ਗੰਗਾ ਨਦੀ ਕੰਢੇ ਤੈਰਦੀਆਂ 6 ਲਾਸ਼ਾਂ ਵੇਖ ਕੇ ਇਲਾਕੇ ’ਚ ਫੈਲੀ ਸਨਸਨੀ, ਪ੍ਰਸ਼ਾਸਨ ਨੇ ਕਰਵਾਇਆ ਸਸਕਾਰ

Monday, May 31, 2021 - 05:02 PM (IST)

ਫਤਿਹਪੁਰ—  ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਵਿਚ ਹੁਸੈਨਗੰਜ ਥਾਣਾ ਖੇਤਰ ਦੇ ਭਿਠੌਰਾ ਘਾਟ ਸਥਿਤ ਗੰਗਾ ਨਦੀ ਦੇ ਕੰਢੇ 6 ਲਾਸ਼ਾਂ ਪਾਣੀ ਵਿਚ ਤੈਰਦੀਆਂ ਮਿਲੀਆਂ। ਲਾਸ਼ਾਂ ਦੇ ਮਿਲਣ ਨਾਲ ਇਲਾਕ ’ਚ ਸਨਸਨੀ ਫੈਲ ਗਈ। ਸੂਚਨਾ ਮਿਲਣ ਤੋਂ ਬਾਅਦ ਸਬ-ਡਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮ.) ਸਦਰ ਪੁਲਸ ਨਾਲ ਗੰਗਾ ਨਦੀ ਦੇ ਕੰਢੇ ਪਹੁੰਚੇ ਅਤੇ ਲਾਸ਼ਾਂ ਨੂੰ ਨਦੀ ’ਚੋਂ ਬਾਹਰ ਕੱਢਵਾ ਕੇ ਕੋਵਿਡ ਪ੍ਰੋਟੋਕਾਲ ਤਹਿਤ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਵਾਇਆ। 

ਇਹ ਵੀ ਪੜ੍ਹੋ: ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਈਆਂ ਭਿਆਨਕ ਤਸਵੀਰਾਂ, ਗੰਗਾ ਕੰਢੇ ਰੇਤ ’ਚ ਦੱਬੀਆਂ ਲਾਸ਼ਾਂ

ਸਥਾਨਕ ਪਿੰਡ ਵਾਸੀਆਂ ਦੀ ਮੰਨੀਏ ਤਾਂ ਭਿਠੌਰਾ ਘਾਟ ਕੋਲ ਗੰਗਾ ਨਦੀ ’ਚ 6 ਲਾਸ਼ਾਂ ਤੈਰਦੀਆਂ ਹੋਈਆਂ ਮਿਲੀਆਂ ਹਨ। ਜ਼ਿਆਦਾਤਰ ਲਾਸ਼ਾਂ 2 ਤੋਂ 4 ਦਿਨ ਪੁਰਾਣੀਆਂ ਹਨ। ਜਿਸ ਕਾਰਨ ਉੱਥੋਂ ਆ ਰਹੀ ਬਦਬੂ ਕਾਰਨ ਲੋਕ ਪਰੇਸ਼ਾਨ ਸਨ। ਮਾਮਲੇ ਦੀ ਸੂਚਨਾ ਜਦੋਂ ਪ੍ਰਸ਼ਾਸਨ ਨੂੰ ਹੋਈ ਤਾਂ ਐੱਸ. ਡੀ. ਐੱਮ. ਸਦਰ ਸਥਾਨਕ ਪੁਲਸ ਨਾਲ ਭਿਠੌਰਾ ਘਾਟ ਪਹੁੰਚੇ। ਜਿਸ ਤੋਂ ਬਾਅਦ ਮੌਕੇ ਦਾ ਜਾਇਜ਼ਾ ਲੈਣ ਮਗਰੋਂ ਪ੍ਰਸ਼ਾਸਨ ਨੇ ਸਾਰੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਹੈ। 

ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਲਾਉਣ ਪੁੱਜੀ ਸਿਹਤ ਮਹਿਕਮੇ ਦੀ ਟੀਮ ਤਾਂ ਖ਼ੌਫ ’ਚ ਪਿੰਡ ਵਾਸੀਆਂ ਨੇ ਨਦੀ ’ਚ ਮਾਰੀਆਂ ਛਾਲਾਂ

ਓਧਰ ਐੱਸ. ਡੀ. ਐੱਮ. ਸਦਰ ਪ੍ਰਮੋਦ ਝਾਅ ਨੇ ਦੱਸਿਆ ਕਿ ਮੈਨੂੰ ਸੂਚਨਾ ਮਿਲੀ ਕਿ ਭਿਠੌਰਾ ਘਾਟ ’ਤੇ ਗੰਗਾ ਨਦੀ ਵਿਚ ਕੁਝ ਲਾਸ਼ਾਂ ਤੈਰਦੀਆਂ ਮਿਲੀਆਂ ਹਨ। ਇਸ ਤੋਂ ਬਾਅਦ ਖ਼ੁਦ ਹੀ ਪੁਲਸ ਨਾਲ ਗੰਗਾ ਨਦੀ ਦੇ ਕੰਢੇ ਦਾ ਜਾਇਜ਼ਾ ਲਿਆ, ਜਿੱਥੇ 6 ਲਾਸ਼ਾਂ ਮਿਲੀਆਂ ਜੋ ਕਿ ਕਈ ਦਿਨ ਪੁਰਾਣੀਆਂ ਸਨ ਅਤੇ ਉੱਥੋਂ ਬਹੁਤ ਬਦਬੂ ਆ ਰਹੀ ਸੀ। ਜਿਸ ਤੋਂ ਬਾਅਦ ਲਾਸ਼ਾਂ ਨੂੰ ਨਦੀ ’ਚੋਂ ਕੱਢਵਾ ਕੇ ਮੈਂ ਡਾਕਟਰ ਤੋਂ ਨਿਰੀਖਣ ਕਰਵਾਇਆ ਅਤੇ ਪੂਰੇ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ।

ਇਹ ਵੀ ਪੜ੍ਹੋ: ਹੁਣ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ’ਚ ਗੰਗਾ ਨਦੀ ’ਚ ਤੈਰਦੀਆਂ ਮਿਲੀਆਂ ਲਾਸ਼ਾਂ

ਦੱਸ ਦੇਈਏ ਕਿ ਕੋਰੋਨਾ ਦਾ ਦੌਰ ਹੈ ਅਤੇ ਹਾਲਾਤ ਅਜਿਹੇ ਬਣ ਗਏ ਹਨ ਕਿ ਲਾਸ਼ਾਂ ਦਾ ਸਸਕਾਰ ਕਰਨ ਲਈ ਵੀ ਸ਼ਮਸ਼ਾਨਘਾਟਾਂ ’ਚ ਥਾਂ ਘੱਟ ਪੈ ਰਹੀ ਹੈ। ਅਜਿਹੇ ਵਿਚ ਲੋਕ ਲਾਸ਼ਾਂ ਨੂੰ ਗੰਗਾ ਨਦੀ ’ਚ ਵਹਾਅ ਰਹੇ ਹਨ ਜਾਂ ਰੇਤ ’ਚ ਦਫ਼ਨਾ ਰਹੇ ਹਨ। ਉੱਤਰ ਪ੍ਰਦੇਸ਼ ਵਿਚ ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਸਨ, ਜਿੱਥੇ ਗੰਗਾ ਕੰਢੇ ਰੇਤ ’ਚ ਵੱਡੀ ਗਿਣਤੀ ਵਿਚ ਲਾਸ਼ਾਂ ਦਫ਼ਨਾਈਆਂ ਮਿਲੀਆਂ ਸਨ।


Tanu

Content Editor

Related News