ਗੈਂਗਰੇਪ ਮਗਰੋਂ SHO ਨੇ ਮਿਟਾਈ ਸੀ ਹਵਸ, 13 ਸਾਲਾ ਕੁੜੀ ਨੇ ਬਿਆਨ ਕੀਤੀ ਰੂਹ ਕੰਬਾਊ ਹੱਡ-ਬੀਤੀ

Tuesday, May 10, 2022 - 01:39 PM (IST)

ਗੈਂਗਰੇਪ ਮਗਰੋਂ SHO ਨੇ ਮਿਟਾਈ ਸੀ ਹਵਸ, 13 ਸਾਲਾ ਕੁੜੀ ਨੇ ਬਿਆਨ ਕੀਤੀ ਰੂਹ ਕੰਬਾਊ ਹੱਡ-ਬੀਤੀ

ਲਖਨਊ (ਵਿਸ਼ੇਸ਼)- ਉੱਤਰ ਪ੍ਰਦੇਸ਼ ਦੇ ਲਲਿਤਪੁਰ ਵਿਚ ਨਾਬਾਲਗ ਕੁੜੀ ਨਾਲ ਗੈਂਗਰੇਪ ਦੀ ਘਟਨਾ ਨਾਲ ਹੰਗਾਮਾ ਮਚਿਆ ਹੋਇਆ ਹੈ। ਕੁੜੀ ਨੇ ਜੋ ਕਹਾਣੀ ਬਿਆਨ ਕੀਤੀ ਹੈ, ਉਸ ਨਾਲ ਪੂਰੇ ਮਾਮਲੇ ਵਿਚ ਪੁਲਸ ਦੇ ਕਿਰਦਾਰ ’ਤੇ ਸਵਾਲ ਉਠ ਰਹੇ ਹਨ। ਪੂਰੇ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਚਾਈਨਡ ਲਾਈਨ ਦੀ ਟੀਮ ਪੀੜਤ ਕੁੜੀ ਨੂੰ ਉਸ ਦੀ ਮਾਂ ਦੇ ਨਾਲ ਲੈ ਕੇ ਐੱਸ. ਪੀ. ਕੋਲ ਪਹੁੰਚੀ। ਉਸ ਨੂੰ ਪਹਿਲੀ ਵਾਰ 22 ਅਪ੍ਰੈਲ ਨੂੰ ਲਲਿਤਪੁਰ ਜ਼ਿਲ੍ਹੇ ਵਿਚ ਉਸਦੇ ਘਰ ਤੋਂ ਚਾਰ ਲੋਕਾਂ ਨੇ ਅਗਵਾ ਕੀਤਾ ਅਤੇ 3 ਦਿਨਾਂ ਤੱਕ ਸਮੂਹਿਕ ਜਬਰ-ਜ਼ਨਾਹ ਕੀਤਾ। ਜਦੋਂ ਉਹ ਸ਼ਿਕਾਇਤ ਦਰਜ ਕਰਵਾਉਣ ਗਈ ਤਾਂ ਪਾਲੀ ਥਾਣੇ ਦੇ ਥਾਣਾ ਇੰਚਾਰਜ ਤਿਲਕਧਾਰੀ ਸਰੋਜ ਨੇ 27 ਅਪ੍ਰੈਲ ਨੂੰ ਉਸ ਦੇ ਨਾਲ ਜਬਰ-ਜ਼ਨਾਹ ਕੀਤਾ। ਤਿੰਨ ਦਿਨ ਬਾਅਦ ਉਸਨੂੰ ਇਕ ਗੈਰ-ਸਰਕਾਰੀ ਸੰਗਠਨ ਨੂੰ ਸੌਂਪ ਦਿੱਤਾ ਗਿਆ।

ਇਹ ਵੀ ਪੜ੍ਹੋ : ਗੈਂਗਰੇਪ ਦਾ ਮੁਕੱਦਮਾ ਦਰਜ ਕਰਵਾਉਣ ਗਈ 13 ਸਾਲਾ ਕੁੜੀ ਨਾਲ ਥਾਣਾ ਮੁਖੀ ਨੇ ਕੀਤਾ ਜਬਰ ਜ਼ਿਨਾਹ

