ਅਮਰੀਕਾ ਨੇ ਸ਼ੇਅਰ ਕੀਤੀ ਰਿਪੋਰਟ, ਦੇਸ਼ ''ਚ ਚਾਈਲਡ ਪੋਰਨੋਗ੍ਰਾਫੀ ਦੇ 25 ਹਜ਼ਾਰ ਮਾਮਲੇ

01/28/2020 1:00:49 PM

ਨਵੀਂ ਦਿੱਲੀ— ਅਮਰੀਕਾ ਨੇ ਭਾਰਤ ਨੂੰ ਚਾਈਲਡ ਪੋਰਨੋਗ੍ਰਾਫੀ ਨਾਲ ਜੁੜੇ ਹੋਸ਼ ਉੱਡਾ ਦੇਣ ਵਾਲੇ ਅੰਕੜੇ ਸੌਂਪੇ ਹਨ। ਭਾਰਤ ਨਾਲ ਸ਼ੇਅਰ ਕੀਤੀ ਗਈ ਰਿਪੋਰਟ ਅਨੁਸਾਰ ਭਾਰਤ 'ਚ ਪਿਛਲੇ 5 ਮਹੀਨਿਆਂ 'ਚ 25 ਹਜ਼ਾਰ ਤੋਂ ਵਧ ਚਾਈਲਡ ਪੋਰਨੋਗ੍ਰਾਫੀ ਮਟੀਰੀਅਲ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਜ਼ 'ਤੇ ਅਪਲੋਡ ਕੀਤਾ ਗਿਆ ਹੈ। ਇਹ ਡਾਟਾ ਅਮਰੀਕਾ ਦੇ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲਾਈਟੇਡ ਚਿਲਡਰਨ (ਐੱਨ.ਸੀ.ਐੱਮ.ਈ.ਸੀ.) ਨੇ ਭਾਰਤ ਦੇ ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ ਨੂੰ ਦਿੱਤਾ ਹੈ। ਭਾਰਤ ਅਤੇ ਅਮਰੀਕਾ ਨੇ ਇਹ ਡਾਟਾ ਸ਼ੇਅਰ ਕਰਨ ਲਈ ਪਿਛਲੇ ਸਾਲ ਸਮਝੌਤਾ ਕੀਤਾ ਸੀ।
 

ਸਭ ਤੋਂ ਵਧ ਮਾਮਲੇ ਰਾਜਧਾਨੀ ਦਿੱਲੀ ਦੇ 
ਇਕ ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ ਇਨ੍ਹਾਂ 'ਚੋਂ ਸਭ ਤੋਂ ਵਧ ਮਾਮਲੇ ਰਾਜਧਾਨੀ ਦਿੱਲੀ ਦੇ ਹਨ। ਇਸ ਤੋਂ ਬਾਅਦ ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ 'ਚ ਚਾਈਲਡ ਸੈਕਸ਼ੁਅਲ ਅਬਊਜ਼ ਮਟੀਰੀਅਲ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਜਾਂਦਾ ਹੈ। ਹਰ ਰਾਜ ਦੇ ਅੰਕੜੇ ਵੱਖ ਤਾਂ ਸਾਹਮਣੇ ਨਹੀਂ ਆਏ ਹਨ ਪਰ ਸੂਤਰਾਂ ਦਾ ਕਹਿਣਾ ਹੈ ਕਿ ਮਹਾਰਾਸ਼ਟਰ 'ਚ ਅਜਿਹੇ ਕਰੀਬ 1700 ਮਾਮਲਿਆਂ ਨੂੰ ਸਾਈਬਰ ਯੂਨਿਟ ਨੂੰ ਭੇਜਿਆ ਗਿਆ ਹੈ, ਜਦਕਿ ਬਾਕੀ ਰਾਜਾਂ 'ਚ ਵੀ ਲਗਭਗ ਅਜਿਹਾ ਹੀ ਹਾਲ ਹੈ।
 

5 ਮਹੀਨਿਆਂ 'ਚ ਅਜਿਹੇ 25 ਹਜ਼ਾਰ ਮਾਮਲੇ ਸਾਹਮਣੇ ਆਏ
ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਐੱਨ.ਸੀ.ਐੱਮ.ਈ.ਸੀ. ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਦੇਸ਼ ਭਰ 'ਚ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਐੱਨ.ਸੀ.ਐੱਮ.ਈ.ਸੀ. ਨਾਲ ਪਿਛਲੇ ਸਾਲ ਸਮਝੌਤਾ ਕੀਤਾ ਗਿਆ ਸੀ, ਜਿਸ ਤੋਂ ਭਾਰਤ ਨੂੰ ਇਹ ਰਿਪੋਰਟਸ ਮਿਲਦੀਆਂ ਹਨ। 23 ਜਨਵਰੀ ਤੱਕ ਪਿਛਲੇ 5 ਮਹੀਨਿਆਂ 'ਚ ਅਜਿਹੇ 25 ਹਜ਼ਾਰ ਮਾਮਲੇ ਸਾਹਮਣੇ ਆ ਚੁਕੇ ਹਨ। ਇਸ ਬਾਰੇ ਮਹਾਰਾਸ਼ਟਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਇਸ ਤਰ੍ਹਾਂ ਦਾ ਡਾਟਾ ਸ਼ੇਅਰ ਕੀਤਾ ਗਿਆ ਹੈ।
 

