UK ਕੋਰਟ ਤੋਂ ਵਿਜੇ ਮਾਲਿਆ ਨੂੰ ਝਟਕਾ, ਜਲਦ ਲਿਆਂਦਾ ਜਾ ਸਕਦਾ ਹੈ ਭਾਰਤ

Monday, Apr 08, 2019 - 05:18 PM (IST)

UK ਕੋਰਟ ਤੋਂ  ਵਿਜੇ ਮਾਲਿਆ ਨੂੰ ਝਟਕਾ, ਜਲਦ ਲਿਆਂਦਾ ਜਾ ਸਕਦਾ ਹੈ ਭਾਰਤ

ਬਿਜ਼ਨੈੱਸ ਡੈਸਕ — ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਲੰਡਨ ਦੀ ਅਦਾਲਤ ਨੇ ਸਮੋਵਾਰ ਨੂੰ ਵੱਡਾ ਝਟਕਾ ਦਿੱਤਾ ਹੈ। ਰਿਪੋਰਟਾਂ ਅਨੁਸਾਰ ਅਦਾਲਤ ਨੇ ਮਾਲਿਆ ਦੀ ਹਵਾਲਗੀ ਖਿਲਾਫ ਦਿੱਤੀ ਗਈ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਅਜਿਹੇ 'ਚ ਉਸਦੇ ਜੇਲ ਜਾਣ ਤੋਂ ਬਚਣ ਦੇ ਬਹਾਨੇ ਹੋਰ ਜ਼ਿਆਦਾ ਦੇਰ ਨਹੀਂ ਚਲਣ ਵਾਲੇ। ਹੁਣ ਜਲਦ ਹੀ ਮਾਲਿਆ ਦੀ ਹਵਾਲਗੀ ਪ੍ਰਕਿਰਿਆ ਨੂੰ ਭਾਰਤ ਸਰਕਾਰ ਅੱਗੇ ਵਧਾ ਸਕਦੀ ਹੈ। ਜਿਸ ਤੋਂ ਬਾਅਦ ਇੰਗਲੈਂਡ ਸਰਕਾਰ ਜਲਦੀ ਹੀ ਮਾਲਿਆ ਨੂੰ ਭਾਰਤ ਸਰਕਾਰ ਹਵਾਲੇ ਕਰ ਸਕਦੀ ਹੈ। ਮਾਲਿਆ ਨੂੰ ਵੀ ਅੰਦਾਜ਼ਾ ਹੋ ਗਿਆ ਹੈ ਕਿ ਉਸਦਾ ਜੇਲ ਜਾਣਾ ਤੈਅ ਹੈ। ਇਸ ਲਈ ਪਿਛਲੇ ਦਿਨੀਂ ਉਸਦੇ ਵਕੀਲਾਂ ਨੇ ਕੋਰਟ ਵਿਚ ਕਿਹਾ ਸੀ ਕਿ ਮੇਰੇ ਮੁਅੱਕਲ ਭਾਰਤੀ ਬੈਂਕਾਂ ਨੂੰ ਸੰਤੁਸ਼ਟ ਕਰਨ ਲਈ ਆਪਣੀ ਸ਼ਾਨੋ-ਸ਼ੌਕਤ ਵਾਲੀ ਜ਼ਿੰਦਗੀ ਤਿਆਗਣਾ ਚਾਹੁੰਦੇ ਹਨ।

ਮਾਲਿਆ ਦਾ ਭਾਰਤੀ ਬੈਂਕਾਂ 'ਤੇ ਕਰੀਬ 1.14 ਅਰਬ ਪਾਊਂਡ ਬਕਾਇਆ ਹੈ। ਕੋਰਟ ਦੇ ਆਦੇਸ਼ ਅਨੁਸਾਰ ਹਰ ਹਫਤੇ ਉਹ 18,325.31 ਪਾਊਂਡ ਖਰਚ ਕਰ ਸਕਦਾ ਹੈ। ਪਿਛਲੇ ਹਫਤੇ ਬ੍ਰਿਟੇਨ ਦੀ ਕੋਰਟ 'ਚ ਸੁਣਵਾਈ ਦੇ ਦੌਰਾਨ ਮਾਲਿਆ ਨੇ ਇਸ ਰਾਸ਼ੀ ਨੂੰ ਘਟਾ ਕੇ 29,500 ਪਾਊਂਡ ਕਰਨ ਦੀ ਪੇਸ਼ਕਸ਼ ਕੀਤੀ ਸੀ।

