ਕਾਂਗਰਸ ਛੱਡ ਹੁਣ ਉਰਮਿਲਾ ਮਾਤੋਂਡਕਰ ਨੇ ਫੜਿਆ ਸ਼ਿਵਸੈਨਾ ਦਾ ਪੱਲਾ

12/01/2020 2:51:22 PM

ਨਵੀਂ ਦਿੱਲੀ (ਬਿਊਰੋ) : ਸਿਰਫ਼ ਪੰਜ ਮਹੀਨਿਆਂ ਅੰਦਰ ਰਾਜਨੀਤੀ ਤੋਂ ਕਿਨਾਰਾ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡੇਕਰ ਹੁਣ ਇਕ ਵਾਰ ਮੁੜ ਰਾਜਨੀਤੀ ਦੀਆਂ ਗਲੀਆਂ 'ਚ ਉਤਰ ਆਈ ਹੈ। ਉਰਮਿਲਾ ਮਾਤੋਂਡਕਰ ਮਹਾਰਾਸ਼ਟਰ ਦੀ ਸੱਤਾਧਾਰੀ ਪਾਰਟੀ ਸ਼ਿਵਸੈਨਾ 'ਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨੇ ਰਾਜ ਦੇ ਮੁੱਖ ਮੰਤਰੀ ਉਦਵ ਠਾਕਰੇ ਦੀ ਅਗਵਾਈ 'ਚ ਪਾਰਟੀ ਦੀ ਮੈਂਬਰਤਾ ਗ੍ਰਹਿਣ ਕੀਤੀ। ਇਸ ਤੋਂ ਪਹਿਲਾਂ ਉਹ ਕਾਂਗਰਸ ਦੀ ਨੇਤਾ ਸੀ ਅਤੇ ਉਨ੍ਹਾਂ ਨੇ ਪਾਰਟੀ ਦੇ ਟਿਕਟ 'ਤੇ ਲੋਕ ਸਭਾ ਦੀਆਂ ਚੋਣਾਂ ਲੜੀਆਂ ਸਨ। ਬੀਤੇ ਦਿਨੀਂ ਖ਼ਬਰਾਂ ਆਈਆਂ ਸਨ ਕਿ 1 ਦਸੰਬਰ ਨੂੰ ਉਰਮਿਲਾ ਸ਼ਿਵਸੈਨਾ ਦਾ ਹੱਥ ਫੜਨ ਵਾਲੀ ਹੈ। ਹਾਲਾਂਕਿ ਅਦਾਕਾਰਾ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ।

ਰਾਜਪਾਲ ਕੋਲ ਭੇਜੀ ਸੀ 12 ਨਾਵਾਂ ਦੀ ਸੂਚੀ
ਦਰਅਸਲ ਕੁਝ ਦਿਨ ਪਹਿਲਾ ਮਹਾਰਾਸ਼ਟਰ 'ਚ ਸੱਤਾਧਾਰੀ ਪਾਰਟੀ ਸ਼ਿਵਸੈਨਾ ਨੇ ਉਰਮਿਲਾ ਨੂੰ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣਨ ਲਈ ਰਾਜਪਾਲ ਨੂੰ ਨਾਂ ਭੇਜਿਆ ਸੀ। ਮਹਾਰਾਸ਼ਟਰ ਦੀ ਮਹਾ ਵਿਕਾਸ ਅਘਾੜੀ ਦੀ ਸਰਕਾਰ ਨੇ ਰਾਜਪਾਲ ਦੇ ਕੋਲ 12 ਨਾਵਾਂ ਦੀ ਸੂਚੀ ਭੇਜੀ ਸੀ, ਜਿਨ੍ਹਾਂ ਨੂੰ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣਾਇਆ ਜਾਣਾ ਸੀ। ਇਸ ਲਿਸਟ 'ਚ ਹੀ ਉਮਰੀਲਾ ਦਾ ਨਾਂ ਵੀ ਸ਼ਾਮਲ ਸੀ। ਜ਼ਿਕਰਯੋਗ ਹੈ ਕਿ ਸ਼ਿਵਸੈਨਾ ਐੱਨ. ਸੀ. ਪੀ ਤੇ ਕਾਂਗਰਸ ਦਾ ਮਹਾ ਵਿਕਾਸ ਅਘਾੜੀ ਗਠਬੰਧਨ ਹੈ। ਖ਼ਬਰਾਂ ਮੁਤਾਬਕ ਗਠਬੰਧਨ ਵੱਲੋਂ ਹਰ ਪਾਰਟੀ ਵੱਲੋਂ 4-4 ਲੋਕਾਂ ਦੇ ਨਾਮ ਭੇਜੇ ਗਏ ਸਨ, ਜਿਸ 'ਚ ਸ਼ਿਵਸੈਨਾ ਨੇ ਉਰਮੀਲਾ ਦਾ ਨਾਂ ਰਾਜਪਾਲ Bhagat Singh Kosari ਕੋਲ ਭੇਜਿਆ ਸੀ।

