UP ''ਚ ਇਕ ਕਰੋੜ ਦੀ ਫਿਰੌਤੀ ਲਈ 5ਵੀਂ ਦੇ ਵਿਦਿਆਰਥੀ ਦਾ ਕਤਲ, ਪ੍ਰਿਯੰਕਾ ਨੇ ਯੋਗੀ ਸਰਕਾਰ ''ਤੇ ਬੋਲਿਆ ਹਮਲਾ

Tuesday, Jul 28, 2020 - 01:28 PM (IST)

UP ''ਚ ਇਕ ਕਰੋੜ ਦੀ ਫਿਰੌਤੀ ਲਈ 5ਵੀਂ ਦੇ ਵਿਦਿਆਰਥੀ ਦਾ ਕਤਲ, ਪ੍ਰਿਯੰਕਾ ਨੇ ਯੋਗੀ ਸਰਕਾਰ ''ਤੇ ਬੋਲਿਆ ਹਮਲਾ

ਗੋਰਖਪੁਰ- ਉੱਤਰ ਪ੍ਰਦੇਸ਼ ਦੇ ਗੋਰਖਪੁਰ 'ਚ 5ਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਅਗਵਾ ਕਰਨ ਤੋਂ ਬਾਅਦ ਹੱਤਿਆ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਬੱਚੇ ਨੂੰ ਅਗਵਾਕਰਤਾਵਾਂ ਦੇ ਚੰਗੁਲ ਤੋਂ ਮੁਕਤ ਕਰਵਾਉਣ ਦਾ ਆਪਰੇਸ਼ਨ ਚੱਲਾ ਰਹੀ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਨੇ ਬੱਚੇ ਦੀ ਲਾਸ਼ ਬਰਾਮਦ ਕਰ ਲਈ ਹੈ। ਬਦਮਾਸ਼ਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਗੋਰਖਪੁਰ ਦੇ ਇਕ ਪਾਨ ਵਪਾਰੀ ਦੇ ਬੇਟੇ ਨੂੰ 26 ਜੁਲਾਈ ਨੂੰ ਅਗਵਾ ਕਰ ਲਿਆ ਗਿਆ ਸੀ। ਅਗਵਾਕਰਤਾਵਾਂ ਨੇ ਪਾਨ ਵਪਾਰੀ ਤੋਂ ਇਕ ਕਰੋੜ ਦੀ ਫਿਰੌਤੀ ਮੰਗੀ ਸੀ। ਮੁੱਖ ਮੰਤਰੀ ਦੀ ਕਰਮ ਭੂਮੀ 'ਚ ਅਗਵਾ ਦੀ ਘਟਨਾ ਸਾਹਮਣੇ ਆਉਣ 'ਤੇ ਹਰਕਤ 'ਚ ਆਈ ਪੁਲਸ ਨੇ ਬੱਚੇ ਦੀ ਬਰਾਮਦਗੀ ਲਈ ਕਈ ਟੀਮਾਂ ਗਠਿਤ ਕਰ ਦਿੱਤੀਆਂ। ਬੱਚੇ ਨੂੰ ਅਗਵਾਕਰਤਾਵਾਂ ਦੇ ਚੰਗੁਲ ਤੋਂ ਮੁਕਤ ਕਰਵਾਉਣ ਲਈ ਐੱਸ.ਟੀ.ਐੱਫ. ਨੂੰ ਵੀ ਸਰਗਰਮ ਕਰ ਦਿੱਤਾ ਗਿਆ। ਪੁਲਸ ਟੀਮ ਅਤੇ ਐੱਸ.ਟੀ.ਐੱਫ. ਛਾਪੇਮਾਰੀ ਕਰਦੀ ਰਹੀ ਅਤੇ ਅਗਵਾਕਰਤਾਵਾਂ ਨੇ ਬੱਚੇ ਦਾ ਕਤਲ ਕਰ ਦਿੱਤਾ। ਐੱਸ.ਟੀ.ਐੱਫ. ਨੇ ਬੱਚੇ ਦੀ ਲਾਸ਼ ਬਰਾਮਦ ਕਰ ਲਈ ਹੈ। ਪੁਲਸ ਅਨੁਸਾਰ ਐਤਵਾਰ ਸ਼ਾਮ 5 ਵਜੇ ਦੇ ਨੇੜੇ-ਤੇੜੇ ਹੀ ਬੱਚੇ ਦਾ ਕਤਲ ਕਰ ਦਿੱਤੇ ਜਾਣ ਦਾ ਖਦਸ਼ਾ ਹੈ। 