ਜ਼ਿਕਰਯੋਗ ਹੈ ਕਿ ਵਿਜੇ ਮਾਲਿਆ ਟਵਿੱਟਰ ਦੇ ਜ਼ਰੀਅ ਲਗਾਤਾਰ ਆਪਣੀ ਗੱਲ ਸਾਹਮਣੇ ਰੱਖਦੇ ਆ ਰਹੇ ਹਨ। ਪਿਛਲੇ ਦਿਨੀਂ ਉਸਨੇ ਟਵੀਟ ਕਰਕੇ ਕਿਹਾ ਸੀ ਕਿ ਬੈਂਕਾਂ ਦੇ ਜਿੰਨੇ ਮੇਰੇ ਉੱਪਰ ਬਕਾਏ ਹਨ, ਉਸ ਤੋਂ ਜ਼ਿਆਦਾ ਦੀ ਵਸੂਲੀ ਕੀਤੀ ਜਾ ਚੁੱਕੀ ਹੈ। ਇਸ ਗੱਲ ਦੀ ਪੁਸ਼ਟੀ ਖੁਦ ਪ੍ਰਧਾਨ ਮੰਤਰੀ ਨੇ ਇਕ ਇੰਟਰਵਿਊ 'ਚ ਕੀਤੀ ਹੈ। ਅਜਿਹੇ 'ਚ ਮੈਨੂੰ ਬਿਨਾਂ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਭਗੌੜਾ ਘੋਸ਼ਿਤ ਕੀਤਾ ਗਿਆ ਹੈ।

ਮਾਲਿਆ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਮੌਜੂਦਾ ਸਮੇਂ 'ਚ ਜਿਹੜੇ ਸ਼ੇਅਰ ਅਤੇ ਜਾਇਦਾਦ ਵੇਚ ਕੇ ਕਰਜ਼ਾ ਚੁਕਾਉਣ ਦੀ ਪ੍ਰਕਿਰਿਆ ਅਪਣਾਈ ਜਾ ਰਹੀ ਹੈ, ਇਹ ਸਭ ਕੁਝ ਤਾਂ ਮੈਂ ਪਹਿਲਾਂ ਹੀ ਆਪਣੇ ਪ੍ਰਸਤਾਵ ਵਿਚ ਸ਼ਾਮਲ ਕਰ ਚੁੱਕਾ ਸੀ। ਮੈਂ ਮਦਰਾਸ ਹਾਈ ਕੋਰਟ ਦੇ ਸਾਹਮਣੇ ਜਿਹੜਾ ਪ੍ਰਸਤਾਵ ਰੱਖਿਆ ਸੀ, ਉਸ ਵਿਚ ਮੈਂ ਇਨ੍ਹਾਂ ਜਾਇਦਾਦਾਂ ਨੂੰ ਵੇਚ ਕੇ ਕਰਜ਼ਾ ਚੁਕਾਉਣ ਦਾ ਜ਼ਿਕਰ ਕੀਤਾ ਸੀ ਪਰ ਮੇਰੀ ਗੱਲ ਨਹੀਂ ਮੰਨੀ ਗਈ। ਸ਼ਾਇਦ ਇਹ ਜੇਲ ਜਾਣ ਦਾ ਹੀ ਡਰ ਹੈ ਕਿ ਮਾਲਿਆ ਨੇ ਟਵੀਟ ਕਰਕੇ ਇਹ ਵੀ ਕਿਹਾ ਸੀ ਕਿ ਮੈਂ 1992 ਤੋਂ ਬ੍ਰਿਟੇਨ ਦਾ ਨਾਗਰਿਕ ਹਾਂ।
 


Related News