ਆਂਧਰਾ ਪ੍ਰਦੇਸ਼ ''ਚ ਖੜ੍ਹੇ ਟਰੱਕ ਨਾਲ ਵੈਨ ਦੀ ਟੱਕਰ, ਦੋ ਸਾਲਾ ਬੱਚੀ ਸਣੇ ਚਾਰ ਦੀ ਮੌਤ
Saturday, Dec 21, 2024 - 06:36 PM (IST)
ਮਦਾਕਸੀਰਾ (ਭਾਸ਼ਾ) : ਆਂਧਰਾ ਪ੍ਰਦੇਸ਼ ਦੇ ਸ਼੍ਰੀ ਸਤਿਆਸਾਈ ਜ਼ਿਲੇ ਵਿਚ ਸ਼ਨੀਵਾਰ ਸਵੇਰੇ ਇਕ ਵਾਹਨ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਇਕ ਦੋ ਸਾਲਾ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਪੇਨੂਗੋਂਡਾ ਉਪਮੰਡਲ ਪੁਲਸ ਅਧਿਕਾਰੀ ਵੈਂਕਟੇਸ਼ਵਰਲੂ ਨੇ ਦੱਸਿਆ ਕਿ ਇਹ ਹਾਦਸਾ ਮਦਾਕਸੀਰਾ ਪਿੰਡ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਕੋਡੀਕੋਂਡਾ ਸੀਰਾ 'ਤੇ ਰਾਸ਼ਟਰੀ ਰਾਜਮਾਰਗ 544 ਈ 'ਤੇ ਸਵੇਰੇ ਕਰੀਬ 5.30 ਵਜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਗੱਡੀ ਵਿੱਚ 13 ਲੋਕ ਸਵਾਰ ਸਨ ਅਤੇ ਸ਼ਾਇਦ ਡਰਾਈਵਰ ਨੂੰ ਨੀਂਦ ਆਉਣ ਕਾਰਨ ਹਾਦਸਾ ਵਾਪਰਿਆ ਹੈ। ਪੁਲਸ ਮੁਤਾਬਕ ਇਹ ਘਟਨਾ ਉਦੋਂ ਵਾਪਰੀ ਜਦੋਂ 13 ਸ਼ਰਧਾਲੂਆਂ ਦਾ ਇੱਕ ਸਮੂਹ ਤਿਰੁਮਾਲਾ ਤੋਂ ਵਾਪਸ ਆ ਰਿਹਾ ਸੀ।