ਉਤਰਾਖੰਡ ਦਾ ਵਿਕਾਸ ਡਬਲ ਇੰਜਣ ਸਰਕਾਰ ਦੀ ਸਰਵਉੱਚ ਪਹਿਲ ''ਚ ਸ਼ਾਮਲ : PM ਮੋਦੀ
Friday, Feb 11, 2022 - 02:41 PM (IST)
ਅਲਮੋੜਾ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਤਰਾਖੰਡ 'ਚ 14 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸ਼ੁੱਕਰਵਾਰ ਨੂੰ ਇੱਥੇ ਆਯੋਜਿਤ ਇਕ ਰੈਲੀ 'ਚ ਕਿਹਾ ਕਿ ਉਤਰਾਖੰਡ ਦਾ ਵਿਕਾਸ ਭਾਜਪਾ ਦੀ ਡਬਲ ਇੰਜਣ ਦੀ ਸਰਕਾਰ ਦੀ ਸਰਵਉੱਚ ਪਹਿਲ 'ਚ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਰਾਜ ਦੇ ਸਰਹੱਦੀ ਪਿੰਡਾਂ 'ਚ ਬੁਨਿਆਦੀ ਢਾਂਚੇ ਦਾ ਵਿਕਾਸ ਭਾਜਪਾ ਦੀ ਪਹਿਲ ਹੈ ਅਤੇ ਲੋਕਾਂ ਨੂੰ ਪਰਵਤਮਾਲਾ ਅਤੇ ਵਾਈਬਰੇਂਟ ਗ੍ਰਾਮ ਪ੍ਰਾਜੈਕਟਾਂ ਤੋਂ ਲਾਭ ਹੋਵੇਗਾ।
ਮੋਦੀ ਨੇ ਐਲਾਨ ਕੀਤਾ ਕਿ ਜਮਰਾਨੀ ਬੰਨ੍ਹ ਪ੍ਰਾਜੈਕਟ 'ਤੇ ਕੰਮ ਜਲਦ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਅਗਲੇ 5 ਸਾਲਾਂ 'ਚ ਸੂਬੇ ਦੇ ਕੁਮਾਊਂ ਖੇਤਰ 'ਚ ਮਾਨਸਖੰਡ ਸੈਰ-ਸਪਾਟਾ ਸਰਕਿਟ ਨੂੰ ਪਹਿਲ ਦੇ ਆਧਾਰ 'ਤੇ ਵਿਕਸਿਤ ਕੀਤਾ ਜਾਵੇਗਾ। ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਇਹ ਵੀ ਕਿਹਾ ਕਿ ਜ਼ਿਆਦਾ ਗਿਣਤੀ 'ਚ ਲੋਕਾਂ ਦੀ ਮੌਜੂਦਗੀ ਇਸ ਗੱਲ ਦਾ ਸੰਕੇਤ ਹੈ ਕਿ ਉਤਰਾਖੰਡ ਨੇ ਡਬਲ ਇੰਜਣ ਦੀ ਸਰਕਾਰ ਲਈ ਇਕ ਵਾਰ ਫਿਰ ਵੋਟਿੰਗ ਕਰਨ ਦਾ ਮਨ ਬਣਾ ਲਿਆ ਹੈ। ਰਾਜ 'ਚ 70 ਮੈਂਬਰੀ ਵਿਧਾਨ ਸਭਾ ਲਈ ਇਕ ਹੀ ਪੜਾਅ 'ਚ 14 ਫਰਵਰੀ ਨੂੰ ਵੋਟਿੰਗ ਹੋਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