CM ਬਣ ਗਏ ਥਾਲਾਪਤੀ, ਵਿਜੇ ਨੇ ਚੁੱਕੀ ਮੁੱਖ ਮੰਤਰੀ ਅਹੁਦੇ ਦੀ ਸਹੁੰ

Sunday, May 10, 2026 - 10:27 AM (IST)

CM ਬਣ ਗਏ ਥਾਲਾਪਤੀ, ਵਿਜੇ ਨੇ ਚੁੱਕੀ ਮੁੱਖ ਮੰਤਰੀ ਅਹੁਦੇ ਦੀ ਸਹੁੰ

ਤਾਮਿਲਨਾਡੂ- ਤਮਿਲਗਾ ਵੇਟ੍ਰੀ ਕੜਗਮ (TVK) ਚੀਫ਼ ਅਤੇ ਅਦਾਕਾਰ ਤੋਂ ਨੇਤਾ ਬਣੇ ਸੀ ਜੋਸੇਫ ਵਿਜੇ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਉਨ੍ਹਾਂ ਨੇ ਤਮਿਲ 'ਚ ਸਹੁੰ ਚੁੱਕੀ। ਇਸ ਦੌਰਾਨ ਰਾਹੁਲ ਗਾਂਧੀ ਵੀ ਮੌਜੂਦ ਰਹੇ। ਸਹੁੰ ਚੁੱਕਦੇ ਸਮੇਂ ਵਿਚੇ ਤੈਅ ਲਾਈਨਾਂ ਤੋਂ ਇਲਾਵਾ ਹੋਰ ਗੱਲਾਂ ਬੋਲਣ ਲੱਗੇ, ਇਸ 'ਤੇ ਰਾਜਪਾਲ ਅਰਲੇਕਰ ਨੇ ਉਨ੍ਹਾਂ ਨੂੰ ਟੋਕ ਦਿੱਤਾ ਅਤੇ ਕਿਹਾ ਕਿ ਉਹੀ ਪੜ੍ਹਨ, ਜੋ ਲਿਖ ਕੇ ਦਿੱਤਾ ਹੈ। ਵਿਜੇ ਨੇ ਰਾਜ ਦੇ 9ਵੇਂ ਮੁੱਖ ਮੰਤਰੀ ਬਣ ਗਏ ਹੈ। ਵਿਜੇ ਦੇ ਨਾਲ 9 ਹੋਰ ਮੰਤਰੀਆਂ ਨੇ ਵੀ ਸਹੁੰ ਚੁੱਕੀ। ਇਨ੍ਹਾਂ 'ਚ ਆਨੰਦ, ਆਧਵ ਅਰਜੁਨ, ਡਾ. ਕੇਜੀ ਅਰੁਣਰਾਜ, ਕੇਏ ਸੇਂਗੋਟੈਯਨ, ਪੀ ਵੈਂਕਟਰਮਣਨ, ਆਰ ਨਿਰਮਲਕੁਮਾਰ, ਰਾਜਮੋਹਨ, ਡਾ. ਟੀਕੇ ਪ੍ਰਭੂ, ਸੈਲਫੀ ਐੱਸ ਕੀਰਤਨਾ ਦਾ ਨਾਂ ਸ਼ਾਮਲ ਹੈ। ਇਹ ਸਾਰੇ ਵਿਜੇ ਦੀ ਪਾਰਟੀ ਟੀਵੀਕੇ ਦੇ ਹੀ ਵਿਧਾਇਕ ਹਨ। ਅਜੇ ਸਹਿਯੋਗੀ ਦਲਾਂ ਦੇ ਕਿਸੇ ਵਿਧਾਇਕ ਨੂੰ ਵਿਜੇ ਦੇ ਪਹਿਲੇ ਕੈਬਨਿਟ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। 

ਚੋਣ ਨਤੀਜਿਆਂ ਤੋਂ ਬਾਅਦ ਬਣੇ ਸਸਪੈਂਸ ਨੂੰ ਖਤਮ ਕਰਦਿਆਂ ਵਿਜੇ ਦੀ ਪਾਰਟੀ ਟੀਵੀਕੇ (TVK) ਨੂੰ VCK ਅਤੇ IUML ਦਾ ਸਮਰਥਨ ਮਿਲਿਆ ਹੈ, ਜਿਸ ਤੋਂ ਬਾਅਦ ਉਹ ਸਰਕਾਰ ਬਣਾਉਣ ਲਈ ਤਿਆਰ ਹਨ। ਵਿਜੇ ਨੇ 9 ਮਈ ਨੂੰ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ, ਜਿਸ ਤੋਂ ਬਾਅਦ ਰਾਜਪਾਲ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਨਿਯੁਕਤ ਕਰਦਿਆਂ 13 ਮਈ 2026 ਤੱਕ ਵਿਧਾਨ ਸਭਾ 'ਚ ਵਿਸ਼ਵਾਸ ਮਤ ਹਾਸਲ ਕਰਨ ਦਾ ਸਮਾਂ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਪਹਿਲਾਂ ਸਹੁੰ ਚੁੱਕ ਸਮਾਰੋਹ ਦੁਪਹਿਰ 3:45 ਵਜੇ ਹੋਣਾ ਸੀ, ਪਰ ਵਿਜੇ ਦੇ ਜੋਤਸ਼ੀ ਦੀ ਸਲਾਹ 'ਤੇ ਇਸ ਦਾ ਸਮਾਂ ਬਦਲ ਕੇ ਸਵੇਰੇ 10 ਵਜੇ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਇਸ ਖਾਸ ਮੌਕੇ 'ਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਚੇਨਈ ਪਹੁੰਚੇ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

DIsha

Content Editor

Related News