ਅਜੇ ਵੀ ਦੂਰ ਨਹੀਂ ਹੋਈ ਅਨਿਲ ਵਿਜ ਦੀ ਨਾਰਾਜ਼ਗੀ , CM ਸੈਣੀ ਦੀ ਕੈਬਨਿਟ ਦੇ ਵਿਸਥਾਰ ਲਈ ਅਨੋਖੇ ਅੰਦਾਜ਼ ''ਚ ਦਿੱਤੀ ਵਧਾਈ

Wednesday, Mar 20, 2024 - 02:05 PM (IST)

ਅਜੇ ਵੀ ਦੂਰ ਨਹੀਂ ਹੋਈ ਅਨਿਲ ਵਿਜ ਦੀ ਨਾਰਾਜ਼ਗੀ , CM ਸੈਣੀ ਦੀ ਕੈਬਨਿਟ ਦੇ ਵਿਸਥਾਰ ਲਈ ਅਨੋਖੇ ਅੰਦਾਜ਼ ''ਚ ਦਿੱਤੀ ਵਧਾਈ

ਹਿਸਾਰ- ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਦੀ ਨਾਰਾਜ਼ਗੀ ਅਜੇ ਵੀ ਦੂਰ ਨਹੀਂ ਹੋਈ। ਇਸਦਾ ਅੰਦਾਜ਼ਾ ਅਨਿਲ ਵਿਜ ਦੁਆਰਾ 'ਐਕਸ' 'ਤੇ ਕੀਤੇ ਗਏ ਇਕ ਟਵੀਟ ਤੋਂ ਲਗਾਇਆ ਜਾ ਸਕਦਾ ਹੈ। ਮੰਗਲਵਾਰ ਨੂੰ ਹਰਿਆਣਾ ਦੇ ਨਵੇਂ ਬਣੇ ਮੁੱਖ ਮੰਤਰੀ ਨਾਇਬ ਸੈਣੀ ਦੀ ਕੈਬਨਿਟ ਦਾ ਵਿਸਥਾਰ ਕੀਤਾ ਗਿਆ ਜਿਸ ਵਿਚ ਅਨਿਲ ਵਿਜ ਸ਼ਾਮਲ ਨਹੀਂ ਹੋਏ। ਉਨ੍ਹਾਂ ਕਿਹਾ ਕਿ ਇਸਨੂੰ ਲੈ ਕੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ। ਇਸਤੋਂ ਬਾਅਦ ਬੁੱਧਵਾਰ ਨੂੰ ਅਨਿਲ ਵਿਜ ਨੇ ਆਪਣੇ ਟਵੀਟ ਰਾਹੀਂ ਸੀ.ਐੱਮ. ਨਾਇਬ ਸੈਣੀ ਨੂੰ ਕੈਬਨਿਟ ਦੇ ਵਿਸਥਾਰ ਲਈ ਅਨੋਖੇ ਅੰਦਾਜ਼ 'ਚ ਵਧਾਈ ਦਿੱਤੀ। 

ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਨੇ ਆਪਣੇ ਟਵੀਟ 'ਚ ਸੀ.ਐੱਮ. ਨਾਇਬ ਸੈਣੀ ਨੂੰ ਕੈਬਨਿਟ ਦੇ ਵਿਸਥਾਰ ਦੀ ਵਧਾਈ ਦਿੰਦੇ ਹੋਏ ਕਿਹਾ- 'ਹਰਿਆਣਾ 'ਚ ਨਾਇਬ ਸੈਣੀ ਦੀ ਨਵੀਂ ਕੈਬਨਿਟ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ।'

PunjabKesari

ਇਸ ਟਵੀਟ 'ਚ ਉਨ੍ਹਾਂ ਨੇ ਸੀ.ਐੱਮ. ਨਾਇਬ ਸੈਣੀ ਦੇ ਨਾਂ ਦੇ ਅੱਗੇ ਸੀ.ਐੱਮ. ਨਹੀਂ ਲਿਖਿਆ। ਜਿਸਤੋਂ ਬਾਅਦ ਹਰ ਕਿਸੇ ਦੀ ਨਜ਼ਰ ਇਸ 'ਤੇ ਗਈ ਅਤੇ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਅਜੇ ਅਨਿਲ ਵਿਜ ਦੀ ਨਾਰਾਜ਼ਗੀ ਦੂਰ ਨਹੀਂ ਹੋਈ। 


author

Rakesh

Content Editor

Related News