ਟਰੱਕ ਦੀ ਲਪੇਟ 'ਚ ਆਏ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੌਤ

Friday, May 22, 2020 - 11:48 AM (IST)

ਟਰੱਕ ਦੀ ਲਪੇਟ 'ਚ ਆਏ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੌਤ

ਮਿਰਜਾਪੁਰ- ਉੱਤਰ ਪ੍ਰਦੇਸ਼ 'ਚ ਮਿਰਜਾਪੁਰ ਦੇ ਲਾਲਗੰਜ ਖੇਤਰ 'ਚ ਸ਼ੁੱਕਰਵਾਰ ਨੂੰ ਇਕ ਤੇਜ਼ ਰਫਤਾਰ ਟਰੱਕ ਦੀ ਲਪੇਟ 'ਚ ਆ ਕੇ ਤਿੰਨ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਮੁੰਬਈ ਤੋਂ 7 ਮਜ਼ਦੂਰ ਇਕ ਨਿੱਜੀ ਵਾਹਨ ਇਨੋਵਾ ਕਾਰ ਰਾਹੀਂ ਬਿਹਾਰ ਸੂਬੇ ਦੇ ਗੋਪਾਲਗੰਜ ਅਤੇ ਵੈਸ਼ਾਲੀ ਜਾ ਰਹੇ ਸਨ। ਰਾਸ਼ਟਰੀ ਮਾਰਗ ਨੰਬਰ 7 'ਤੇ ਲਾਲਗੰਜ ਖੇਤਰ ਦੇ ਬਸਹੀ ਪਿੰਡ ਕੋਲ ਸਥਿਤ ਮਠ 'ਤੇ ਕਾਰ ਰੋਕ ਕੇ ਰਾਤ ਨੂੰ ਆਰਾਮ ਕਰਨ ਲਈ ਸੜਕ ਕਿਨਾਰੇ ਸੌਂ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਤਿੰਨ ਲੋਕ ਗੱਡੀ ਦੇ ਬਾਹਰ ਚਾਦਰ ਵਿਛਾ ਕੇ ਲੇਟੇ ਸਨ, ਜਦੋਂ ਕਿ 4 ਲੋਕ ਗੱਡੀ 'ਚ ਹੀ ਸੌਂ ਰਹੇ ਸਨ। ਸ਼ੁੱਕਰਵਾਰ ਤੜਕੇ 3 ਅਤੇ 4 ਵਜੇ ਦਰਮਿਆਨ ਫੋਰ ਲੇਨ ਨਿਰਮਾਣ 'ਚ ਲੱਗੇ ਇਕ ਟਰੱਕ ਬੇਕਾਬੂ ਹੋ ਗਿਆ ਅਤੇ ਤਿੰਨਾਂ ਨੂੰ ਕੁਚਲ ਦਿੱਤਾ। 

ਇਸ ਹਾਦਸੇ 'ਚ ਬਿਹਾਰ ਦੇ ਗੋਪਾਲਗੰਜ ਦੇ ਫੈਜੁਲਾਹਪੁਰ ਖੋਮਾਰੀ ਪਿੰਡ ਵਾਸੀ ਰਾਜੂ (26) ਅਤੇ ਸੌਰਭ ਦੀ ਘਟਨਾ ਹਾਦਸੇ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਜ਼ਖਮੀ ਬੈਕੁੰਠਪੁਰ ਵਾਸੀ ਅਮੀਤ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਗੱਡੀ 'ਚ ਵੈਸ਼ਾਲੀ ਜ਼ਿਲੇ ਦੇ ਲੋਕ ਵਾਲ-ਵਾਲ ਬਚ ਗਏ। ਪਹਿਲੀ ਨਜ਼ਰ 'ਚ ਹਾਦਸੇ ਦਾ ਕਾਰਨ ਚਾਲਕ ਨੂੰ ਨੀਂਦ ਆਉਣਾ ਮੰਨਿਆ ਜਾ ਰਿਹਾ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


author

DIsha

Content Editor

Related News