ਬਰੇਕ ਫੇਲ੍ਹ ਹੋਣ ਕਾਰਨ ਪਲਟੀ ਉੱਤਰਾਖੰਡ ਟਰਾਂਸਪੋਰਟ ਦੀ ਬੱਸ, 35 ਸਵਾਰੀਆਂ ਜ਼ਖ਼ਮੀ

Wednesday, Oct 09, 2024 - 06:12 PM (IST)

ਬਰੇਕ ਫੇਲ੍ਹ ਹੋਣ ਕਾਰਨ ਪਲਟੀ ਉੱਤਰਾਖੰਡ ਟਰਾਂਸਪੋਰਟ ਦੀ ਬੱਸ, 35 ਸਵਾਰੀਆਂ ਜ਼ਖ਼ਮੀ

ਸੋਲਨ : ਹਿਮਾਚਲ ਪ੍ਰਦੇਸ਼ ਦੇ ਕੰਡਾਘਾਟ 'ਚ ਉੱਤਰਾਖੰਡ ਟਰਾਂਸਪੋਰਟ ਦੀ ਬੱਸ ਬ੍ਰੇਕ ਫੇਲ ਹੋਣ ਕਾਰਨ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ 35 ਲੋਕ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬੱਸ ਸ਼ਿਮਲਾ ਤੋਂ ਟਨਕਪੁਰ ਜਾ ਰਹੀ ਸੀ ਅਤੇ ਯਾਤਰੀਆਂ ਨਾਲ ਖਚਾਖਚ ਭਰੀ ਹੋਈ ਸੀ। ਇਸ ਬੱਸ ਵਿੱਚ 60 ਦੇ ਕਰੀਬ ਸਵਾਰੀਆਂ ਸਵਾਰ ਸਨ। ਇਸ ਹਾਦਸੇ 'ਚ ਕਰੀਬ 35 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ 'ਚੋਂ 3 ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ - 2028 ਤੱਕ ਸਰਕਾਰ ਦੇਵੇਗੀ ਫਰੀ ਚੌਲ, ਜਾਣੋ ਕਿਵੇਂ ਲਿਆ ਜਾ ਸਕਦੈ ਸਕੀਮ ਦਾ ਲਾਭ

ਜ਼ਖ਼ਮੀਆਂ ਵਿਚੋਂ ਇਕ ਯਾਤਰੀ ਨੂੰ ਸ਼ਿਮਲਾ ਅਤੇ 2 ਹੋਰ ਨੂੰ ਇਲਾਜ ਲਈ ਸੋਲਨ ਦੇ ਖੇਤਰੀ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ। ਮੌਕੇ 'ਤੇ ਪਹੁੰਚੀ ਸਥਾਨਕ ਪੁਲਸ ਅਤੇ ਲੋਕਾਂ ਨੇ ਜ਼ਖ਼ਮੀਆਂ ਨੂੰ ਕੰਡਾਘਾਟ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਇਸ ਹਾਦਸੇ ਤੋਂ ਬਾਅਦ NH-5 'ਤੇ ਹਾਦਸਿਆਂ ਦੀ ਵਧਦੀ ਗਿਣਤੀ 'ਤੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। 

ਇਹ ਵੀ ਪੜ੍ਹੋ - ਨਸ਼ੇ ਦੀ ਹਾਲਤ 'ਚ ਦਰੱਖ਼ਤ 'ਤੇ ਚੜ੍ਹਿਆ ਨੌਜਵਾਨ, ਹੇਠਾਂ ਉਤਰਨ ਲਈ ਪੁਲਸ ਤੋਂ ਕੀਤੀ ਅਨੋਖੀ ਮੰਗ

ਦੱਸ ਦੇਈਏ ਕਿ ਪਿਛਲੇ ਨੌਂ ਮਹੀਨਿਆਂ ਵਿੱਚ ਇੱਥੇ 140 ਸੜਕ ਹਾਦਸੇ ਵਾਪਰ ਚੁੱਕੇ ਹਨ, ਜਿਨ੍ਹਾਂ ਵਿੱਚ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 250 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਕੋਈ ਵੀ ਦਿਨ ਅਜਿਹਾ ਨਹੀਂ ਜਾਂਦਾ ਜਦੋਂ ਪਰਮਾਣੂ ਅਤੇ ਕੈਥਲੀਘਾਟ ਵਿਚਕਾਰ ਦੁਰਘਟਨਾ ਦੀ ਖ਼ਬਰ ਸਾਹਮਣੇ ਨਾ ਆਉਂਦੀ ਹੋਵੇ। ਬੱਸ 'ਚ ਸਫਰ ਕਰ ਰਹੇ ਇਕ ਯਾਤਰੀ ਨੇ ਦੱਸਿਆ ਕਿ ਹਾਦਸੇ ਸਮੇਂ ਬੱਸ ਦੀ ਰਫ਼ਤਾਰ ਜ਼ਿਆਦਾ ਸੀ ਅਤੇ ਅਚਾਨਕ ਬ੍ਰੇਕ ਫੇਲ ਹੋਣ ਕਾਰਨ ਬੱਸ ਕੰਟਰੋਲ ਤੋਂ ਬਾਹਰ ਹੋ ਕੇ ਪਲਟ ਗਈ। ਫਿਲਹਾਲ ਪ੍ਰਸ਼ਾਸਨ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : 7 ਤੋਂ 12 ਅਕਤੂਬਰ ਤੱਕ ਛੁੱਟੀਆਂ! ਸਕੂਲ ਰਹਿਣਗੇ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News