ਉੱਤਰ ਪ੍ਰਦੇਸ਼ ''ਚ ਤਿਆਰ ਹੋ ਰਿਹੈ ਦੇਸ਼ ਦਾ ਪਹਿਲਾ ਸੋਲਰ ਪਾਵਰ ਐਕਸਪ੍ਰੈੱਸਵੇਅ
Saturday, Dec 02, 2023 - 06:22 PM (IST)
ਬੁੰਦੇਲਖੰਡ- ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਐਕਸਪ੍ਰੈੱਸਵੇਅ ਦੇ ਨਾਂ ਇਕ ਹੋਰ ਪ੍ਰਾਪਤੀ ਜੁੜਨ ਜਾ ਰਹੀ ਹੈ। ਇਹ ਸੂਬੇ ਦਾ ਪਹਿਲਾ ਐਕਸਪ੍ਰੈੱਸਵੇਅ ਹੋਵੇਗਾ, ਜੋ ਕਿ ਪੂਰੀ ਤਰ੍ਹਾਂ ਸੂਰਜ ਦੀ ਰੌਸ਼ਨੀ ਨਾਲ ਚੱਲੇਗਾ। ਇਸ ਲਈ ਸਰਕਾਰ 1700 ਹੈਕਟੇਅਰ ਜ਼ਮੀਨ 'ਤੇ ਸੋਲਰ ਪੈਨਲ ਲਾਉਣ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਕਰੀਬ 550 ਮੈਗਾਵਾਟ ਸੋਲਰ ਪਾਵਰ ਪੈਦਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਥਾਣੇ ਦੇ ਬਾਹਰ ਸ਼ਖ਼ਸ ਨੇ ਵੱਢੀ ਖ਼ੁਦ ਦੀ ਧੌਣ, ਵੇਖ ਸਹਿਮ ਗਏ ਲੋਕ (ਵੀਡੀਓ)
ਇਹ ਐਕਸਪ੍ਰੈੱਸਵੇਅ ਸੂਬੇ ਦਾ ਪਹਿਲਾ ਗ੍ਰੀਨਫੀਲਡ ਐਕਸਪ੍ਰੈੱਸਵੇਅ ਬਣੇਗਾ। ਪਿਛਲੇ ਸਾਲ ਚਾਲੂ ਐਕਸਪ੍ਰੈੱਸਵੇਅ ਦੇ ਕੰਢੇ ਸੋਲਰ ਪੈਨਲ ਲਾਏ ਜਾਣਗੇ, ਜੋ ਕਿ ਇਲੈਕਟ੍ਰਿਕ ਗੱਡੀਆਂ, ਆਲੇ-ਦੁਆਲੇ ਦੇ ਘਰਾਂ ਨੂੰ ਬਿਜਲੀ ਅਤੇ ਯਾਤਰੀਆਂ ਲਈ ਲਾਈਟਿੰਗ ਦੀ ਵਿਵਸਥਾ ਪ੍ਰਦਾਨ ਕਰਨਗੇ। ਕਰੀਬ 14,850 ਕਰੋੜ ਰੁਪਏ ਦੀ ਲਾਗਤ ਨਾਲ 296 ਕਿਲੋਮੀਟਰ ਲੰਬੇ ਚਾਰ ਲੇਨ ਵਾਲੇ ਬੁੰਦੇਲਖੰਡ ਐਕਸਪ੍ਰੈੱਸਵੇਅ ਨੂੰ 6 ਲੇਨ ਤੱਕ ਵਧਾਇਆ ਜਾ ਸਕਦਾ ਹੈ। ਉੱਤਰ ਪ੍ਰਦੇਸ਼ ਐਕਸਪ੍ਰੈੱਸਵੇਅ ਉਦਯੋਗਿਕ ਵਿਕਾਸ ਅਥਾਰਟੀ (UPEIDA) ਵਲੋਂ ਵਿਕਸਿਤ ਇਹ ਬੁੰਦੇਲਖੰਡ ਰੀਜ਼ਨ ਨੂੰ ਇਟਾਵਾ ਕੋਲ ਆਗਰਾ-ਲਖਨਊ ਐਕਸਪ੍ਰੈੱਸ ਨਾਲ ਜੋੜਦਾ ਹੈ।
ਇਹ ਵੀ ਪੜ੍ਹੋ- ਹਥਿਆਰਾਂ ਨਾਲ ਲੈਸ ਨਕਾਬਪੋਸ਼ ਲੁਟੇਰਿਆਂ ਨੇ ਬੈਂਕ 'ਤੇ ਬੋਲਿਆ ਧਾਵਾ, ਲੁੱਟੇ 18 ਕਰੋੜ ਰੁਪਏ
ਬੁੰਦੇਲਖੰਡ ਐਕਸਪ੍ਰੈੱਸਵੇਅ 7 ਜ਼ਿਲ੍ਹਿਆਂ ਤੋਂ ਲੰਘਦੇ ਹੋਏ ਚਿਤਰਕੂਟ ਜ਼ਿਲ੍ਹੇ ਦੇ ਭਰਤਕੂਪ ਕੋਲ ਗੋਂਡਾ ਪਿੰਡ ਵਿਚ ਨੈਸ਼ਨਲ ਹਾਈਵੇਅ-35 ਤੋਂ ਲੈ ਕੇ ਇਟਾਵਾ ਦੇ ਕੁਦਰੈਲ ਪਿੰਡ ਕੋਲ ਤੱਕ ਫੈਲਿਆ ਹੈ। ਇਸ ਨੂੰ ਸੋਲਰ ਪਾਵਰ ਐਕਸਪ੍ਰੈੱਸਵੇਅ 'ਚ ਬਦਲਣ ਲਈ ਸੂਬਾ ਸਰਕਾਰ ਨੇ 1700 ਹੈਕਟੇਅਰ ਜ਼ਮੀਨ ਦੀ ਪਛਾਣ ਕੀਤੀ ਹੈ। ਦੋ ਲੇਨ ਵਿਚਾਲੇ 20 ਮੀਟਰ ਦੇ ਫ਼ਰਕ 'ਤੇ ਸੋਲਰ ਪੈਨਲ ਲਾਏ ਜਾਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8