22 ਦਿਨ ਬਾਅਦ ਸ਼ੁਰੂ ਹੋਈ ਮਾਤਾ ਵੈਸ਼ਨੋ ਦੇਵੀ ਯਾਤਰਾ ਖਰਾਬ ਮੌਸਮ ਕਾਰਨ ਮੁੜ ਮੁਲਤਵੀ
Wednesday, Sep 17, 2025 - 09:40 PM (IST)

ਕਟੜਾ (ਅਮਿਤ)- 22 ਦਿਨਾਂ ਤੱਕ ਮੁਅੱਤਲ ਰਹਿਣ ਤੋਂ ਬਾਅਦ ਵੈਸ਼ਨੋ ਦੇਵੀ ਯਾਤਰਾ ਬੁੱਧਵਾਰ ਸਵੇਰੇ ਮੁੜ ਸ਼ੁਰੂ ਹੋ ਗਈ, ਜਿਸ ਨਾਲ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਪਰ ਖਰਾਬ ਮੌਸਮ ਕਾਰਨ ਸ਼ਾਮ ਲੱਗਭਗ 5.30 ਵਜੇ ਤੋਂ ਯਾਤਰਾ ਨੂੰ ਇਕ ਵਾਰ ਮੁੜ ਮੁਲਤਵੀ ਕਰ ਦਿੱਤਾ ਗਿਆ।
ਸ਼ਰਾਈਨ ਬੋਰਡ ਪ੍ਰਸ਼ਾਸਨ ਵੱਲੋਂ ਸਾਂਝੇ ਕੰਟਰੋਲ ਰੂਮ ਤੋਂ ਕੀਤੇ ਐਲਾਨਾਂ ਰਾਹੀਂ ਸ਼ਰਧਾਲੂਆਂ ਨੂੰ ਯਾਤਰਾ ਮੁਲਤਵੀ ਕਰਨ ਬਾਰੇ ਵਾਰ-ਵਾਰ ਸੂਚਿਤ ਕੀਤਾ ਗਿਆ। ਐਲਾਨ ਵਿਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਸੀ ਕਿ ਜੇਕਰ ਮੌਸਮ ਸਾਫ਼ ਰਹਿੰਦਾ ਹੈ, ਤਾਂ ਯਾਤਰਾ ਵੀਰਵਾਰ ਸਵੇਰੇ ਮੁੜ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ, ਦਰਸ਼ਨਾਂ ਦੀ ਆਸ ਲੈ ਕੇ ਯਾਤਰਾ ਰਜਿਸਟ੍ਰੇਸ਼ਨ ਰੂਮ ਦੇ ਬਾਹਰ ਇਕੱਠੇ ਹੋਏ ਸ਼ਰਧਾਲੂ ਕੁਝ ਹੱਦ ਤੱਕ ਨਿਰਾਸ਼ ਨਜ਼ਰ ਆਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e