ਮੁੰਬਈ 'ਚ ਵੀ ਕਰੀਬ 500 ਕੇਸ
ਅਧਿਕਾਰੀ ਨੇ ਦੱਸਿਆ ਕਿ ਇਹ ਜਾਣਕਾਰੀ ਸੰਬੰਧਤ ਇਲਾਕਿਆਂ ਨੂੰ ਭੇਜ ਦਿੱਤੀ ਗਈ ਹੈ। ਹਾਲੇ ਤੱਕ 7 ਐੱਫ.ਆਈ.ਆਰ. ਦਰਜ ਕੀਤੀ ਜਾ ਚੁਕੀ ਹੈ, ਜਦਕਿ ਹੋਰ ਕਈ ਹਾਲੇ ਹੋਣੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਮੁੰਬਈ, ਠਾਣੇ ਅਤੇ ਪੁਣੇ 'ਚ ਅਜਿਹੇ ਸਭ ਤੋਂ ਵਧ ਮਾਮਲੇ ਸਾਹਮਣੇ ਆਉਂਦੇ ਹਨ। ਮੁੰਬਈ 'ਚ ਵੀ ਕਰੀਬ 500 ਕੇਸ ਹੋਏ ਹਨ। ਦਿੱਲੀ, ਗੁਜਰਾਤ ਅਤੇ ਕੇਰਲ ਇਹ ਅੰਕੜੇ ਹਾਸਲ ਕਰਨ ਤੋਂ ਬਾਅਦ ਪਹਿਲਾਂ ਹੀ ਕਾਰਵਾਈ ਕਰ ਚੁਕੇ ਹਨ। 
 

ਇਸ ਤਰ੍ਹਾਂ ਜੁਟਾਈ ਜਾਂਦੀ ਹੈ ਜਾਣਕਾਰੀ
ਇਹ ਜਾਣਕਾਰੀ ਜੁਟਾਉਣ ਲਈ ਖਬਰੀਆਂ, ਇੰਟਰਨੈੱਟ ਸਰਵਿਸ ਪ੍ਰੋਵਾਈਡਰਜ਼ ਤੋਂ ਲੈ ਕੇ ਸਾਫਟਵੇਅਰਜ਼ ਤੱਕ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਨਿਊਡਿਟੀ ਅਤੇ ਬੱਚੇ ਦੇ ਚਿਹਰੇ 'ਤੇ ਦਿੱਸਣ ਵਾਲੇ ਐਕਸਪ੍ਰੈਸ਼ਨਜ਼ ਦੇ ਬੇਸਿਸ 'ਤੇ ਵੀਡੀਓ ਨੂੰ ਜਾਂਚ ਲਈ ਫਾਰਵਰਡ ਕਰਦੇ ਹਨ। ਦੱਸਣਯੋਗ ਹੈ ਕਿ ਪ੍ਰੋਟੈਕਸ਼ਨ ਆਫ ਚਿਲਡਰਨ ਫ੍ਰਾਮ ਸੈਕਸ਼ੁਅਲ ਆਫੇਂਸੇਜ (ਪੋਕਸੋ) (ਅਮੈਂਡਮੈਂਟ) ਐਕਟ 2019 'ਚ ਚਾਈਲਡ ਪੋਰਨੋਗ੍ਰਾਫੀ ਦੇ ਅਧੀਨ ਫੋਟੋ, ਵੀਡੀਓ, ਡਿਜੀਟਲ ਜਾਂ ਕੰਪਿਊਟਰ ਨਾਲ ਬਣਾਈ ਤਸਵੀਰ ਜੋ ਅਸਲੀ ਬੱਚੇ ਵਰਗੀ ਹੋਵੇ ਜਾਂ ਅਜਿਹੀ ਤਸਵੀਰ ਜਿਸ ਨੂੰ ਬਣਾਇਆ ਗਿਆ ਹੋਵੇ, ਅਡੈਪਟ ਕੀਤਾ ਹੋ ਜਾਂ ਮੋਡੀਫਾਈ ਕੀਤਾ ਹੋਵੇ ਪਰ ਬੱਚੇ ਵਰਗੀ ਲੱਗੇ, ਇਹ ਸਭ ਆਉਂਦਾ ਹੈ।


DIsha

Content Editor

Related News