ਕਿਸ਼ਤੀ ਹਾਦਸੇ ''ਚ ਮਾਰੇ ਗਏ ਨਾਗਰਿਕਾਂ ਦੀਆਂ ਦੇਹਾਂ ਪਹੁੰਚੀਆਂ ਭਾਰਤ, ਵੀਅਤਨਾਮ ਪ੍ਰਸ਼ਾਸਨ ਨੇ ਨਿਭਾਈ ਅਹਿਮ ਭੂਮਿਕਾ

Thursday, Jul 16, 2026 - 10:54 AM (IST)

ਕਿਸ਼ਤੀ ਹਾਦਸੇ ''ਚ ਮਾਰੇ ਗਏ ਨਾਗਰਿਕਾਂ ਦੀਆਂ ਦੇਹਾਂ ਪਹੁੰਚੀਆਂ ਭਾਰਤ, ਵੀਅਤਨਾਮ ਪ੍ਰਸ਼ਾਸਨ ਨੇ ਨਿਭਾਈ ਅਹਿਮ ਭੂਮਿਕਾ

ਇੰਟਰਨੈਸ਼ਨਲ ਡੈਸਕ- ਵੀਅਤਨਾਮ 'ਚ 4 ਜੁਲਾਈ ਨੂੰ ਭਾਰਤੀ ਸੈਲਾਨੀਆਂ ਨਾਲ ਭਰੀ ਕਿਸ਼ਤੀ ਨਾਲ ਵਾਪਰੇ ਭਿਆਨਕ ਹਾਦਸੇ 'ਚ 15 ਲੋਕਾਂ ਲੋਕਾਂ ਦੀ ਜਾਨ ਚਲੀ ਗਈ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਸੀ, ਜਦੋਂ ਭਾਰਤੀ ਟੂਰਿਸਟ ਕਿਸ਼ਤੀ 'ਚ ਸਵਾਰ ਹੋ ਕੇ ਜਾ ਰਹੇ ਸਨ। ਵੀਅਤਨਾਮ ਦੇ ਇਕ ਟਾਪੂ ਨੇੜੇ ਪਹੁੰਚ ਕੇ ਇਹ ਕਿਸ਼ਤੀ ਅਚਾਨਕ ਪਲਟ ਗਈ, ਜਿਸ ਮਗਰੋਂ ਰੈਸਕਿਊ ਆਪਰੇਸ਼ਨ ਚਲਾਏ ਗਏ ਤੇ 21 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦਕਿ 15 ਲੋਕਾਂ ਦੀ ਜਾਨ ਨਹੀਂ ਬਚਾਈ ਜਾ ਸਕੀ ਤੇ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ। 

ਇਸ ਹਾਦਸੇ 'ਚ ਜਾਨ ਗੁਆ ਚੁੱਕੇ ਲੋਕਾਂ ਦੀਆਂ ਮ੍ਰਿਤਕ ਦੇਹਾਂ ਭਾਰਤ ਪਹੁੰਚ ਚੁੱਕੀਆਂ ਹਨ, ਜਿਸ ਮਗਰੋਂ ਭਾਰਤੀ ਦੂਤਾਵਾਸ ਨੇ ਵੀਅਤਨਾਮ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ। ਭਾਰਤੀ ਦੂਤਾਵਾਸ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ ਵੀਅਤਨਾਮ ਪ੍ਰਸ਼ਾਸਨ ਵੱਲੋਂ ਮਿਲੇ ਇਸ ਸਹਿਯੋਗ ਤੇ ਸਥਾਨਕ ਲੋਕਾਂ ਦੀਆਂ ਦੁਆਵਾਂ ਨੇ ਪੀੜਤ ਪਰਿਵਾਰਂ ਨੂੰ ਦੁੱਖ ਸਹਿਣ ਦੀ ਹਿੰਮਤ ਬਖ਼ਸ਼ੀ ਹੈ।

ਦੂਤਾਵਾਸ ਨੇ ਦੱਸਿਆ ਕਿ ਵੀਅਤਨਾਮ ਦੇ ਅਧਿਕਾਰੀਆਂ ਨੇ ਮ੍ਰਿਤਕ ਦੇਹਾਂ ਨੂੰ ਲੱਭਣ, ਉਨ੍ਹਾਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਭਾਰਤ ਭੇਜਣ 'ਚ ਅਹਿਮ ਭੂਮਿਕਾ ਨਿਭਾਈ ਹੈ। ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਸਹਿਯੋਗ ਨਾਲ ਕੰਮ ਕੀਤਾ ਤਾਂ ਜੋ ਮ੍ਰਿਤਕ ਦੇਹਾਂ ਨੂੰ ਛੇਤੀ ਤੋਂ ਛੇਤੀ ਭਾਰਤ ਪਹੁੰਚਾਇਆ ਜਾ ਸਕੇ। ਸਰਕਾਰ ਨੇ ਪੀੜਤ ਪਰਿਵਾਰਾਂ ਦੀ ਹਰ ਪੱਖੋਂ ਮਦਦ ਕਰਨ ਦਾ ਭਰੋਸਾ ਦਿਵਾਇਆ ਹੈ। 

ਜ਼ਿਕਰਯੋਗ ਹੈ ਕਿ ਭਾਰਤੀ ਟੂਰਿਸਟਾਂ ਨਾਲ ਵਾਪਰੇ ਇਸ ਭਿਆਨਕ ਹਾਦਸੇ ਕਾਰਨ ਵੀਅਤਨਾਮ 'ਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੀ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਦੌਰਾਨ ਵੀਅਤਨਾਮ 'ਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ਸ਼ਰਧਾਂਜਲੀ ਸਭਾ ਰੱਖੀ ਗਈ ਤੇ ਮੋਮਬੱਤੀਆਂ ਜਗਾ ਕੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ। ਫਿਲਹਾਲ ਦੋਵਾਂ ਦੇਸ਼ਾਂ ਦੇ ਅਧਿਕਾਰੀ ਇਸ ਗੱਲ ਦੀ ਜਾਂਚ 'ਚ ਜੁਟੇ ਹੋਏ ਹਨ ਕਿ ਆਖ਼ਿਰ ਇਹ ਹਾਦਸੇ ਕਿਉਂ ਤੇ ਕਿਵੇਂ ਵਾਪਰਿਆ, ਤਾਂ ਜੋ ਭਵਿੱਖ 'ਚ ਅਜਿਹੇ ਹਾਦਸਿਆਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।


author

Harpreet SIngh

Content Editor

Related News