ਉੱਤਰ ਪ੍ਰਦੇਸ਼ ''ਚ ਭਿਆਨਕ ਸੜਕ ਹਾਦਸਾ, 6 ਲੋਕਾਂ ਦੀ ਮੌਤ

Wednesday, Aug 26, 2020 - 12:11 PM (IST)

ਉੱਤਰ ਪ੍ਰਦੇਸ਼ ''ਚ ਭਿਆਨਕ ਸੜਕ ਹਾਦਸਾ, 6 ਲੋਕਾਂ ਦੀ ਮੌਤ

ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ 2 ਰੋਡਵੇਜ਼ ਬੱਸਾਂ ਦੀ ਆਹਮਣੇ-ਸਾਹਮਣੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ 6 ਯਾਤਰੀਆਂ ਦੀ ਮੌਤ ਹੋ ਗਈ ਹੈ, ਜਦੋਂ ਕਿ ਕਈ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ, ਕਾਕੋਰੀ ਹਰਦੋਈ ਰੋਡ ਕੋਲ ਇਹ ਭਿਆਨਕ ਹਾਦਸਾ ਹੋਇਆ ਹੈ। ਇਕ ਰੋਡਵੇਜ਼ ਬੱਸ ਲਖਨਊ ਤੋਂ ਹਰਦੋਈ ਅਤੇ ਦੂਜੀ ਹਰਦੋਈ ਤੋਂ ਲਖਨਊ ਜਾ ਰਹੀ ਸੀ। ਬੁੱਧਵਾਰ ਸਵੇਰੇ ਕਰੀਬ 6.30 ਵਜੇ ਇਹ ਹਾਦਸਾ ਹੋਇਆ। ਹਾਦਸੇ ਤੋਂ ਬਾਅਦ ਚੀਕ-ਪੁਕਾਰ ਮਚ ਗਈ।

PunjabKesariਹਾਦਸੇ 'ਚ 6 ਲੋਕਾਂ ਨੇ ਦਮ ਤੋੜ ਦਿੱਤਾ ਹੈ, ਉੱਥੇ ਹੀ ਮ੍ਰਿਤਕਾਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ। ਉੱਥੇ ਹੀ ਗੰਭੀਰ ਰੂਪ ਨਾਲ ਜ਼ਖਮੀ ਯਾਤਰੀਆਂ ਨੂੰ ਲਖਨਊ ਟਰਾਮਾ ਸੈਂਟਰ ਭੇਜਿਆ ਗਿਆ ਹੈ। ਏ.ਸੀ.ਪੀ. ਐੱਸ.ਐੱਮ. ਕਾਸਿਮ ਆਬਿਦੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕਾਂ 'ਚ ਨਿਤੇਸ਼ ਭਾਰਤੀ, ਲਕੀ ਸਕਸੈਨਾ, ਰਾਜੇਂਦਰ ਸਕਸੈਨਾ, ਸਰਵਾਘਾਰ, ਹਰੀਰਾਮ ਅਤੇ ਇਕ ਜਨਾਨੀ ਸ਼ਾਮਲ ਹੈ।


author

DIsha

Content Editor

Related News