ਵੈਸ਼ਨੋ ਦੇਵੀ ਬੋਰਡ ਨੇ ਮੌਸਮ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨ ਤੋਂ ਕੀਤਾ ਇਨਕਾਰ
Friday, Aug 29, 2025 - 11:53 AM (IST)

ਜੰਮੂ : ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਮੌਸਮ ਨਾਲ ਸਬੰਧਤ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਕੇ ਸ਼ਰਧਾਲੂਆਂ ਦੀ ਸੁਰੱਖਿਆਂ ਨੂੰ ਖ਼ਤਰੇ ਵਿਚ ਪਾਉਣ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ। ਇਸ ਮਾਮਲੇ ਦੇ ਸਬੰਧ ਵਿਚ ਉਹਨਾਂ ਨੇ ਕਿਹਾ ਕਿ 26 ਅਗਸਤ ਵਾਲੇ ਦਿਨ ਬੱਦਲ ਫਟਣ ਅਤੇ ਜ਼ਮੀਨ ਖਿਸਕਣ ਦੀ ਘਟਨਾ ਤੋਂ ਪਹਿਲਾਂ ਹੀ ਦੁਪਹਿਰ ਨੂੰ ਯਾਤਰਾ ਰੋਕ ਦਿੱਤੀ ਗਈ ਸੀ। ਹਾਲਾਂਕਿ ਬੋਰਡ ਨੇ ਇਸ ਆਫ਼ਤ ਵਿਚ ਮਾਰੇ ਗਏ ਲੋਕਾਂ ਦੇ ਮੌਤਾਂ ਦੀ ਅਧਿਕਾਰਤ ਗਿਣਤੀ ਸਾਂਝੀ ਨਹੀਂ ਕੀਤੀ।
ਪੜ੍ਹੋ ਇਹ ਵੀ - 29 ਅਗਸਤ ਤੋਂ 3 ਸਤੰਬਰ ਤੱਕ ਪਵੇਗਾ ਭਾਰੀ ਮੀਂਹ, IMD ਵਲੋਂ ਰੈੱਡ ਅਤੇ ਆਰੇਂਜ਼ ਅਲਰਟ ਜਾਰੀ
ਜਾਣਕਾਰੀ ਅਨੁਸਾਰ ਕਟੜਾ ਖੇਤਰ ਦੇ ਤ੍ਰਿਕੁਟਾ ਪਹਾੜੀਆਂ ਵਿਚ ਮੰਦਰ ਜਾਣ ਵਾਲੇ ਰਾਸਤੇ ਵਿਚ ਸਥਿਤ ਅਰਧਕੁਮਾਰੀ ਵਿਖੇ ਬੱਦਲ ਫਟਣ ਦੀ ਘਟਨਾ ਵਾਪਰੀ। ਇਸ ਦੌਰਾਨ ਜ਼ਮੀਨ ਖਿਸਕ ਜਾਣ ਕਾਰਨ 34 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 18 ਹੋਰ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਵੀਰਵਾਰ ਰਾਤ ਨੂੰ ਜਾਰੀ ਇਕ ਬਿਆਨ ਵਿਚ ਬੋਰਡ ਨੇ ਕਿਹਾ,'ਬੀਤੇ ਦਿਨ ਤੋਂ ਕੁਝ ਮੀਡੀਆ ਰਿਪੋਰਟਾਂ ਵਿਚ ਦੋਸ਼ ਲਗਾਏ ਜਾ ਰਹੇ ਹਨ ਕਿ ਮੌਸਮ ਸਬੰਧੀ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਯਾਤਰਾ ਜਾਰੀ ਰੱਖੀ ਗਈ ਸੀ ਅਤੇ ਇਸ ਦੌਰਾਨ ਸ਼ਰਧਾਲੂਆਂ ਦੀ ਸਰੁੱਖਿਆਂ ਨੂੰ ਖ਼ਤਰੇ ਵਿਚ ਪਾਇਆ ਗਿਆ।'
ਪੜ੍ਹੋ ਇਹ ਵੀ - ਇਸ ਵਾਰ ਪਵੇਗੀ ਕੜਾਕੇ ਦੀ ਠੰਡ ! ਹੋ ਗਈ ਵੱਡੀ ਭਵਿੱਖਬਾਣੀ
