛਲੇ ਤਿੰਨ ਮਹੀਨਿਆਂ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ। ਚਾਰੋਂ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਅਜਿਹਾ ਲੱਗਦਾ ਹੈ ਕਿ ਜਿਵੇਂ ਪਿੰਡ ਦੇ ਲੋਕ ਕਿਸੇ ਟਾਪੂ 'ਤੇ ਰਹਿ ਰਹੇ ਹੋਣ। ਹੜ੍ਹ ਵਰਗੇ ਹਲਾਤ ਵਿਚ ਰਹਿਣ ਲਈ ਲੋਕ ਮਜ਼ਬੂਰ ਹਨ। ਸਤੰਬਰ ਮਹੀਨੇ 'ਚ ਮਾਨਸੂਨ ਸੀਜ਼ਨ ਤੋਂ ਹੀ ਇਹ ਪਿੰਡ ਪਾਣੀ ਵਿਚ ਡੁੱਬਿਆ ਨਜ਼ਰ ਆ ਰਿਹਾ ਹੈ। ਆਲਮ ਇਹ ਹੈ ਕਿ ਇੱਥੋਂ ਦੀਆਂ ਸੜਕਾਂ ਡੁੱਬ ਗਈਆਂ ਹਨ ਅਤੇ ਆਲੇ-ਦੁਆਲੇ ਦੇ ਪਿੰਡਾਂ ਅਤੇ ਸ਼ਹਿਰਾਂ ਨਾਲੋਂ ਸੰਪਰਕ ਟੁੱਟ ਗਿਆ ਹੈ। ਇਹ ਪਿੰਡ ਹਰਿਆਣਾ ਦੇ ਨੂਹ ਵਿਚ ਪੈਂਦਾ ਹੈ।
ਟਿਊਬਾਂ ਦੇ ਸਹਾਰੇ ਪਿੰਡ ਵਾਸੀਆਂ
ਪਿੰਡ ਵਿਚ ਆਉਣ-ਜਾਣ ਲਈ ਪਿੰਡ ਵਾਸੀਆਂ ਕੋਲ ਹਵਾ ਨਾਲ ਭਰੀ ਟਿਊਬ ਦਾ ਸਹਾਰਾ ਹੈ। ਬੱਚੇ ਸਕੂਲ ਜਾਣ ਲਈ ਇਸੇ ਟਿਊਬ ਦਾ ਇਸਤੇਮਾਲ ਕਰ ਰਹੇ ਹਨ। ਪਿੰਡ ਦੇ ਲੋਕ ਹੁਣ ਰੋਜ਼ਾਨਾ ਦੇ ਕੰਮਾਂ ਲਈ 500 ਮੀਟਰ ਦੂਰ ਮੇਨ ਰੋਡ ਤੱਕ ਟਿਊਬ ਦੇ ਸਰਾਹੇ ਪਹੁੰਚਦੇ ਹਨ। ਲਗਾਤਾਰ ਪਾਣੀ ਭਰ ਜਾਣ ਕਾਰਨ ਪਿੰਡ ਦੇ ਖੇਤ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਨ। ਪਸ਼ੂਆਂ ਲਈ ਚਾਰੇ ਦਾ ਵੀ ਸੰਕਤ ਪੈਦਾ ਹੋ ਗਿਆ ਹੈ। ਮਜ਼ਬੂਰੀ ਵਿਚ ਕਈ ਪਰਿਵਾਰਾਂ ਨੂੰ ਆਪਣੇ ਦੁਧਾਰੂ ਪਸ਼ੂ ਤੱਕ ਵੇਚਣੇ ਪੈ ਰਹੇ ਹਨ।
ਪ੍ਰਸ਼ਾਸਨ ਤੋਂ ਨਹੀਂ ਮਿਲੀ ਮਦਦ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਹੇਠਲੇ ਖੇਤਰ ਵਿਚ ਹੋਣ ਕਾਰਨ ਬਾਕੀ ਪਿੰਡਾਂ ਦਾ ਪਾਣੀ ਵੀ ਇੱਥੇ ਆ ਕੇ ਰੁੱਕ ਜਾਂਦਾ ਹੈ। 20 ਤੋਂ ਵੱਧ ਪਰਿਵਾਰ ਇਸ ਮੁਸ਼ਕਲ ਹਲਾਤਾਂ ਵਿਚ ਫਸੇ ਹੋਏ ਹਨ ਪਰ ਹੁਣ ਤੱਕ ਪ੍ਰਸ਼ਾਸਨ ਤੋਂ ਕੋਈ ਰਾਹਤ ਨਹੀਂ ਮਿਲੀ। ਇਨ੍ਹਾਂ ਸਭ ਤੋਂ ਪਰੇਸ਼ਾਨ ਹੋ ਕੇ ਕੁਝ ਪਰਿਵਾਰ ਆਪਣਾ ਘਰ ਛੱਡ ਕੇ ਦੂਜੀਆਂ ਥਾਵਾਂ 'ਤੇ ਰਹਿਣ ਨੂੰ ਮਜ਼ਬੂਰ ਹੋ ਗਏ ਹਨ।