ਵੈਸ਼ਨੋ ਦੇਵੀ ਯਾਤਰਾ ਨੌਵੇਂ ਦਿਨ ਵੀ ਮੁਲਤਵੀ ਰਹੀ

Wednesday, Sep 03, 2025 - 11:02 PM (IST)

ਵੈਸ਼ਨੋ ਦੇਵੀ ਯਾਤਰਾ ਨੌਵੇਂ ਦਿਨ ਵੀ ਮੁਲਤਵੀ ਰਹੀ

ਕਟੜਾ (ਅਮਿਤ)- ਖਰਾਬ ਮੌਸਮ ਕਾਰਨ ਬੁੱਧਵਾਰ ਨੌਵੇਂ ਦਿਨ ਵੀ ਵੈਸ਼ਨੋ ਦੇਵੀ ਯਾਤਰਾ ਮੁਲਤਵੀ ਰਹੀ। ਭਾਰੀ ਮੀਂਹ ਕਾਰਨ ਪਵਿੱਤਰ ਬਾਣ ਗੰਗਾ ਨਦੀ ਨੱਕੋ-ਨੱਕ ਭਰ ਗਈ। ਯਾਤਰਾ ਦੇ ਮੁਲਤਵੀ ਰਹਿਣ ਕਾਰਨ ਯਾਤਰਾ ਮਾਰਗ ’ਤੇ ਪੂਰੀ ਤਰ੍ਹਾਂ ਸੰਨਾਟਾ ਛਾ ਗਿਆ।ਮੌਸਮ ਵਿਭਾਗ ਅਨੁਸਾਰ ਰਿਆਸੀ ਜ਼ਿਲੇ ’ਚ ਸਾਰੀ ਰਾਤ ਮੀਂਹ ਪਿਆ। ਕਟੜਾ ’ਚ 193 ਮਿਲੀਮੀਟਰ ਮੀਂਹ ਪਿਆ। ਭਾਰੀ ਮੀਂਹ ਦੌਰਾਨ ਸਮੀਰ ਪੁਆਇੰਟ ਨੇੜੇ ਜ਼ਮੀਨ ਖਿਸਕ ਗਈ। ਖੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਵੈਸ਼ਨੋ ਦੇਵੀ ਯਾਤਰਾ ਮੁਲਤਵੀ ਰਹਿਣ ਕਾਰਨ ਕਟੜਾ ’ਚ ਰਹਿਣ ਵਾਲੇ ਸ਼ਰਧਾਲੂ ਯਾਤਰਾ ਦੇ ਲਾਂਘੇ ਦੱਖਣ ਡਿਓਢੀ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਹਨ। ਇਸ ਸਬੰਧੀ ਗੱਲ ਕਰਦਿਆਂ ਮਹਾਰਾਸ਼ਟਰ ਤੋਂ ਮਾਤਾ ਰਾਣੀ ਦੇ ਦਰਸ਼ਨ ਆਏ ਇਕ ਸ਼ਰਧਾਲੂ ਨੇ ਕਿਹਾ ਕਿ ਉਸ ਨੇ 3 ਮਹੀਨੇ ਪਹਿਲਾਂ ਸਾਰੀਆਂ ਬੁਕਿੰਗਾਂ ਕਰਵਾਈਆਂ ਸਨ ਪਰ ਇੱਥੇ ਪਹੁੰਚਣ ਤੋਂ ਬਾਅਦ ਉਸ ਨੂੰ ਯਾਤਰਾ ਦੇ ਬੰਦ ਹੋਣ ਬਾਰੇ ਪਤਾ ਲੱਗਾ।


author

Hardeep Kumar

Content Editor

Related News