ਵਿਦਿਆ ਸਟੋਕਸ ਦੀ ਵਿਗੜੀ ਸਿਹਤ, ਠਿਯੋਗ ਤੋਂ ਕੌਣ ਲੜੇਗਾ ਚੋਣ ਸਸਪੈਂਸ ਬਰਕਰਾਰ

10/21/2017 5:47:10 PM

ਸ਼ਿਮਲਾ( ਵਿਕਾਸ)— ਹਿਮਾਚਲ ਪ੍ਰਦੇਸ਼ ਦੀ ਬਾਗਵਾਨੀ ਅਤੇ ਆਈ. ਪੀ. ਐੈੱਚ. ਮੰਤਰੀ ਵਿਦਿਆ ਸਟੋਕਸ ਦੀ ਅਚਾਨਕ ਸਿਹਤ ਵਿਗੜ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਆਈ. ਜੀ. ਐੈੱਮ. ਸੀ. ਸ਼ਿਮਲਾ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਸਿਹਤ 'ਚ ਕੋਈ ਸੁਧਾਰ ਨਹੀਂ ਦੇਖਿਆ ਗਿਆ। ਇਸ ਤੋਂ ਬਾਅਦ ਡਾਕਟਰਜ਼ ਨੇ ਉਨ੍ਹਾਂ ਨੂੰ ਚੰਡੀਗੜ੍ਹ ਦੇ ਫੋਰਟਿਸ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ।
ਠਿਯੋਗ ਤੋਂ ਚੋਣ ਲੜਨ ਦਾ ਰਸਤਾ ਸਾਫ
ਹਾਲ ਹੀ 'ਚ ਰਾਜਨੀਤਿਕ ਘਟਨਾਵਾਂ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਵਿਦਿਆ ਸਟੋਕਸ ਨੇ ਆਪਣੀ ਸੀਟ ਵੀਰਭੱਦਰ ਸਿੰਘ ਲਈ ਛੱਡ ਦਿੱਤੀ ਸੀ। ਇਸ ਦੌਰਾਨ ਵੀਰਭੱਦਰ ਸਿੰਘ ਨੇ ਆਰਕੀ ਤੋਂ ਨਾਮਜ਼ਦ ਭਰ ਲਿਆ। ਅਜਿਹੇ 'ਚ ਠਿਯੋਗ ਸੀਟ 'ਤੇ ਵਿਦਿਆ ਸਟੋਕਸ ਹੀ ਪ੍ਰਬਲ ਦਾਅਵੇਦਾਰ ਮੰਨੀ ਜਾ ਰਹੀ ਹੈ ਅਤੇ ਆਲਾਕਮਾਨ ਵੀ ਉਨ੍ਹਾਂ ਦੇ ਨਾਮ 'ਤੇ ਸਹਿਮਤ ਹਨ। ਨਾਲ ਹੀ ਕਾਂਗਰਸ 'ਚ 9 ਸੀਟਾਂ ਨੂੰ ਲੈ ਕੇ ਜੋ ਸੰਸਪੈਂਸ ਚੱਲਿਆ ਆ ਰਿਹਾ ਹੈ, ਉਸ ਲਈ ਵੀ ਨਾਮਾਂ ਦੀ ਘੋਸ਼ਿਤ ਜਲਦੀ ਹੋ ਸਕਦੀ ਹੈ।
ਕਾਂਗਰਸ ਨੂੰ ਵੱਡਾ ਝਟਕਾ
ਵਿਦਿਆ ਸਟੋਕਸ ਦੀ ਅਚਾਨਕ ਸਿਹਤ ਖਰਾਬ ਹੋਣਾ ਪਾਰਟੀ ਲਈ ਚੰਗੇ ਸੰਕੇਤ ਨਹੀਂ ਹਨ। ਵਿਦਿਆ ਦੇ ਚੋਣ ਲੜਨ ਨੂੰ ਲੈ ਕੇ ਸਾਰੀ ਸਥਿਤੀ ਡਾਵਾਡੋਲ ਲੱਗ ਰਹੀ ਹੈ। ਵਿਧਾਨਸਭਾ ਚੋਣ ਲਈ ਨਾਮਜ਼ਦ ਨੂੰ ਇਕ-ਦੋ ਦਿਨ ਹੀ ਰਹਿ ਗਏ ਹਨ, ਇਸ ਨਾਲ ਹੀ ਵਿਦਿਆ ਸਟੋਕਸ ਦੀ ਖਰਾਬ ਸਿਹਤ ਵੀ ਪਾਰਟੀ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ।


Related News