ਪੁਲ ਦੇ ਹੇਠਾਂ ਬਿਤਾਈਆਂ ਰਾਤਾਂ, ਮੈਨੂੰ ਧਮਕਾਇਆ ਗਿਆ-
ਐੱਨ. ਜੀ. ਓ. ਪੀੜਤ ਕੁੜੀ ਦੇ ਹਵਾਲੇ ਤੋਂ ਕਿਹਾ ਗਿਆ ਕਿ ਦਰਿੰਦੇ ਦਿਨ ਸਮੇਂ ਰੇਲਵੇ ਸਟੇਸ਼ਨ ਨੇੜੇ ਸੜਕਾਂ ’ਤੇ ਘੁੰਮਦੇ ਸਨ ਅਤੇ ਰਾਤਾਂ ਇਕ ਪੁਲ ਦੇ ਹੇਠਾਂ ਬਿਤਾਈਆਂ ਜਾਂਦੀਆਂ ਸਨ। ਜਿਥੇ ਦੋਸ਼ੀ ਵਾਰੀ-ਵਾਰੀ ਉਸ ਨਾਲ ਉਸ ਦਾ ਜਬਰ-ਜ਼ਨਾਹ ਕਰਦੇ ਸਨ, ਜਦਕਿ ਉਨ੍ਹਾਂ ਵਿਚੋਂ ਇਕ ਪਹਿਰਾ ਦਿੰਦਾ ਸੀ। ਕੁੜੀ ਨੇ ਅੱਗੇ ਦੱਸਿਆ ਕਿ ਇਕ ਹੋਰ ਦੋਸ਼ੀ ਨੇ ਬੰਦੂਕ ਲੈ ਰੱਖੀ ਸੀ ਅਤੇ ਉਸ ਨੂੰ ਧਮਕਾਇਆ ਜਾਂਦਾ ਸੀ ਕਿ ਜੇਕਰ ਉਸ ਨੇ ਝਗੜਾ ਕੀਤਾ ਤਾਂ ਉਸ ਦੇ ਮਾਤਾ-ਪਿਤਾ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਪੀੜਤ ਕੁੜੀ ਨੇ ਚਾਈਲਡ ਕੇਅਰ ਵਰਕਰ ਨੂੰ ਦੱਸਿਆ ਕਿ ਉਸ ਦਾ ਭੋਜਨ ਚਾਉਮਿਨ ਅਤੇ ਆਂਡੇ ਤੱਕ ਸੀਮਤ ਸੀ। ਉਹ ਪੂਰੇ ਸਮੇਂ ਇਕ ਭਿਆਨਕ ਹਾਲਤ ਵਿਚ ਸੀ। ਹੁਣ ਉਹ ਸਿਰਫ ਇਕ ਪੁਲ, ਕੁਝ ਗਲੀਆਂ, ਟਰੇਨਾਂ ਦੀ ਆਵਾਜ਼ ਅਤੇ ਇਕ ਮਸਜਿਦ ਤੋਂ ਅਜ਼ਾਨ ਦੀ ਯਾਦ ਕਰਦੀ ਹੈ। 

ਇਹ ਵੀ ਪੜ੍ਹੋ : ਲਲਿਤਪੁਰ ਕੇਸ: ਥਾਣੇ ’ਚ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਵਾਲਾ SHO ਗ੍ਰਿਫਤਾਰ

ਐੱਸ. ਐੱਚ. ਓ. ਦਾ ਨਾਂ ਲੈਂਦੀ ਰਹੀ ਮਾਸੂਮ-
ਮਾਸੂਮ ਪੀੜਤ ਕੁੜੀ ਨੇ ਐੱਸ. ਐੱਚ. ਓ. ਸਰੋਜ ਦਾ ਨਾਂ ਲੈਣ ਦੀ ਲਗਾਤਾਰ ਕੋਸ਼ਿਸ਼ ਕੀਤੀ। ਕੌਂਸਲਰ ਨੇ ਕਿਹਾ ਕਿ ਇਕ ਦਰਜਨ ਵਾਰ ਉਸਨੇ ਮੈਨੂੰ ਕਿਹਾ ਕਿ ਐੱਸ. ਐੱਚ. ਓ. ਨੇ ਉਸਦੇ ਨਾਲ ਜਬਰ-ਜ਼ਨਾਹ ਕੀਤਾ ਪਰ ਉਸ ਨੇ ਕਦੇ ਕਿਸੇ ਹੋਰ ਪੁਲਸ ਮੁਲਾਜ਼ਮ ਦਾ ਜ਼ਿਕਰ ਨਹੀਂ ਕੀਤਾ। ਆਪਣੇ ਦੁੱਖ ਦਾ ਖੁਲਾਸਾ ਕਰਨ ਤੋਂ ਬਾਅਦ ਉਹ ਆਖਿਰਕਾਰ ਸੌਂ ਗਈ। 2 ਮਈ ਨੂੰ ਪੀੜਤਾ ਅਤੇ ਉਸਦੇ ਸਲਾਹਕਾਰਾਂ ਨੇ ਪੁਲਸ ਕਪਤਾਨ ਨਾਲ 90 ਮਿੰਟ ਤੱਕ ਮੁਲਾਕਾਤ ਕੀਤੀ। ਅਗਲੇ ਦੋ ਦਿਨਾਂ ਵਿਚ ਪੂਰੇ ਥਾਣੇ ਨੂੰ ਬਰਖਾਸ਼ਤ ਕਰ ਦਿੱਤਾ ਗਿਆ, ਰਿਪੋਰਟ ਦਰਜ ਕੀਤੀ ਗਈ। ਸਰੋਜ ਅਤੇ 5 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਪਰਿਵਾਰਕ ਕਲੇਸ਼ ਮੁਕਾਉਣ ਲਈ ਸਹੁਰਿਆਂ ਨੇ ਤਾਂਤਰਿਕ ਕੋਲ ਭੇਜੀ ਨੂੰਹ, 79 ਦਿਨਾਂ ਤੱਕ ਕੀਤਾ ਜਬਰ-ਜ਼ਿਨਾਹ

