ਮੁੱਖ ਮੰਤਰੀ ਦਫ਼ਤਰ ਦੇ ਸਾਹਮਣੇ ਆਤਮਦਾਹ ਕਰਨ ਵਾਲੀ ਜਨਾਨੀ ਦੀ ਮੌਤ

Wednesday, Jul 22, 2020 - 11:18 AM (IST)

ਮੁੱਖ ਮੰਤਰੀ ਦਫ਼ਤਰ ਦੇ ਸਾਹਮਣੇ ਆਤਮਦਾਹ ਕਰਨ ਵਾਲੀ ਜਨਾਨੀ ਦੀ ਮੌਤ

ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਮੁੱਖ ਮੰਤਰੀ ਸਕੱਤਰੇਤ ਦੇ ਬਾਹਰ ਆਤਮਦਾਹ ਕਰਨ ਵਾਲੀ ਜਨਾਨੀ ਦੀ ਬੁੱਧਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਸਿਵਲ ਹਸਪਤਾਲ ਦੇ ਡਾਕਟਰ ਅਧਿਕਾਰੀ ਡਾ. ਆਰ.ਕੇ. ਪੋਰਵਾਲ ਨੇ ਦੱਸਿਆ ਕਿ ਹਸਪਤਾਲ 'ਚ ਬਰਨ ਵਾਰਡ 'ਚ ਦਾਖ਼ਲ ਸੋਨੀਆ ਨਾਮੀ ਜਨਾਨੀ ਦੀ ਬੁੱਧਵਾਰ ਸਵੇਰੇ ਮੌਤ ਹੋ ਗਈ, ਜਦੋਂ ਕਿ ਉਸ ਦੀ ਧੀ ਦੀ ਹਾਲਤ 'ਚ ਸੁਧਾਰ ਹੈ। ਦੱਸਣਯੋਗ ਹੈ ਕਿ ਅਮੇਠੀ ਦੇ ਜਾਮੋ ਖੇਤਰ ਵਾਸੀ ਸੋਫੀਆ ਅਤੇ ਉਸ ਦੀ ਧੀ ਗੁੜੀਆ ਨੇ ਸ਼ੁੱਕਰਵਾਰ ਨੂੰ ਲੋਕ ਭਵਨ ਦੇ ਗੇਟ ਨੰਬਰ 3 ਦੇ ਸਾਹਮਣੇ ਖੁਦ 'ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲੱਗਾ ਲਈ ਸੀ। ਪੁਲਸ ਨੇ ਦੋਹਾਂ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਸੀ। ਇਸ ਹਾਦਸੇ 'ਚ ਗੁੜੀਆ ਮਾਮੂਲੀ ਰੂਪ ਨਾਲ ਝੁਲਸੀ ਸੀ, ਜਦੋਂ ਕਿ 70 ਫੀਸਦੀ ਤੋਂ ਵੱਧ ਤੱਕ ਝੁਲਸੀ ਸੋਫੀਆ ਦੀ ਹਾਲਤ ਗੰਭੀਰ ਬਣੀ ਸੀ।

ਪੀੜਤਾ ਗੁੜੀਆ ਨੇ ਪਿੰਡ 'ਚ ਕੁਝ ਦਬੰਗਾਂ ਨੇ ਨਾਲੀ ਦੇ ਵਿਵਾਦ 'ਚ ਉਸ ਦੀ ਅਤੇ ਮਾਂ ਦੀ ਸ਼ਰੇਆਮ ਕੁੱਟਮਾਰ ਕੀਤੀ। ਮਾਮਲੇ ਦੀ ਗੁਹਾਰ ਥਾਣੇ 'ਚ ਲਗਾਈ ਸੀ, ਜਿੱਥੋਂ ਉਨ੍ਹਾਂ ਨੂੰ ਦੌੜਾ ਦਿੱਤਾ ਗਿਆ। ਬਾਅਦ 'ਚ ਉੱਚ ਅਧਿਕਾਰੀਆਂ ਦੀ ਦਖਲਅੰਦਾਜ਼ੀ ਨਾਲ ਐੱਫ.ਆਈ.ਆਰ. ਦਰਜ ਹੋਈ। ਗੁੜੀਆ ਨੇ ਦੱਸਿਆ ਕਿ ਐੱਫ.ਆਈ.ਆਰ. ਤੋਂ ਬਾਅਦ ਵੀ ਦਬੰਗਾਂ ਦਾ ਕਹਿਰ ਘੱਟ ਨਹੀਂ ਹੋਇਆ ਅਤੇ ਉਨ੍ਹਾਂ ਨੇ ਘਰ ਅੰਦਰ ਦਾਖਲ ਹੋ ਕੇ ਦੋਹਾਂ ਨੂੰ ਲਾਠੀ ਡੰਡਿਆਂ ਨਾਲ ਕੁੱਟਿਆ। ਪੁਲਸ ਨੇ ਇਸ ਵਾਰ ਵੀ ਉਨ੍ਹਾਂ ਦੀ ਨਹੀਂ ਸੁਣੀ। ਥੱਕ ਹਾਰ ਉਨ੍ਹਾਂ ਨੇ ਇਹ ਆਤਮਘਾਤੀ ਕਦਮ ਚੁੱਕਿਆ। ਪੁਲਸ ਨੇ ਇਸ ਮਾਮਲੇ ਨੂੰ ਸਿਆਸੀ ਯੋਜਨਾ ਕਰਾਰ ਦਿੰਦੇ ਹੋਏ ਮਾਂ-ਧੀ ਨੂੰ ਆਤਮਦਾਹ ਲਈ ਪ੍ਰੇਰਿਤ ਕਰਨ ਦੇ ਮਾਮਲੇ 'ਚ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲੀਮੀਨ (ਏ.ਆਈ.ਐੱਮ.ਆਈ.ਐੱਮ.) ਦੇ ਅਮੇਠੀ ਜ਼ਿਲ੍ਹਾ ਪ੍ਰਧਾਨ ਕਾਦਿਰ ਖਆਨ ਅਤੇ ਕਾਂਗਰਸ ਬੁਲਾਰੇ ਅਨੂਪ ਪਟੇਲ ਸਮੇਤ ਚਾਰ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਸੀ ਅਤੇ ਕਾਦਿਰ ਅਤੇ ਮਾਂ ਧੀ ਨੂੰ ਅਮੇਠੀ ਤੋਂ ਲਖਨਊ ਲਿਆਉਣ ਵਾਲੀ ਆਸੰਮਾ ਨੂੰ ਗ੍ਰਿਫਤਾਰ ਕਰ ਲਿਆ ਸੀ।


author

DIsha

Content Editor

Related News