ਇਸ ਘਟਨਾ ਨੂੰ ਲੈ ਕੇ ਵਿਰੋਧੀ ਧਿਰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ 'ਤੇ ਹਮਲਾ ਬੋਲਿਆ ਹੈ। ਪ੍ਰਿਯੰਕਾ ਨੇ ਟਵੀਟ ਕਰ ਕੇ ਸਵਾਲ ਕੀਤਾ ਕਿ ਕੀ ਯੂ.ਪੀ. ਦੇ ਮੁਖੀਆ ਨੇ ਖਬਰਾਂ ਦੇਖਣੀਆਂ ਛੱਡ ਦਿੱਤੀਆਂ ਹਨ? ਕੀ ਗ੍ਰਹਿ ਵਿਭਾਗ 'ਚ ਬੈਠੇ ਲੋਕਾਂ ਦੇ ਸਾਹਮਣੇ ਇਹ ਖਬਰਾਂ ਨਹੀਂ ਜਾਂਦੀਆਂ? ਪ੍ਰਿਯੰਕਾ ਨੇ ਜੰਗਲਰਾਜ ਦਾ ਦੋਸ਼ ਲਗਾਇਆ ਹੈ। ਉੱਥੇ ਹੀ ਵਿਰੋਧੀ ਸਮਾਜਵਾਦੀ ਪਾਰਟੀ ਨੇ ਵੀ ਯੋਗੀ ਸਰਕਾਰ 'ਤੇ ਹਮਲਾ ਬੋਲਿਆ ਹੈ। ਸਪਾ ਮੁਖੀ ਅਖਿਲੇਸ਼ ਯਾਦਵ ਨੇ ਟਵੀਟ ਕਰ ਕੇ ਘਟਨਾ 'ਤੇ ਦੁੱਖ ਜਤਾਇਆ ਹੈ। 

ਦੱਸਣਯੋਗ ਹੈ ਕਿ ਪ੍ਰਦੇਸ਼ 'ਚ ਅਗਵਾ ਤੋਂ ਬਾਅਦ ਕਤਲ ਦੀ ਇਹ ਦੂਜੀ ਵਾਰਦਾਤ ਹੈ। ਇਸ ਤੋਂ ਪਹਿਲਾਂ ਕਾਨਪੁਰ 'ਚ ਵੀ ਅਗਵਾਕਰਤਾਵਾਂ ਨੇ ਇਕ ਲੈਬ ਟੈਕਨੀਸ਼ੀਅਨ ਦੀ ਅਗਵਾ ਤੋਂ ਬਾਅਦ ਕਤਲ ਕਰ ਦਿੱਤਾ ਸੀ, ਇਕ ਬੱਚੇ ਦੇ ਅਗਵਾ ਦੀ ਘਟਨਾ ਗੋਂਡਾ 'ਚ ਵੀ ਸਾਹਮਣੇ ਆਈ ਸੀ। ਹਾਲਾਂਕਿ ਪੁਲਸ ਨੇ ਬੱਚੇ ਨੂੰ ਅਗਵਾਕਰਤਾਵਾਂ ਦੇ ਚੰਗੁਲ ਤੋਂ ਸੁਰੱਖਿਅਤ ਮੁਕਤ ਕਰਵਾ ਲਿਆ ਸੀ।


author

DIsha

Content Editor

Related News