ਕਿਸ ਤਰ੍ਹਾਂ ਦਾ ਰਿਹਾ ਉਰਮਿਲਾ ਦਾ ਰਾਜਨੀਤਕ ਸਫ਼ਰ
ਉਰਮਿਲਾ ਦਾ ਰਾਜਨੀਤੀ ਸਫ਼ਰ ਜ਼ਿਆਦਾ ਲੰਬਾ ਅਤੇ ਖ਼ਾਸ ਨਹੀਂ ਰਿਹਾ। ਅਦਾਕਾਰਾ ਨੇ ਲੋਕ ਸਭਾ ਚੋਣਾਂ 2019 'ਚ ਅਪ੍ਰੈਲ 'ਚ ਕਾਂਗਰਸ ਪਾਰਟੀ 'ਚ ਸ਼ਾਮਲ ਹੋਈ ਸੀ। ਇਸ ਨਾਲ ਉਰਮਿਲਾ ਨੇ ਰਾਜਨੀਤੀ 'ਚ ਪ੍ਰਵੇਸ਼ ਕੀਤਾ ਸੀ ਪਰ ਪੰਜ ਮਹੀਨਿਆਂ 'ਚ ਹੀ ਉਸ ਨੇ ਕਾਂਗਰਸ ਨੂੰ ਅਸਤੀਫ਼ਾ ਦੇ ਦਿੱਤਾ ਤੇ ਰਾਜਨੀਤੀ ਤੋਂ ਕਿਨਾਰਾ ਕਰ ਲਿਆ। ਉਨ੍ਹਾਂ ਨੇ ਕਾਂਗਰਸ 'ਤੇ ਦੋਸ਼ ਲਾਇਆ ਕਿ ਉਨ੍ਹਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ।

PunjabKesari

ਇੱਥੋਂ ਕੀਤੀ ਸੀ ਐਕਟਿੰਗ ਦੀ ਸ਼ੁਰੂਆਤ
ਉਰਮਿਲਾ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਬਤੌਰ ਚਾਈਲਡ ਆਰਟਿਸਟ ਮਰਾਠੀ ਫ਼ਿਲਮ'Jhakola' (1980) ਤੋਂ ਕੀਤੀ ਸੀ। 'ਕਲਯੁੱਗ' (1981) ਉਨ੍ਹਾਂ ਦੀ ਪਹਿਲੀ ਹਿੰਦੀ ਫ਼ਿਲਮ ਸੀ। ਫ਼ਿਲਮੀ ਪਰਦੇ 'ਤੇ ਆਖਿਰੀ ਵਾਰ ਫ਼ਿਲਮ 'ਬਲੈਕਮੇਲ' 'ਚ ਇਕ ਆਈਟਮ ਡਾਂਸ ਕਰਦੀ ਨਜ਼ਰ ਆਈ ਸੀ।
PunjabKesari


sunita

Content Editor

Related News