ਤੇਜ਼ ਰਫਤਾਰ ਨਾਲ ਦੌੜਨ ਵਾਲੀ ਆਟੋਮੈਟਿਕ ਟਰੇਨ ਹੈ ਵੰਦੇ ਭਾਰਤ, ਬੋਗੀਆਂ ’ਚ ਮੌਜੂਦ ਹੈ ਜਹਾਜ਼ ਵਰਗੀਆਂ ਸਹੂਲਤਾਂ
Monday, Feb 07, 2022 - 10:43 PM (IST)
ਨਵੀਂ ਦਿੱਲੀ (ਨੈਸ਼ਨਲ ਡੈਸਕ)- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2022-23 ਦੇ ਕੇਂਦਰੀ ਬਜਟ 'ਚ ਅਗਲੇ ਤਿੰਨ ਸਾਲਾਂ ਵਿਚ 400 ਨਵੀਆਂ ਵੰਦੇ ਭਾਰਤ ਟਰੇਨਾਂ ਦੇ ਵਿਕਾਸ ਅਤੇ ਨਿਰਮਾਣ ਅਰਧ ਉੱਚ ਰਫਤਾਰ, ਆਟੋਮੈਟਿਕ ਟਰੇਨ ਹੈ, ਜਿਸਨੂੰ ਰਾਜਧਾਨੀ ਟਰੇਨਾਂ ਦੀ ਸ਼ੁਰੂਆਤ ਤੋਂ ਬਾਅਦ ਤੋਂ ਰਫਤਾਰ ਅਤੇ ਯਾਤਰੀ ਸਹੂਲਤ ਦੇ ਮਾਮਲੇ ਵਿਚ ਭਾਰਤੀ ਰੇਲਵੇ ਲਈ ਅਗਲੀ ਵੱਡੀ ਛਲਾਂਗ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਵਿਕਾਸ ਦੇ ਪੜਾਅ ਦੌਰਾਨ ਟਰੇਨ 18 ਦੇ ਰੂਪ ਵਿਚ ਡਬ ਕੀਤੀਆਂ ਗਈਆਂ ਟਰੇਨਾਂ ਬਿਨਾਂ ਲੋਕੋਮੋਟਿਵ ਦੇ ਸੰਚਾਲਿਤ ਹੁੰਦੀਆਂ ਸਨ ਅਤੇ ਡਿਸਟ੍ਰੀਬਿਊਟਿਡ ਟ੍ਰੈਕਸ਼ਨ ਪਾਵਰ ਤਕਨਾਲੌਜੀ ਨਾਮੀ ਇਕ ਪ੍ਰੋਪਲਸ਼ਨ ਪ੍ਰਣਾਲੀ ’ਤੇ ਆਧਾਰਿਤ ਹਨ, ਜਿਸਦੇ ਵਲੋਂ ਟਰੇਨ ਦੇ ਸੈੱਟ ’ਤੇ ਹਰੇਕ ਕਾਰ ਚਲਦੀ ਹੈ। ਵੰਦੇ ਭਾਰਤ ਦੀਆਂ ਬੋਗੀਆਂ ਵਿਚ ਜਹਾਜ਼ ਵਾਂਗ ਆਨ ਬੋਰਡ ਵਾਈ-ਫਾਈ ਮਨੋਰੰਜਨ, ਜੀ.ਪੀ.ਐੱਸ. ਆਧਾਰਿਤ ਯਾਤਰੀ ਸੂਚਨਾ ਪ੍ਰਣਾਲੀ, ਸੀ.ਸੀ.ਟੀ.ਵੀ., ਸਾਰੀਆਂ ਬੋਗੀਆਂ ਵਿਚ ਆਟੋਮੈਟਿਕ ਦਰਵਾਜ਼ੇ, ਘੁੰਮਣ ਵਾਲੀਆਂ ਸੀਟਾਂ ਅਤੇ ਬਾਇਓ-ਵੈਕਊਮ ਤਰ੍ਹਾਂ ਦੀਆਂ ਟਾਇਲਟ ਸਮੇਤ ਯਾਤਰੀ ਸਹੂਲਤਾਂ ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- ਕ੍ਰਿਸਟੀਆਨੋ ਰੋਨਾਲਡੋ ਇੰਸਟਾਗ੍ਰਾਮ 'ਤੇ 400 Million ਫਾਲੋਅਰਸ ਹਾਸਲ ਕਰਨ ਵਾਲੇ ਪਹਿਲੇ ਸੈਲੀਬ੍ਰਿਟੀ ਬਣੇ
