ਨਾ-ਨਾ ਕਰਦੇ ਊਸ਼ਾ-ਪਤੀ ਬਣਨ ਚੱਲੇ ਉੱਪ ਰਾਸ਼ਟਰਪਤੀ, ਇਹ 5 ਗੱਲਾਂ ਨਾਇਡੂ ਦੇ ਪੱਖ ''ਚ
Tuesday, Jul 18, 2017 - 10:35 AM (IST)

ਨਵੀਂ ਦਿੱਲੀ—ਭਾਜਪਾ ਨੇ ਉੱਪ ਰਾਸ਼ਟਰਪਤੀ ਅਹੁਦੇ ਲਈ ਕੇਂਦਰੀ ਮੰਤਰੀ ਵੈਂਕੇਯਾ ਨਾਇਡੂ ਦੇ ਨਾਂ 'ਤੇ ਆਖਰੀ ਮੁਹਰ ਲਗਾ ਦਿੱਤੀ ਹੈ, ਪਰ ਅੱਜ ਤੋਂ ਠੀਕ ਡੇਢ ਮਹੀਨਾਂ ਪਹਿਲਾਂ ਜਦੋਂ ਉਪ ਰਾਸ਼ਟਰਪਤੀ ਚੋਣਾਂ ਦੀ ਸੁਗਬਾਗਾਹਟ ਹੋਈ ਸੀ ਤਾਂ ਨਾਇਡੂ ਦਾ ਨਾਂ ਉਛਲਿਆ ਸੀ, ਉਸ ਸਮੇਂ ਨਾਇਡੂ ਨੇ ਆਪਣੇ ਹੀ ਅੰਦਾਜ਼ 'ਚ ਖਬਰ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਨਾ ਤਾਂ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ ਅਤੇ ਨਾ ਹੀ ਉੱਪ ਰਾਸ਼ਟਰਪਤੀ ਉਹ ਊਸ਼ਾ ਦੇ ਪਤੀ ਹੋ ਕੇ ਖੁਸ਼ ਹਨ। ਉਸ ਸਮੇਂ ਨਾਇਡੂ ਨੇ ਆਪਣੇ ਅੰਦਾਜ਼ 'ਚ ਉਮੀਦਵਾਰੀ ਨੂੰ ਖਾਰਿਜ ਕਰ ਦਿੱਤਾ ਸੀ। ਉੱਥੇ ਨਾਇਡੂ ਦੀ ਪਹਿਲੀ ਪਸੰਦ ਹੈ। ਨਾਇਡੂ ਦੀਆਂ ਇਹ ਖਾਸ ਗੱਲਾਂ ਉਨ੍ਹਾਂ ਦੇ ਪੱਖ 'ਚ ਹਨ।
ਸੰਘ ਦਾ ਭਰੋਸੇਮੰਦ ਚਿਹਰਾ
ਸੰਘ ਅਤੇ ਭਾਜਪਾ 'ਚ ਹੋਈ ਬੈਠਕ ਦੇ ਬਾਅਦ ਖਬਰਾਂ ਆਈਆਂ ਸੀ ਕਿ ਭਾਜਪਾ ਚਾਹੁੰਦੀ ਹੈ ਕਿ ਕੋਈ ਇਸ ਤਰ੍ਹਾਂ ਦਾ ਚਿਹਰਾ ਅੱਗੇ ਆਏ ਜੋ ਸੰਘ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਸਮਝਦਾ ਹੋਵੇ। ਇਸ ਲਿਹਾਜ ਨਾਲ ਵੀ ਨਾਇਡੂ ਸੰਘ ਅਤੇ ਭਾਜਪਾ ਦੀ ਪਸੰਦ ਬਣੇ।
ਸਰਕਾਰ 'ਚ ਵੱਡਾ ਚਿਹਰਾ
ਪਾਰਟੀ ਦੇ ਨਾਲ-ਨਾਲ ਵੈਂਕੇਯਾ ਨਾਇਡੂ ਸਰਕਾਰ 'ਚ ਵੀ ਵੱਡਾ ਚਿਹਰਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਅਰੁਣ ਜੇਤਲੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਬਾਅਦ ਵੈਂਕੇਯਾ ਹੀ ਸਭ ਤੋਂ ਸੀਨੀਅਰ ਮੰਤਰੀ ਹੈ।
ਦੱਖਣੀ ਭਾਰਤ ਦਾ ਹੈ ਵੱਡਾ ਚਿਹਰਾ
ਵੈਂਕੇਯਾ ਨਾਇਡੂ ਆਂਧਰਾ ਪ੍ਰਦੇਸ਼ ਤੋਂ ਹਨ। ਐਨ.ਡੀ.ਏ. ਰਾਸ਼ਟਰਪਤੀ ਅਹੁਦੇ ਦੇ ਲਈ ਪਹਿਲਾਂ ਹੀ ਉੱਤਰ ਭਾਰਤ ਤੋਂ ਰਾਮਨਾਥ ਕੋਵਿੰਦ ਦੇ ਨਾਂ ਦਾ ਐਲਾਨ ਕਰ ਚੁੱਕੀ ਹੈ। ਭਾਜਪਾ ਦੇ ਲਈ ਇਹ ਇਕ ਮੌਕਾ ਹੈ ਕਿ ਜੇਕਰ ਪਾਰਟੀ ਦੱਖਣੀ ਦਾਅ 'ਤੇ ਚੱਲਦੀ ਹੈ ਤਾਂ 2019 ਦੇ ਲਈ ਇਕ ਰਸਤਾ ਤਿਆਰ ਹੋਵੇਗਾ।
ਰਾਜਸਭਾ ਦਾ ਅਨੁਭਵ
ਵੈਂਕੇਯਾ ਨਾਇਡੂ 4 ਵਾਰ ਰਾਜਸਭਾ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ। ਉਹ ਰਾਜਸਥਾਨ ਤੋਂ ਸੰਸਦ ਮੈਂਬਰ ਹਨ। ਭਾਜਪਾ ਦੇ ਕੋਲ ਰਾਜਸਭਾ 'ਚ ਨੰਬਰ ਦੀ ਵੀ ਕਮੀ ਹੈ। ਜੇਕਰ ਰਾਜਸਭਾ ਦਾ ਕੋਈ ਅਨੁਭਵੀ ਨੇਤਾ ਇਸ ਅਹੁਦੇ 'ਤੇ ਚੁਣਿਆ ਜਾਂਦਾ ਹੈ ਤਾਂ ਸਦਨ ਚਲਾਉਣ 'ਚ ਆਸਾਨੀ ਹੋਵੇਗੀ।
ਰਾਜਸਭਾ 'ਚ ਲਾਭ
ਜੇਕਰ ਭਾਜਪਾ ਨਾਇਡੂ ਦਾ ਚਿਹਰਾ ਅੱਗੇ ਕਰਦੀ ਹੈ ਤਾਂ ਰਾਜਸਭਾ 'ਚ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਉਹ ਸਥਿਤੀ ਨੂੰ ਸੰਭਾਲਣ 'ਚ ਕਾਰਗਰ ਸਾਬਤ ਹੋਣਗੇ।