ਬੋਰਡ ਇਸ ਕੁਦਰਤੀ ਆਫ਼ਤ ਕਾਰਨ ਹੋਈ ਸ਼ਰਧਾਲੂਆਂ ਦੀ ਮੌਤ 'ਤੇ ਡੂੰਘਾ ਸੋਗ ਪ੍ਰਗਟਾਉਂਦਾ ਹੈ ਅਤੇ ਮੀਡੀਆ ਰਾਹੀਂ ਫੈਲ ਰਹੀਆਂ ਗ਼ਲਤਫਹਿਮੀਆਂ ਨੂੰ ਦੂਰ ਕਰਨ ਲਈ ਤੱਥਾਂ ਨੂੰ ਸਪਸ਼ਟ ਕਰਨਾ ਚਾਹੁੰਦਾ ਹਾਂ। ਬੋਰਡ ਇਹਨਾਂ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਦੇ ਹੋਏ ਉਹਨਾਂ ਦਾ ਸਪਸ਼ਟ ਤੌਰ 'ਤੇ ਖੰਡਨ ਕਰਦਾ ਹੈ। ਬੋਰਡ ਨੇ ਕਿਹਾ ਕਿ 26 ਅਗਸਤ ਨੂੰ ਸਵੇਰੇ 10 ਵਜੇ ਤੱਕ ਮੌਸਮ ਪੂਰੀ ਤਰ੍ਹਾਂ ਸਾਫ਼ ਸੀ ਅਤੇ ਤੀਰਥ ਯਾਤਰਾ ਆਮ ਤੌਰ 'ਤੇ ਜਾਰੀ ਸੀ। ਇਥੋਂ ਤਕ ਕਿ ਉਸ ਸਮੇਂ ਹੈਲੀਕਾਪਟਰ ਦੀਆਂ ਸੇਵਾਵਾਂ ਅਸਾਨੀ ਨਾਲ ਚੱਲ ਰਹੀਆਂ ਸਨ। ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਸ ਨੇ ਆਪਣੀ ਸਟੈਂਡਰਡ ਓਪਰੇਸ਼ਨ ਪ੍ਰਕਿਰਿਆ (ਐਸਓਪੀ) ਦੇ ਤਹਿਤ ਪੂਰੇ ਯਾਤਰਾ ਦੇ ਰਸਤੇ 'ਤੇ ਤਬਾਹੀ ਪ੍ਰਬੰਧਨ ਕਾਰਜਕਾਰੀ ਤਾਇਨਾਤ ਕੀਤੇ ਸਨ ਅਤੇ ਮੌਸਮ ਦੀ ਸਥਿਤੀ 'ਤੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਸੀ।
ਪੜ੍ਹੋ ਇਹ ਵੀ - 'No ਹੈਲਮੇਟ, No ਪੈਟਰੋਲ', 1 ਸਤੰਬਰ ਤੋਂ ਇਸ ਸੂਬੇ 'ਚ ਬਿਨਾਂ ਹੈਲਮੇਟ ਵਾਲੇ ਲੋਕਾਂ ਨੂੰ ਨਹੀਂ ਮਿਲੇਗਾ ਪੈਟਰੋਲ
ਬੋਰਡ ਨੇ ਕਿਹਾ, "ਜਿਵੇਂ ਹੀ ਦਰਮਿਆਨੀ ਮੀਂਹ ਪੈਣ ਦੇ ਬਾਰੇ ਚੇਤਾਵਨੀ ਮਿਲੀ, ਉਸੇ ਸਮੇਂ ਯਾਤਰੀਆਂ ਦੀ ਰਜਿਸਟਰੀਕਰਣ ਨੂੰ ਤੁਰੰਤ ਰੋਕ ਦਿੱਤਾ ਗਿਆ। ਉਸ ਸਮੇਂ ਜ਼ਿਆਦਾਤਰ ਸ਼ਰਧਾਲੂ ਮੰਦਰ ਵਿਚ ਦਰਸ਼ਨ ਕਰਨ ਤੋਂ ਬਾਅਦ ਵਾਪਸ ਹੇਠਾਂ ਆ ਰਹੇ ਸਨ। ਉਦੋਂ ਹਜ਼ਾਰਾਂ ਸ਼ਰਧਾਲੂ ਸੁਰੱਖਿਅਤ ਢੰਗ ਨਾਲ ਯਾਤਰਾ ਪੂਰੀ ਕਰਕੇ ਕਟਰਾ ਵਾਪਸ ਆ ਗਏ ਸਨ।" ਬਿਆਨ ਵਿੱਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਸ਼ਰਧਾਲੂ ਪੁਰਾਣੇ ਰੂਟ 'ਤੇ ਨਿਰਧਾਰਤ ਆਰਾਮ ਸਥਾਨਾਂ 'ਤੇ ਠਹਿਰੇ ਹੋਏ ਸਨ। ਇਹ ਉਹ ਥਾਂ ਹੈ, ਜਿੱਥੇ ਪਹਿਲਾਂ ਕਦੇ ਜ਼ਮੀਨ ਖਿਸਕਣ ਦੀ ਕੋਈ ਘਟਨਾ ਨਹੀਂ ਵਾਪਰੀ। ਇਹ ਆਰਾਮ ਸਥਾਨ ਯਾਤਰਾ ਰੂਟ ਦੇ ਸਭ ਤੋਂ ਸੁਰੱਖਿਅਤ ਖੇਤਰਾਂ ਵਿੱਚ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ੇਸ਼ ਤੌਰ 'ਤੇ ਬਣਾਏ ਗਏ ਹਨ।"
ਪੜ੍ਹੋ ਇਹ ਵੀ - ਖ਼ੁਸ਼ਖਬਰੀ: ਹੁਣ ਹਰ ਮਹੀਨੇ 5000 ਰੁਪਏ ਮਿਲੇਗੀ ਬੁਢਾਪਾ ਪੈਨਸ਼ਨ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।