ਚੇਨਈ ਵਿਚ ਹੋਇਆ ਸੀ ਵੰਦੇ ਭਾਰਤ ਦਾ ਪਹਿਲਾ ਨਿਰਮਾਣ
ਪਹਿਲਾਂ ਵੰਦੇ ਭਾਰਤ ਦਾ ਨਿਰਮਾਣ ਇੰਡੀਗ੍ਰਲ ਕੋਚ ਫੈਕਟਰੀ (ਆਈ. ਸੀ. ਐੱਫ.) ਚੇਨਈ ਵਲੋਂ ਲਗਭਗ 18 ਮਹੀਨਿਆਂ ਵਿਚ ਲਗਭਗ 100 ਕਰੋੜ ਦੀ ਲਾਗਤ ਨਾਲ ‘ਮੇਕ ਇਨ ਇੰਡੀਆ’ ਪ੍ਰੋਗਰਾਮ ਵਿਚ ਹਿੱਸੇ ਦੇ ਰੂਪ ਵਿਚ ਕੀਤਾ ਗਿਆ ਸੀ। ਟਰੇਨ ਦੇ ਮੌਜੂਦਾ ਐਡੀਸ਼ਨ ਵਿਚ 14 ਸਾਧਾਰਣ ਚੇਅਰ ਕਾਰ ਦੇ ਨਾਲ 16 ਕੋਚ ਅਤੇ ਦੋ ਐਕਜੀਕਿਊਟਿਵ ਕਲਾਸ ਚੇਅਰ ਕਾਰ ਹਨ। ਟਰੇਨ ਦੀ ਯਾਤਰੀ ਸਮਰੱਥਾ 1,100 ਤੋਂ ਜ਼ਿਾਦਾ ਲੋਕਾਂ ਦੀ ਹੈ। ਇਹ 160 ਕਿਲੋਮੀਟਰ ਪ੍ਰਤੀ ਘੰਟੇ ਦੀ ਵੱਧ ਤੋਂ ਵੱਧ ਰਫਤਾਰ ਪ੍ਰਾਪਤ ਕਰ ਸਕਦੀ ਹੈ। ਇਸ ਵਿਚ ਬਿਹਤਰ ਊਰਜਾ ਲਈ ਬਿਜਲੀ ਮੁੜ ਜਨਮ ਦੇ ਨਾਲ ਇਕ ਬੁੱਧੀਮਾਨ ਬ੍ਰੇਕਿੰਗ ਸਿਸਟਮ ਵੀ ਹੈ ਜੋ ਇਸਨੂੰ ਲਾਗਤ, ਊਰਜਾ ਅਤੇ ਵਾਤਾਵਰਣ ਹਮਾਇਤੀ ਬਣਾਉਂਦਾ ਹੈ। ਵੰਦੇ ਭਾਰਤ ਵੱਖਰੇ ਲੋਕੋਮੋਟਿਵ ਵਲੋਂ ਢੋਏ ਜਾਣ ਵਾਲੇ ਯਾਤਰੀ ਕੋਚਾਂ ਦੀਆਂ ਰਵਾਇਤੀ ਪ੍ਰਣਾਲੀਆਂ ਦੇ ਮੁਕਾਬਲੇ ਵਿਚ ਟਰੇਨ ਸੈੱਟ ਤਕਨੀਕ ਨੂੰ ਅਪਨਾਉਣ ਦਾ ਭਾਰਤ ਦੀ ਪਹਿਲੀ ਕੋਸ਼ਿਸ਼ ਸੀ।
ਇਹ ਖ਼ਬਰ ਪੜ੍ਹੋ- ਕਾਂਗਰਸ ਨੂੰ ਵੱਡਾ ਝਟਕਾ, ਸੀਨੀਅਰ ਕਾਂਗਰਸੀ ਆਗੂ ਦਮਨ ਥਿੰਦ ਬਾਜਵਾ ਭਾਜਪਾ 'ਚ ਹੋਏ ਸ਼ਾਮਲ
ਕਿਥੇ ਬਣਨਗੇ ਇਹ ਟਰੇਨ ਸੈੱਟ