ਤਿੰਨ ਦਿਨ ਤੱਕ ਨਕਰ ’ਚੋਂ ਲੰਘੀ ਬੱਚੀ- 
ਪੀੜਤ ਕੁੜੀ ਨਾਲ ਗੱਲ ਕਰਨ ਵਾਲੇ ਕੌਂਸਲਰ ਮੁਤਾਬਕ ਬੱਚੀ ਤਿੰਨ ਦਿਨਾਂ ਤੱਕ ਨਰਕ ’ਚੋਂ ਲੰਘੀ। ਉਹ ਕਹਿੰਦੇ ਹਨ ਕਿ ਉਸ ਦੁਪਹਿਰ ਜਦੋਂ ਦੋ ਪੁਲਸ ਮੁਲਾਜ਼ਮਾਂ ਵਲੋਂ ਉਸ ਨੂੰ ਸਾਡੇ ਕੋਲ ਲਿਆਂਦਾ ਗਿਆ ਤਾਂ ਉਹ ਬਹੁਤ ਡਰੀ ਅਤੇ ਸਹਿਮੀ ਹੋਈ ਸੀ। ਸਾਡੇ ਨਾਲ ਗੱਲ ਨਹੀਂ ਕਰ ਰਹੀ ਸੀ, ਇਕ ਵਾਰ ਜਦੋਂ ਪੁਲਸ ਚੱਲੀ ਗਈ ਤਾਂ ਅਸੀਂ ਉਸ ਨੂੰ ਕੌਂਸਲਿੰਗ ਵਜੋਂ ਬੁਲਾਇਆ। ਉਹ ਖੁੱਲ੍ਹ ਕੇ ਗੱਲ ਕਰਨ ਲੱਗੀ। ਉਹ 22 ਅਪ੍ਰੈਲ ਤੋਂ ਘਟਨਾ ਬਾਰੇ ਦੱਸਣ ਲੱਗੀ। ਜਦੋਂ ਚੰਦਨ, ਰਾਜਭਾਨ, ਮਹਿੰਦਰ ਚੌਰਸੀਆ ਅਤੇ ਉਸ ਦੇ ਇਕ ਚਾਚੇ ਦੇ ਮੁੰਡੇ ਨੇ ਉਸ ਨੂੰ ਘਰੋਂ ਅਗਵਾ ਕਰ ਲਿਆ ਅਤੇ ਉਸ ਨੂੰ ਭੋਪਾਲ ਲੈ ਗਏ। ਲੜਕੀ ਨੇ ਕੌਂਸਲਰ ਨੂੰ ਦੱਸਿਆ ਕਿ ਉਨ੍ਹਾਂ ਵਿਚੋਂ ਕਿਸੇ ਕੋਲ ਰਹਿਣ ਲਈ ਥਾਂ ਨਹੀਂ ਸੀ। ਪੁਲਸ ਅਧਿਕਾਰੀਆਂ ਮੁਤਾਬਕ ਚਾਰੇ ਦੋਸ਼ੀਆਂ ਨੇ ਕਿਸੇ ਵੀ ਹੋਟਲ ਵਿਚ ਚੈੱਕ ਇਨ ਨਹੀਂ ਕੀਤਾ, ਕਿਉਂਕਿ ਉਹ ਲਾਪਤਾ ਰਹਿਣਾ ਚਾਹੁੰਦੇ ਸਨ।

 


author

Tanu

Content Editor

Related News