ਅਮਰੀਕੀ ਸੰਸਦ ''ਤੇ ਹਿੰਸਕ ਝੜਪ ''ਚ ਦਿੱਸਿਆ ਭਾਰਤ ਦਾ ਝੰਡਾ, ਵਰੁਣ ਗਾਂਧੀ ਨੇ ਚੁੱਕੇ ਸਵਾਲ

Thursday, Jan 07, 2021 - 05:46 PM (IST)

ਅਮਰੀਕੀ ਸੰਸਦ ''ਤੇ ਹਿੰਸਕ ਝੜਪ ''ਚ ਦਿੱਸਿਆ ਭਾਰਤ ਦਾ ਝੰਡਾ, ਵਰੁਣ ਗਾਂਧੀ ਨੇ ਚੁੱਕੇ ਸਵਾਲ

ਨਵੀਂ ਦਿੱਲੀ- ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਦੇ ਬਾਅਦ ਤੋਂ ਜਾਰੀ ਗਤੀਰੋਧ ਹੁਣ ਆਪਣੇ ਸਿਖਰ 'ਤੇ ਪਹੁੰਚ ਗਿਆ ਹੈ। ਇੱਥੇ ਡੋਨਾਲਡ ਟਰੰਪ ਦੇ ਹਜ਼ਾਰਾਂ ਸਮਰਥਕਾਂ ਨੇ ਵਾਸ਼ਿੰਗਟਨ ਕੈਪਿਟਲ ਹਿਲ 'ਚ ਦਾਖ਼ਲ ਹੋ ਕੇ ਜ਼ਬਰਦਸਤ ਹੰਗਾਮਾ ਕੀਤਾ। ਟਰੰਪ ਸਮਰਥਕਾਂ ਨੇ ਅਮਰੀਕੀ ਸੰਸਦ 'ਚ ਭੰਨ-ਤੋੜ ਕੀਤੀ ਅਤੇ ਸੀਨੇਟਰਾਂ ਨੂੰ ਬਾਹਰ ਕਰ ਕੇ ਪੂਰੀ ਬਿਲਡਿੰਗ 'ਤੇ ਕਬਜ਼ਾ ਕਰ ਲਿਆ। ਇਸ ਪੂਰੇ ਪ੍ਰਦਰਸ਼ਨ 'ਚ ਭਾਰਤ ਲਈ ਹੈਰਾਨ ਕਰਨ ਵਾਲਾ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਨੇ ਇਕ ਵੀਡੀਓ ਪੋਸਟ ਟਵੀਟ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਦਰਮਿਆਨ ਭਾਰਤ ਦਾ ਝੰਡਾ ਦੇਖੇ ਜਾਣ 'ਤੇ ਸਵਾਲ ਖੜ੍ਹੇ ਕੀਤੇ।

ਵਰੁਣ ਗਾਂਧੀ ਨੇ ਪ੍ਰਦਰਸ਼ਨਕਾਰੀਆਂ ਦਰਮਿਆਨ ਭਾਰਤ ਦਾ ਝੰਡਾ ਦੇਖੇ ਜਾਣ 'ਤੇ ਟਵੀਟ ਕਰ ਕੇ ਕਿਹਾ,''ਉੱਥੇ ਭਾਰਤੀ ਝੰਡਾ ਕਿਉਂ ਹੈ?'' ਉਨ੍ਹਾਂ ਨੇ ਕਿਹਾ,''ਇਹ ਇਕ ਅਜਿਹੀ ਲੜਾਈ ਹੈ, ਜਿਸ 'ਚ ਸਾਨੂੰ ਯਕੀਨੀ ਰੂਪ ਨਾਲ ਹਿੱਸਾ ਲੈਣ ਦੀ ਜ਼ਰੂਰਤ ਨਹੀਂ ਹੈ। ਦੱਸਣਯੋਗ ਹੈ ਕਿ ਅਮਰੀਕ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਜ਼ਾਰਾਂ ਸਮਰਥਕ ਅਮਰੀਕੀ ਸੰਸਦ 'ਚ ਦਾਖ਼ਲ ਹੋਏ ਅਤੇ ਪੁਲਸ ਨਾਲ ਉਨ੍ਹਾਂ ਦੀ ਝੜਪ ਹੋਈ। ਇਸ ਘਟਨਾ 'ਚ 4 ਲੋਕਾਂ ਦੀ ਮੌਤ ਹੋਈ ਅਤੇ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਵੀ ਹੋਏ। ਨਾਲ ਹੀ ਨਵੇਂ ਰਾਸ਼ਟਰਪਤੀ ਦੇ ਰੂਪ 'ਚ ਜੋ ਬਾਈਡਨ ਦੇ ਨਾਂ 'ਤੇ ਮੋਹਰ ਲਗਾਉਣ ਦੀ ਸੰਵਿਧਾਨਕ ਪ੍ਰਕਿਰਿਆ 'ਚ ਵੀ ਰੁਕਾਵਟ ਹੋਈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 


author

DIsha

Content Editor

Related News