ਹਾਥਰਸ ਪੀੜਤਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ ''ਆਪ'' ਸੰਸਦ ਮੈਂਬਰ ਸੰਜੇ ਸਿੰਘ ''ਤੇ ਸੁੱਟੀ ਗਈ ਸਿਆਹੀ

10/5/2020 3:41:09 PM

ਹਾਥਰਸ- ਉੱਤਰ ਪ੍ਰਦੇਸ਼ ਦੇ ਹਾਥਰਸ ਕਾਂਡ ਨੂੰ ਲੈ ਕੇ ਸਿਆਸੀ ਹੱਲਚੱਲ ਦਰਮਿਆਨ ਸੋਮਵਾਰ ਨੂੰ 'ਆਪ' ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਪੀੜਤਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਸੰਜੇ ਸਿੰਘ ਨੇ ਮੁਲਾਕਾਤ ਤੋਂ ਬਾਅਦ ਕਿਹਾ ਕਿ ਪਰਿਵਾਰ ਵਾਲੇ ਡਰੇ ਹੋਏ ਹਨ, ਪੂਰਾ ਪਿੰਡ ਹੀ ਛਾਉਣੀ ਬਣਾ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਨੇ ਸੀ.ਬੀ.ਆਈ. ਜਾਂਚ ਨੂੰ ਲੈ ਕੇ ਸਵਾਲ ਚੁੱਕੇ। ਸੰਜੇ ਸਿੰਘ ਜਦੋਂ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਾਹਰ ਨਿਕਲੇ ਤਾਂ ਉਨ੍ਹਾਂ 'ਤੇ ਸਿਆਹੀ ਸੁੱਟੀ ਗਈ। ਇਸ ਦੌਰਾਨ 'ਆਪ' ਪਾਰਟੀ ਦੇ ਵਰਕਰਾਂ ਨੇ ਹੰਗਾਮਾ ਕੀਤਾ ਅਤੇ ਨਾਅਰੇਬਾਜ਼ੀ ਕੀਤੀ ਗਈ।

PunjabKesari'ਆਪ' ਨੇਤਾ ਨੇ ਕਿਹਾ ਕਿ ਇੱਥੇ ਕਿਸੇ ਵੀ ਆਦਮੀ ਨੂੰ ਆਉਣ ਨਹੀਂ ਦੇ ਰਹੇ ਹਨ। ਸਾਰਿਆਂ ਨੂੰ ਡੰਡਿਆਂ ਨਾਲ ਮਾਰ ਰਹੇ ਹਨ। ਯੋਗੀ ਜੀ ਕੀ ਕਹਿਣਾ ਚਾਹੁੰਦੇ ਹਨ, ਉਹ ਖ਼ੁਦ ਨੂੰ ਚੌਕੀਦਾਰ ਕਹਿੰਦੇ ਸਨ। 'ਆਪ' ਨੇਤਾ ਨੇ ਦੋਸ਼ ਲਗਾਇਆ ਕਿ ਉੱਤਰ ਪ੍ਰਦੇਸ਼ ਦੀ ਸਰਕਾਰ ਦਰਿੰਦਿਆਂ ਨੂੰ ਬਚਾਉਣ 'ਚ ਜੁਟੀ ਹੋਈ ਹੈ। ਸੰਜੇ ਨੇ ਕਿਹਾ ਕਿ 22 ਸਤੰਬਰ ਦੀ ਰਿਪੋਰਟ ਦੇਖੋ, ਜਿਸ 'ਚ ਸਾਫ਼ ਕਿਹਾ ਜਾ ਰਿਹਾ ਹੈ ਕਿ ਬੇਟੀ ਦਾ ਰੇਪ ਹੋਇਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗੁੜੀਆ ਦਾ ਬਿਆਨ ਮੰਨਿਆ ਜਾਣਾ ਚਾਹੀਦਾ, ਕਿਉਂਕਿ ਆਪਣੀ ਜਾਨ ਗਵਾਉਣ ਤੋਂ ਪਹਿਲਾਂ ਉਸ ਨੇ ਦਰਿੰਦਿਆਂ ਦਾ ਨਾਂ ਦੱਸਿਆ, ਉਨ੍ਹਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ।


DIsha

Content Editor DIsha