ਵਡੋਦਰਾ ਹਾਦਸੇ ਨੂੰ ਲੈ ਕੇ ਮੁਲਜ਼ਮ ਦਾ ਕਬੂਲਨਾਮਾ, ਜਾਣੋ ਕੀ ਬੋਲਿਆ
Saturday, Mar 15, 2025 - 02:54 PM (IST)

ਗੁਜਰਾਤ- ਬੀਤੇ ਦਿਨੀਂ ਗੁਜਰਾਤ ਦੇ ਵਡੋਦਰਾ 'ਚ ਇਕ ਤੇਜ਼ ਰਫ਼ਤਾਰ ਕਾਰ ਨੇ ਔਰਤ ਸਮੇਤ ਕਈ ਲੋਕਾਂ ਨੂੰ ਦਰੜ ਦਿੱਤਾ ਸੀ। ਇਸ ਹਾਦਸੇ 'ਚ ਸਕੂਟੀ ਸਵਾਰ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 4 ਲੋਕ ਗੰਭੀਰ ਜ਼ਖ਼ਮੀ ਹੋ ਗਏ। ਇਸ ਘਟਨਾ ਮਗਰੋਂ ਮੁਲਜ਼ਮ ਰਕਸ਼ਿਤ ਚੌਰਸੀਆ ਨੇ ਖੁਦ ਨੂੰ ਬੇਗੁਨਾਹ ਦੱਸਿਆ। ਹਾਲਾਂਕਿ ਪੁਲਸ ਪੁੱਛ-ਗਿੱਛ ਦੌਰਾਨ ਉਸ ਨੇ ਕਿਹਾ ਕਿ ਉਹ ਨਸ਼ੇ ਵਿਚ ਨਹੀਂ ਸੀ। ਕਾਰ ਦਾ ਏਅਰਬੈਗ ਖੁੱਲ੍ਹਣ ਦੀ ਵਜ੍ਹਾ ਤੋਂ ਉਹ ਅੱਗੇ ਕੁਝ ਨਹੀਂ ਵੇਖ ਸਕਿਆ।
ਮੁਲਜ਼ਮ ਚੌਰਸੀਆ ਨੇ ਪਹਿਲਾਂ ਕਿਹਾ ਕਿ ਉਸ ਨੇ ਕੋਈ ਨਸ਼ਾ ਨਹੀਂ ਕੀਤਾ ਹੈ ਪਰ ਬਾਅਦ ਵਿਚ ਉਸ ਨੇ ਭੰਗ ਪੀਣ ਦੀ ਗੱਲ ਕਬੂਲ ਕੀਤੀ ਹੈ। ਮੁਲਜ਼ਮ ਨੇ ਕਿਹਾ ਕਿ ਉਹ ਮ੍ਰਿਤਕ ਦੇ ਪਰਿਵਾਰ ਨੂੰ ਮਿਲਣਾ ਚਾਹੁੰਦਾ ਹੈ ਅਤੇ ਉਨ੍ਹਾਂ ਨੂੰ ਸੌਰੀ ਬੋਲਣਾ ਚਾਹੁੰਦਾ ਹੈ, ਜੋ ਕਿ ਬਹੁਤ ਛੋਟਾ ਸ਼ਬਦ ਹੈ। ਮੈਂ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਗੱਡੀ ਚਲਾਉਂਦੇ ਸਮੇਂ ਉਸ ਨੇ ਕੰਟਰੋਲ ਗੁਆ ਦਿੱਤਾ, ਇਸ ਬਾਰੇ ਦੱਸਦੇ ਹੋਏ ਉਸ ਨੇ ਕਿਹਾ ਕਿ ਕਾਰ ਆਟੋਮੈਟਿਕ ਸੀ। ਜਦੋਂ ਏਅਰਬੈਗ ਖੁੱਲ੍ਹੇ ਤਾਂ ਮੈਂ ਘਬਰਾ ਗਿਆ ਅਤੇ ਬਰੇਕ ਦੀ ਥਾਂ ਐਕਸੀਲੇਟ ਦਬਾਅ ਦਿੱਤਾ।
ਚੌਰਸੀਆ ਵਲੋਂ ਖੁਦ ਨੂੰ ਬੇਕਸੂਰ ਦੱਸਣ ਕਾਰਨ ਸੋਸ਼ਲ ਮੀਡੀਆ 'ਤੇ ਉਸ ਦੀ ਕਾਫੀ ਆਲੋਚਨਾ ਹੋ ਰਹੀ ਹੈ। ਪੁਲਸ ਨੇ ਮ੍ਰਿਤਕ ਔਰਤ ਦੀ ਪਛਾਣ ਹੇਮਾਲੀਬੇਨ ਪਟੇਲ ਵਜੋਂ ਕੀਤੀ ਹੈ। ਇਸ ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲਸ ਐਕਸ਼ਨ ਵਿਚ ਆਈ ਅਤੇ ਮੁਲਜ਼ਮ ਕਾਰ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।