ਬਿਜਲੀ ਮਹਿਕਮੇ 'ਚ ਨੌਕਰੀ ਦਾ ਸੁਨਹਿਰੀ ਮੌਕਾ, 350 ਤੋਂ ਵਧੇਰੇ ਅਹੁਦਿਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ
Sunday, Jul 19, 2020 - 11:46 AM (IST)
ਨਵੀਂ ਦਿੱਲੀ : ਉੱਤਰ ਪ੍ਰਦੇਸ਼ ਰਾਜ ਬਿਜਲੀ ਉਤਪਾਦਨ ਕਾਰਪੋਰੇਸ਼ਨ ਲਿਮਿਟਡ ਵੱਲੋਂ ਅਸਿਸਟੈਂਟ ਇੰਜੀਨੀਅਰ ਸਮੇਤ 367 ਅਹੁਦਿਆਂ 'ਤੇ ਨੋਟੀਫਿਕੇਸ਼ਨ ਜਾਰੀ ਕਰਕੇ ਅਰਜ਼ੀਆਂ ਮੰਗੀਆਂ ਹਨ। ਚਾਹਵਾਨ ਅਤੇ ਯੋਗ ਉਮੀਦਵਾਰ ਵਿਭਾਗ ਦੀ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦੇ ਦਾ ਵੇਰਵਾ
ਅਹੁਦਿਆਂ ਦੀ ਗਿਣਤੀ -367 ਅਹੁਦੇ
ਅਹੁਦੇ ਦਾ ਨਾਮ
- ਅਸਿਸਟੈਂਟ ਇੰਜੀਨੀਅਰ (ਟ੍ਰੇਨੀ) ਈ ਐਂਡ ਐਮ - 35
- ਅਸਿਸਟੈਂਟ ਇੰਜੀਨੀਅਰ (ਟ੍ਰੇਨੀ) ਸਿਵਲ - 14
- ਅਕਾਊਂਟ ਅਫ਼ਸਰ (ਟ੍ਰੇਨੀ) - 04
- ਅਸਿਸਟੈਂਟ ਰਿਵਿਊ ਅਫ਼ਸਰ - 10
- ਸਟਾਫ ਨਰਸ - 23
- ਫਾਰਮਾਸਿਸਟ - 18
- ਟੈਕਨੀਸ਼ੀਅਨ ਗਰੇਡ II (ਫਿਟਰ) - 78
- ਟੈਕਨੀਸ਼ੀਅਨ ਗਰੇਡ II (ਇਲੈਕਟ੍ਰੀਸ਼ੀਅਨ) - 139
- ਟੈਕਨੀਸ਼ੀਅਨ ਗਰੇਡ II (ਇੰਸਟਰੂਮੈਂਟ) - 46
ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼
ਇਨ੍ਹਾਂ ਅਹੁਦਿਆਂ ਲਈ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ 29 ਜੁਲਾਈ 2020 ਹੈ।
ਸਿੱਖਿਅਕ ਯੋਗਤਾਵਾਂ
- ਅਸਿਸਟੈਂਟ ਇੰਜੀਨੀਅਰ (ਟ੍ਰੇਨੀ) ਈ ਐਂਡ ਐਮ/ਅਸਿਸਟੈਂਟ ਇੰਜੀਨੀਅਰ (ਟ੍ਰੇਨੀ) ਸਿਵਿਲ: ਘੱਟ ਤੋਂ ਘੱਟ 65 ਫ਼ੀਸਦੀ ਅੰਕ ਨਾਲ ਇੰਜੀਨਿਅਰਿੰਗ/ਤਕਨਾਲੋਜੀ ਵਿਚ ਬੈਚਲਰ ਡਿਗਰੀ।
- ਅਕਾਊਂਟ ਅਫ਼ਸਰ (ਟ੍ਰੇਨੀ): ਘੱਟ ਤੋਂ ਘੱਟ 55 ਫ਼ੀਸਦੀ ਅੰਕਾਂ ਨਾਲ ਪੋਸਟ ਗ੍ਰੈਜੂਏਟ ਡਿਗਰੀ ਜਾਂ ਯੂਨੀਵਰਸਿਟੀ ਤੋਂ ਪਹਿਲੀ ਸ਼੍ਰੇਣੀ ਵਿਚ ਬੈਚਲਰ ਡਿਗਰੀ।
- ਅਸਿਸਟੈਂਟ ਰਿਵਿਊ ਅਫ਼ਸਰ: ਭਾਰਤ ਵਿਚ ਕਨੂੰਨ ਵੱਲੋਂ ਸਥਾਪਤ ਯੂਨੀਵਰਸਿਟੀ ਤੋਂ ਜਾਂ ਸੂਬਾ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਤੋਂ ਡਿਗਰੀ ਅਤੇ ਕੰਪਿਊਟਰ 'ਤੇ 20 ਅਤੇ 25 ਸ਼ਬਦ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਹਿੰਦੀ ਅਤੇ ਅੰਗਰੇਜੀ ਵਿਚ ਟਾਈਪਿੰਗ।
