ਸਗਾਈ ਸਮਾਰੋਹ ਤੋਂ ਵਾਪਸ ਪਰਤ ਰਹੀ ਬੋਲੈਰੋ ਕਾਰ ਦਰੱਖਤ ਨਾਲ ਟਕਰਾਈ, 5 ਲੋਕਾਂ ਦੀ ਮੌਤ

Monday, Dec 14, 2020 - 10:20 AM (IST)

ਸਗਾਈ ਸਮਾਰੋਹ ਤੋਂ ਵਾਪਸ ਪਰਤ ਰਹੀ ਬੋਲੈਰੋ ਕਾਰ ਦਰੱਖਤ ਨਾਲ ਟਕਰਾਈ, 5 ਲੋਕਾਂ ਦੀ ਮੌਤ

ਪ੍ਰਤਾਪਗੜ੍ਹ- ਉੱਤਰ ਪ੍ਰਦੇਸ਼ 'ਚ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਕੰਧਈ ਖੇਤਰ 'ਚ ਇਕ ਤੇਜ਼ ਰਫ਼ਤਾਰ ਬੋਲੈਰੋ ਦੇ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ 'ਚ ਇਕ ਸਿਪਾਹੀ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਸੁਪਰਡੈਂਟ ਪੂਰਬੀ ਸੁਰੇਂਦਰ ਪ੍ਰਸਾਦ ਦਿਵੇਦੀ ਨੇ ਦੱਸਿਆ ਕਿ ਐਤਵਾਰ ਰਾਤ ਪਿਪਰੀ ਖਾਲਸਾ ਪਿੰਡ ਕੋਲ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਸਿਪਾਹੀ ਸੰਜੀਵ ਯਾਦਵ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਸਗਾਈ ਸਮਾਰੋਹ ਤੋਂ ਵਾਪਸ ਪਰਤ ਰਹੇ ਸਨ। ਸੰਘਣੀ ਧੁੰਦ ਕਾਰਨ ਤੇਜ਼ ਰਫ਼ਤਾਰ ਬੋਲੈਰੋ ਦਰੱਖਤ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਹਾਦਸੇ 'ਚ ਹਤਾਹਤ ਸਾਰੇ ਲੋਕ ਵਾਹਨ 'ਚ ਫਸ ਗਏ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ 'ਚ ਗਰਮ ਕੱਪੜੇ ਵੰਡ ਰਹੇ PM ਮੋਦੀ ਦੇ ਪ੍ਰਸ਼ੰਸਕ ਜੁੜਵਾ ਭਰਾ, ਬੋਲੇ- 'ਇਹ ਸੰਘਰਸ਼ ਦਾ ਸਮਾਂ'

ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਸੰਜੀਵ ਸਮੇਤ 5 ਲੋਕਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਹਾਦਸੇ ਦੇ ਸ਼ਿਕਾਰ ਸਾਰੇ ਲੋਕ ਕੋਤਵਾਲੀ ਖੇਤਰ ਦੇ ਖਜੁਰਨੀ ਪਿੰਡ ਦੇ ਵਾਸੀ ਸਨ, ਜੋ ਸਿਪਾਹੀ ਸੰਜੀਵ ਯਾਦਵ ਦੀ ਸਗਾਈ ਤੋਂ ਬਾਅਦ ਪੱਟੀ ਖੇਤਰ ਤੋਂ ਵਾਪਸ ਆ ਰਹੇ ਸਨ। ਸੰਜੀਵ ਦੀ ਤਾਇਨਾਤੀ ਮਊ ਜ਼ਿਲ੍ਹੇ 'ਚ ਸੀ ਜੋ ਸਗਾਈ ਲਈ ਛੁੱਟੀ ਲੈ ਕੇ ਘਰ ਆਇਆ ਸੀ। ਸ਼੍ਰੀ ਦਿਵੇਦੀ ਨੇ ਦੱਸਿਆ ਕਿ ਹਾਦਸੇ 'ਚ ਮਾਰੇ ਗਏ ਹੋਰ 4 ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਦਿੱਲੀ-ਜੈਪੁਰ ਹਾਈਵੇਅ 'ਤੇ ਕਿਸਾਨਾਂ ਦਾ ਵੱਡਾ ਇਕੱਠ, ਲੱਗਾ ਲੰਬਾ ਜਾਮ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News