ਵੰਦੇ ਭਾਰਤ ਟਰੇਨ ਸੈੱਟ ਦਾ ਟੈਂਡਰ ਭਾਵੇਂ ਹੀ ਮੇਧਾ ਸਰਵੋ ਡ੍ਰਾਈਵਸ ਲਿਮਟਿਡ ਨੇ ਜਿੱਤਿਆ ਹੋਵੇ ਪਰ ਇਸਦਾ ਨਿਰਮਾਣ ਰੇਲਵੇ ਦੇ ਸਵਾਰੀ ਬੋਗੀਆਂ ਬਣਾਉਣ ਵਾਲੇ ਕਾਰਖਾਨਿਆਂ ਵਿਚ ਹੀ ਹੋਵੇਗਾ। ਰੇਲਵੇ ਦੇ ਚੇਨਈ ਸਥਿਤ ਇੰਟੀਗ੍ਰਲ ਕੋਚ ਫੈਕਟਰੀ ਵਿਚ ਇਸਦੇ 24 ਰੈਕ ਬਣਨਗੇ ਜਦਕਿ ਪੰਜਾਬ ਦੇ ਕਪੂਰਥਲਾ ਸਥਿਤ ਰੇਲ ਕੋਚ ਫੈਕਟਰੀ ਵਿਚ 10 ਰੈਕ। ਉੱਤਰ ਪ੍ਰਦੇਸ਼ ਦੇ ਰਾਇਬਰੇਲੀ ਸਥਿਤ ਮਾਡਰਨ ਕੋਚ ਫੈਕਟਰੀ ਵਿਚ ਵੀ ਇਸਦੇ 10 ਰੈਕ ਬਣਨਗੇ। ਇਸ ਤੋਂ ਪਹਿਲਾਂ 2 ਪ੍ਰੋਟੋਟਾਈਪ ਰੈਕ 20 ਮਹੀਨਿਆਂ ਵਿਚ ਡਲਿਵਰ ਕੀਤੇ ਜਾਣਗੇ। ਉਸ ਤੋਂ ਬਾਅਦ ਸਫਰ ਕਮਿਸ਼ਨ ’ਤੇ, ਕੰਪਨੀ ਹਰ ਤਿੰਨ ਮਹੀਨੇ ਵਿਚ ਔਸਤਨ 6 ਰੈਕ ਡਲੀਵਰ ਕਰੇਗੀ।
ਮੌਜੂਦਾ ਸਮੇਂ ਵਿਚ ਦੋ ਵੰਦੇ ਭਾਰਤ ਐਕਸਪ੍ਰੈੱਸ ਚਾਲੂ
ਮੌਜੂਦਾ ਸਮੇਂ ਵਿਚ ਦੋ ਵੰਦੇ ਭਾਰਤ ਐਕਸਪ੍ਰੈੱਸ ਚਾਲੂ ਹਨ। ਇਕ ਨਵੀਂ ਦਿੱਲੀ ਅਤੇ ਵਾਰਾਣਸੀ ਵਿਚਾਲੇ ਅਤੇ ਦੂਸਰੀ ਨਵੀਂ ਦਿੱਲੀ ਤੋਂ ਕਟੜਾ ਵਿਚਾਲੇ। ਇਸ ਤੋਂ ਬਾਅਦ ਰੇਲਵੇ ਨੇ ਅਜਿਹੀਆਂ 44 ਹੋਰ ਟਰੇਨਾਂ ਬਣਾਉਣ ਲਈ 2000 ਕਰੋੜ ਰੁਪਏ ਤੋਂ ਜ਼ਿਆਦਾ ਦੇ ਠੇਕੇ ਦਿੱਤੇ ਸਨ। ਹਾਲਾਂਕਿ, ਪਹਿਲੇ ਟੈਂਡਰ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ‘ਮੇਕ ਇਨ ਇੰਡੀਆ’ ਨੀਤੀ ਦੇ ਨਾਲ ਇਕਸਾਰ ਕਰਨ ਲਈ ਫਿਰ ਤੋਂ ਜਾਰੀ ਕੀਤਾ ਗਿਆ ਸੀ। ਅਗਸਤ 2020 ਵਿਚ ਹੈਦਰਾਬਾਦ ਸਥਿਤ ਮੇਧਾ ਸਰਵੋ ਡ੍ਰਾਈਵਸ ਲਿਮਟਿਡ ਨੇ 44 ਟਰੇਨ ਸੈੱਟਾਂ ਦੇ ਨਿਰਮਾਣ ਲਈ ਜ਼ਰੂਰੀ ਪ੍ਰੋਪਲਸ਼ਨ, ਕੰਟਰੋਲ ਅਤੇ ਹੋਰ ਯੰਤਰਾਂ ਦੇ ਡਿਜ਼ਾਈਨ ਅਤੇ ਨਿਰਮਾਣ ਦਾ ਟੈਂਡਰ ਜਿੱਤਿਆ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।