ਉਮਰ ਹੱਦ
ਇਨ੍ਹਾਂ ਅਹੁਦਿਆਂ 'ਤੇ ਅਰਜ਼ੀ ਦੇਣ ਲਈ ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ ਅਹੁਦੇ ਅਨੁਸਾਰ 18/21 ਸਾਲ ਹੋਣੀ ਚਾਹੀਦੀ ਹੈ। ਉਥੇ ਹੀ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 40 ਸਾਲ ਨਿਰਧਾਰਤ ਕੀਤੀ ਗਈ ਹੈ।
ਇਹ ਹਨ ਜ਼ਰੂਰੀ ਤਾਰੀਖ਼ਾਂ
- ਆਨਲਾਈਨ ਅਰਜ਼ੀ ਦਾਖ਼ਲ ਕਰਨ ਦੀ ਸ਼ੁਰੂਆਤੀ ਤਾਰੀਖ਼ - 07 ਮਾਰਚ 2020
- ਆਨਲਾਈਨ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ - 29 ਜੁਲਾਈ 2020
- ਅਰਜ਼ੀ ਫ਼ੀਸ ਜਮ੍ਹਾ ਕਰਣ ਦੀ ਆਖ਼ਰੀ ਤਾਰੀਖ਼ - 31 ਜੁਲਾਈ 2020
ਅਰਜ਼ੀ ਫ਼ੀਸ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਲਈ ਐਸ.ਸੀ./ਐਸ.ਟੀ. ਵਰਗ ਦੇ ਉਮੀਦਵਾਰਾਂ ਨੂੰ 700 ਰੁਪਏ ਜਮ੍ਹਾ ਕਰਣੇ ਹੋਣਗੇ, ਜਦੋਂ ਕਿ ਹੋਰ ਵਰਗ ਦੇ ਉਮੀਦਵਾਰਾਂ ਨੂੰ ਫ਼ੀਸ ਦੇ ਤੌਰ 'ਤੇ 1,000 ਰੁਪਏ ਜਮ੍ਹਾਂ ਕਰਣੇ ਹੋਣਗੇ।
ਚੋਣ ਪ੍ਰਕਿਰਿਆ
ਯੋਗ ਉਮੀਦਵਾਰਾਂ ਦੀ ਚੋਣ ਕੰਪਿਊਟਰ ਆਧਾਰਤ ਟੈਸਟ ਅਤੇ ਇੰਟਰਵਿਊ ਰਾਹੀਂ ਹੋਵੇਗੀ।
ਤਨਖ਼ਾਹ
- ਅਸਿਸਟੈਂਟ ਇੰਜੀਨੀਅਰ (ਟ੍ਰੇਨੀ) ਈ ਐਂਡ ਐਮ - 56100–177500/-
- ਅਸਿਸਟੈਂਟ ਇੰਜੀਨੀਅਰ (ਟ੍ਰੇਨੀ) ਸਿਵਲ - 56100–177500/-
- ਅਕਾਊਂਟ ਅਫ਼ਸਰ (ਟ੍ਰੇਨੀ) - 56100–177500/-
- ਅਸਿਸਟੈਂਟ ਰਿਵਿਊ ਅਫ਼ਸਰ - 36800–116500/-
- ਸਟਾਫ ਨਰਸ - 36800–116500/-
- ਫਾਰਮਾਸਿਸਟ - 29800–94300/-
- ਟੈਕਨੀਸ਼ੀਅਨ ਗਰੇਡ II (ਫਿਟਰ) - 27200–86100/-
- ਟੈਕਨੀਸ਼ੀਅਨ ਗਰੇਡ II (ਇਲੈਕਟ੍ਰੀਸ਼ੀਅਨ) - 27200–86100/-
- ਟੈਕਨੀਸ਼ੀਅਨ ਗਰੇਡ II (ਇੰਸਟਰੂਮੈਂਟ) - 27200–86100/-
ਇੰਝ ਕਰੋ ਅਪਲਾਈ
ਉਪਰੋਕਤ ਅਹੁਦਿਆਂ 'ਤੇ ਅਪਲਾਈ ਕਰਣ ਲਈ ਉਮੀਦਵਾਰ ਵਿਭਾਗ ਦੀ ਵੈਬਸਾਈਟ http://uprvunl.org/uprvunl 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।