ਹਵਾਈ ਫੌਜ ਦੇ ਹੈਲੀਕਾਪਟਰ ''ਚ ਆਈ ਤਕਨੀਕੀ ਖ਼ਰਾਬੀ, ਪਾਇਲਟ ਦੀ ਸਮਝਦਾਰੀ ਨਾਲ ਟਲਿਆ ਵੱਡਾ ਹਾਦਸਾ

10/08/2020 5:05:23 PM

ਸਹਾਰਨਪੁਰ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ 'ਚ ਥਾਣਾ ਰਾਮਪੁਰ ਮਨਿਹਾਰਾਨ ਅਧੀਨ ਪਿੰਡ ਕੱਲਰਪੁਰ ਗੁਜਰ ਦੇ ਜੰਗਲ 'ਚ ਵੀਰਵਾਰ ਨੂੰ ਹਵਾਈ ਫੌਜ ਦਾ ਇਕ ਹੈਲੀਕਾਪਟਰ ਐਮਰਜੈਂਸੀ ਸਥਿਤੀ 'ਚ ਉਤਰਿਆ। ਪਾਇਲਟ ਨੇ ਸਮਝਦਾਰੀ ਦਿਖਾਉਂਦੇ ਹੋਏ ਖ਼ਰਾਬੀ ਦਾ ਪਤਾ ਲੱਗਦੇ ਹੀ ਸਾਵਧਾਨੀ ਨਾਲ ਹੈਲੀਕਾਪਟਰ ਨੂੰ ਖੇਤ 'ਚ ਹੀ ਸੁਰੱਖਿਅਤ ਉਤਾਰ ਦਿੱਤਾ। ਇਹ ਜਾਣਕਾਰੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਤਕਨੀਕੀ ਖ਼ਰਾਬੀ ਕਾਰਨ ਹੈਲੀਕਾਪਟਰ ਦੇ ਪਾਇਲਟ ਨੂੰ ਐਮਰਜੈਂਸੀ ਸਥਿਤੀ 'ਚ ਉਤਾਰਨਾ ਪਿਆ।

ਪੁਲਸ ਸੁਪਰਡੈਂਟ ਵਿਨੀਤ ਭਟਨਾਗਰ ਨੇ ਦੱਸਿਆ ਕਿ ਹੈਲੀਕਾਪਟਰ ਐਮਰਜੈਂਸੀ ਸਥਿਤੀ 'ਚ ਉਤਰਨ ਦੀ ਸੂਚਨਾ ਮਿਲਦੇ ਹੀ ਥਾਣਨਾ ਨਾਨੌਤਾ ਅਤੇ ਥਾਣਾ ਰਾਮਪੁਰ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਦੀ ਸੂਚਨਾ ਸਹਾਰਨਪੁਰ ਜ਼ਿਲ੍ਹੇ ਦੇ ਸਰਸਾਵਾ ਥਾਣਾ ਖੇਤਰ ਸਥਿਤ ਹਵਾਈ ਫੌਜ ਸਟੇਸ਼ਨ 'ਤੇ ਵੀ ਪਹੁੰਚ ਗਈ ਅਤੇ ਕੁਝ ਹੀ ਦੇਰ 'ਚ ਸਰਸਾਵਾ ਹਵਾਈ ਫੌਜ ਸਟੇਸ਼ਨ ਤੋਂ ਵੀ ਪਹੁੰਚ ਗਈ ਅਤੇ ਕੁਝ ਹੀ ਦੇਰ 'ਚ ਸਰਸਾਵਾ ਹਵਾਈ ਫੌਜ ਸਟੇਸ਼ਨ ਤੋਂ ਵੀ ਤਕਨੀਕੀ ਕਰਮੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਦੱਸਿਆ ਕਿ ਕੁਝ ਦੇਰ ਬਾਅਦ ਤਕਨੀਕੀ ਖਰਾਬੀ ਠੀਕ ਹੋਣ ਤੋਂ ਬਾਅਦ ਇਸ ਹੈਲੀਕਾਪਟਰ ਨੇ ਵੀ ਉਡਾਣ ਭਰੀ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਪੇਂਡੂ ਖੇਤਰਾਂ ਤੋਂ ਵੱਡੀ ਗਿਣਤੀ 'ਚ ਪਿੰਡ ਵਾਸੀ ਮੋਬਾਇਲ 'ਤੇ ਹੈਲੀਕਾਪਟਰ ਦੀ ਤਸਵੀਰ ਖਿੱਚਦੇ ਨਜ਼ਰ ਆਏ।


DIsha

Content Editor

Related News