ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਨੇਪਾਲ ਸਰਹੱਦ ''ਤੇ ਤਿੱਖੀ ਨਜ਼ਰ ਰੱਖਣ ਦੇ ਦਿੱਤੇ ਹੁਕਮ

Sunday, Jun 28, 2020 - 12:30 AM (IST)

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਨੇਪਾਲ ਸਰਹੱਦ ''ਤੇ ਤਿੱਖੀ ਨਜ਼ਰ ਰੱਖਣ ਦੇ ਦਿੱਤੇ ਹੁਕਮ

ਲਖਨਊ- ਮੁੱਖ ਮੰਤਰੀ ਯੋਗੀ ਅਦਿਆਨਾਥ ਨੇ ਸ਼ਨੀਵਾਰ ਨੂੰ ਬਲਰਾਮਪੁਰ ਜ਼ਿਲ੍ਹੇ ਦੀ ਕਾਨੂੰਨ ਵਿਵਸਥਾ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਦੀ ਨੇਪਾਲ ਸਰਹੱਦ 'ਤੇ ਸਖਤ ਨਿਗਰਾਨੀ ਰੱਖੀ ਜਾਵੇ। ਜ਼ਿਲ੍ਹੇ ਵਿਚੋਂ ਕਿਸੇ ਵੀ ਮਾਫੀਆ ਨੂੰ ਵਧਣ ਨਾ ਦਿੱਤਾ ਜਾਵੇ। 

ਮਾਫੀਆ ਦੇ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸ਼ਨੀਵਾਰ ਨੂੰ ਗੋਂਡਾ ਅਤੇ ਬਲਰਾਮਪੁਰ ਜ਼ਿਲ੍ਹਿਆਂ ਦਾ ਦੌਰਾ ਕਰ ਕੇ ਉੱਥੇ ਅਧਿਕਾਰੀਆਂ ਤੋਂ ਕਰਵਾਏ ਜਾ ਰਹੇ ਕੰਮਾਂ ਸਬੰਧੀ ਵਿਸਥਾਰ ਵਿਚ ਜਾਣਕਾਰੀ ਪ੍ਰਾਪਤ ਕੀਤੀ। 

ਇਕ ਸਰਕਾਰੀ ਬਿਆਨ ਮੁਤਾਬਕ ਮੁੱਖ ਮੰਤਰੀ ਨੇ ਗੋਂਡਾ ਦੇ ਐਲਿਗਨ ਚਰਸੜੀ ਤਟਬੰਧ ਦੇ ਸੰਵੇਦਨਸ਼ੀਲ ਸਥਾਨ ਬਾਂਸਗਾਂਵ 'ਤੇ ਹੋ ਰਹੇ ਹੜ੍ਹ ਕਾਰਜਾਂ ਦਾ ਹਵਾਈ ਅਤੇ ਸਥਲੀ ਨਿਰੀਖਣ ਕੀਤਾ। ਉਨ੍ਹਾਂ ਸਬੰਧਤ ਕਾਰਜਾਂ ਦਾ ਸੋਧ ਪੂਰਾ ਕਰਾਉਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਹੜ੍ਹਾਂ ਤੋਂ ਬਚਾਅ ਦੇ ਕੰਮ ਵੀ ਤੇਜ਼ੀ ਨਾਲ ਚੱਲ ਰਹੇ ਹਨ। 
ਮੁੱਖ ਮੰਤਰੀ ਯੋਗੀ ਨੇ ਘਾਗਰਾ ਨਦੀ ਵਿਚ ਕਰਵਾਏ ਜਾ ਰਹੇ ਡਰੇਜਿੰਗ ਕਾਰਜ ਦੇ ਸਬੰਧ ਵਿਚ ਵੀ ਜਾਣਕਾਰੀ ਹਾਸਲ ਕੀਤੀ। ਕਾਨੂੰਨ ਵਿਵਸਥਾ ਦੀ ਸਮੀਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਬਲਰਾਮਪੁਰ ਜ਼ਿਲ੍ਹੇ ਨਾਲ ਲੱਗਦੀ ਨੇਪਾਲ ਸਰਹੱਦ 'ਤੇ ਸਖਤ ਨਿਗਰਾਨੀ ਰੱਖੀ ਜਾਵੇ। 


author

Sanjeev

Content Editor

Related News