ਉੱਤਰਕਾਸ਼ੀ ਸੁਰੰਗ ਹਾਦਸਾ: 41 ਮਜ਼ਦੂਰਾਂ ਨੂੰ ਛੇਤੀ ਬਾਹਰ ਕੱਢਣ ਦੀ ਜਾਗੀ ਉਮੀਦ, ਬਚਾਅ ਕਾਰਜ ਤੇਜ਼
Wednesday, Nov 22, 2023 - 06:52 PM (IST)
ਨਵੀਂ ਦਿੱਲੀ- ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ 'ਚ ਸਿਲਕਿਆਰਾ ਸੁਰੰਗ ਵਿਚ ਫਸੇ ਮਜ਼ਦੂਰਾਂ ਨੂੰ ਕੱਢਣ ਦੀ ਉਣੀਦ ਜਾਗੀ ਹੈ। ਦਰਅਸਲ ਸੁਰੰਗ ਵਿਚ ਫਸੇ ਮਜ਼ਦੂਰਾਂ ਨੂੰ ਕੱਢਣ ਲਈ 42 ਮੀਟਰ ਤੱਕ ਇਕ ਪਾਈਪ ਪਾਈ ਗਈ ਹੈ, ਜਿਸ ਤੋਂ ਫਸੇ ਹੋਏ 41 ਮਜ਼ਦੂਰਾਂ ਦੇ ਛੇਤੀ ਬਾਹਰ ਆਉਣ ਦੀ ਉਮੀਦ ਜਾਗੀ ਹੈ। ਸਰਕਾਰ ਨੇ ਇਕ ਬਿਆਨ 'ਚ ਕਿਹਾ ਕਿ ਹੁਣ ਤੱਕ ਡ੍ਰਿਲਿੰਗ ਕਰ ਕੇ 42 ਮੀਟਰ ਤੱਕ 67 ਫ਼ੀਸਦੀ ਹਿੱਸੇ ਤੱਕ ਪਾਈਪ ਪਾਈ ਗਈ ਹੈ।
ਇਹ ਵੀ ਪੜ੍ਹੋ- ਉੱਤਰਕਾਸ਼ੀ ਤੋਂ ਆਈ ਰਾਹਤ ਭਰੀ ਖ਼ਬਰ, 35-40 ਘੰਟਿਆਂ 'ਚ ਬਾਹਰ ਆ ਸਕਦੇ ਹਨ ਮਜ਼ਦੂਰ
ਇਕ ਹੋਰ ਪਾਈਪ ਜ਼ਰੀਏ ਰੋਟੀ, ਸਬਜ਼ੀ, ਖਿਚੜੀ, ਸੰਤਰੇ ਅਤੇ ਕੇਲੇ ਵਰਗੀ ਭੋਜਨ ਸਮੱਗਰੀ ਦੀ ਉੱਚਿਤ ਸਪਲਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦਵਾਈਆਂ ਅਤੇ ਟੀ-ਸ਼ਰਟ, ਟੁੱਥਪੇਸਟ, ਸਾਬਣ ਵਰਗੀਆਂ ਜ਼ਰੂਰੀ ਵਸਤੂਆਂ ਦੀ ਸਪਲਾਈ ਵੀ ਯਕੀਨੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਉੱਤਰਾਕਾਸ਼ੀ ਸੁਰੰਗ ਹਾਦਸਾ: 10 ਦਿਨਾਂ ਤੋਂ ਸੁਰੰਗ 'ਚ ਫਸੇ 41 ਮਜ਼ਦੂਰ, ਪਾਈਪਲਾਈਨ ਰਾਹੀਂ ਭੇਜੀ ਗਈ ਖਿਚੜੀ
ਬਿਆਨ 'ਚ ਕਿਹਾ ਗਿਆ ਕਿ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF)/ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਵਲੋਂ ਵਾਇਰ ਸੰਪਰਕ ਜ਼ਰੀਏ ਇਕ ਸੋਧੇ ਸੰਚਾਰ ਪ੍ਰਣਾਲੀ ਵਿਕਸਿਤ ਕੀਤੀ ਗਈ। ਦੱਸ ਦੇਈਏ ਕਿ ਉੱਤਰਕਾਸ਼ੀ ਜ਼ਿਲੇ 'ਚ ਚਾਰਧਾਮ ਯਾਤਰਾ ਮਾਰਗ 'ਤੇ ਨਿਰਮਾਣ ਅਧੀਨ ਸਿਲਕਿਆਰਾ ਸੁਰੰਗ ਦਾ ਇਕ ਹਿੱਸਾ 12 ਨਵੰਬਰ ਨੂੰ ਡਿੱਗ ਗਿਆ ਸੀ, ਜਿਸ ਕਾਰਨ ਮਲਬੇ 'ਚ ਦੂਜੇ ਪਾਸੇ ਮਜ਼ਦੂਰ ਫਸ ਗਏ ਸਨ। ਜਿਨ੍ਹਾਂ ਨੂੰ ਕੱਢਣ ਲਈ ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8