ਉੱਤਰਾਖੰਡ ਤ੍ਰਾਸਦੀ: ਬਚਾਅ ਮੁਹਿੰਮ ਅਜੇ ਵੀ ਜਾਰੀ, 5 ਹੋਰ ਲਾਸ਼ਾਂ ਮਿਲੀਆਂ

Sunday, Feb 21, 2021 - 10:46 AM (IST)

ਉੱਤਰਾਖੰਡ ਤ੍ਰਾਸਦੀ: ਬਚਾਅ ਮੁਹਿੰਮ ਅਜੇ ਵੀ ਜਾਰੀ, 5 ਹੋਰ ਲਾਸ਼ਾਂ ਮਿਲੀਆਂ

ਚਮੋਲੀ— ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ 7 ਫਰਵਰੀ ਨੂੰ ਗਲੇਸ਼ੀਅਰ ਟੁੱਟਣ ਕਾਰਨ ਆਈ ਆਫ਼ਤ ਨੂੰ ਕਰੀਬ ਦੋ ਹਫ਼ਤੇ ਹੋ ਗਏ ਹਨ ਪਰ ਅਜੇ ਵੀ ਬਚਾਅ ਮੁਹਿੰਮ ਜਾਰੀ ਹੈ। ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ। ਅਜੇ ਵੀ ਤਪੋਵਨ ਅਤੇ ਰੈਣੀ ਇਲਾਕੇ ਦੇ 100 ਤੋਂ ਵਧੇਰੇ ਲੋਕ ਲਾਪਤਾ ਦੱਸੇ ਜਾ ਰਹੇ ਹਨ। ਤਪੋਵਨ ਸੁਰੰਗ ਤੋਂ ਬਚਾਅ ਦਲਾਂ ਨੇ ਸ਼ਨੀਵਾਰ ਦੇਰ ਰਾਤ ਦੋ ਹੋਰ ਲਾਸ਼ਾਂ ਬਰਾਮਦ ਕੀਤੀਆਂ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਰਾਸ਼ਟਰੀ ਆਫ਼ਤ ਮੋਚਨ ਬਲ (ਐੱਨ. ਡੀ. ਆਰ. ਐੱਫ.) ਦੀ ਟੀਮ ਨੇ ਤਪੋਵਨ ਸੁਰੰਗ ਤੋਂ ਸ਼ਨੀਵਾਰ ਦੇਰ ਰਾਤ ਦੋ ਹੋਰ ਲਾਸ਼ਾਂ ਬਰਾਮਦ ਕੀਤੀਆਂ, ਜਦਕਿ ਸ਼ਨੀਵਾਰ ਸ਼ਾਮ ਨੂੰ ਹੀ 3 ਲਾਸ਼ਾਂ ਕੱਢੀਆਂ ਗਈਆਂ ਸਨ।

PunjabKesari

ਸਮਾਚਾਰ ਏਜੰਸੀ ਮੁਤਾਬਕ ਉੱਤਰਾਖੰਡ ਦੇ ਪੁਲਸ ਜਨਰਲ ਡਾਇਰੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਦੇਰ ਸ਼ਾਮ ਤੱਕ ਚਮੋਲੀ ਜ਼ਿਲ੍ਹੇ ਦੇ ਤਪੋਵਨ ਸੁਰੰਗ ਦੇ ਮਲਬੇ ’ਚੋਂ 5 ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਹਾਦਸੇ ਦੇ 14ਵੇਂ ਦਿਨ ਤੱਕ ਕੁੱਲ 67 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ 137 ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਰੈਣੀ ਪਿੰਡ ਦੇ ਨੇੜੇ ਗਲੇਸ਼ੀਅਰ ਟੁੱਟਣ ਕਾਰਨ ਆਫ਼ਤ ਆਈ ਗਈ ਸੀ। ਰਿਸ਼ੀਗੰਗਾ ਪਾਵਰ ਪ੍ਰਾਜੈਕਟ ਸੈਲਾਬ ਵਿਚ ਵਹਿ ਗਿਆ ਤਾਂ ਉੱਥੇ ਹੀ ਤਪੋਵਨ ਸੁਰੰਗ ਵਿਚ ਵੀ ਮਲਬੇ ਨਾਲ ਜਾਮ ਹੋ ਗਈ। 200 ਤੋਂ ਵਧ ਲੋਕ ਇਸ ਆਫ਼ਤ ਵਿਚ ਲਾਪਤਾ ਹੋ ਗਏ। ਲਾਪਤਾ ਲੋਕਾਂ ਦੀ ਤਲਾਸ਼ ’ਚ ਬਚਾਅ ਮੁਹਿੰਮ ਜਾਰੀ ਹੈ।

PunjabKesari

ਬਚਾਅ ਮੁਹਿੰਮ ਵਿਚ ਰਾਸ਼ਟਰੀ ਆਫ਼ਤ ਮੋਚਨ ਬਲ (ਐੱਨ. ਡੀ. ਆਰ. ਐੱਫ.) ਅਤੇ ਸੂਬਾਈ ਆਫ਼ਤ ਬਚਾਅ ਫੋਰਸ (ਐੱਸ. ਡੀ. ਆਰ. ਐੱਫ.) ਦੀਆਂ ਟੀਮਾਂ ਨਾਲ ਹੀ ਭਾਰਤ ਤਿੱਬਤ ਸਰਹੱਦ ਪੁਲਸ (ਆਈ. ਟੀ. ਬੀ. ਪੀ.) ਦੇ ਜਵਾਨ ਵੀ ਬਚਾਅ ਮੁਹਿੰਮ ਵਿਚ ਜੁੱਟੇ ਹਨ। 


author

Tanu

Content Editor

Related News