PSLV-37 ਰਾਕੇਟ ਦਾ ਉੱਪਰਲਾ ਹਿੱਸਾ ਧਰਤੀ ਦੇ ਵਾਯੂਮੰਡਲ ’ਚ ਪਰਤਿਆ

Wednesday, Oct 09, 2024 - 04:58 AM (IST)

PSLV-37 ਰਾਕੇਟ ਦਾ ਉੱਪਰਲਾ ਹਿੱਸਾ ਧਰਤੀ ਦੇ ਵਾਯੂਮੰਡਲ ’ਚ ਪਰਤਿਆ

ਬੈਂਗਲੁਰੂ - ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਪੀ. ਐੱਸ. ਐੱਲ. ਵੀ.-37 ਰਾਕੇਟ ਦਾ ਉਪਰਲਾ ਹਿੱਸਾ ਭਵਿੱਖਬਾਣੀ ਮੁਤਾਬਕ ਮੁੜ ਧਰਤੀ ਦੇ ਵਾਯੂਮੰਡਲ ਵਿਚ ਦਾਖਲ ਹੋ ਗਿਆ ਹੈ। ਇਸ ਰਾਕੇਟ ਨੇ 7 ਸਾਲ ਤੋਂ ਵੱਧ ਸਮਾਂ ਪਹਿਲਾਂ ਰਿਕਾਰਡ ਗਿਣਤੀ ਵਿਚ 104 ਉਪਗ੍ਰਹਿ ਲਾਂਚ ਕੀਤੇ ਸਨ। 

ਬੈਂਗਲੁਰੂ ਹੈੱਡਕੁਆਰਟਰ ਵਾਲੇ ਇਸਰੋ ਨੇ ਇਕ ਬਿਆਨ ਵਿਚ ਦੱਸਿਆ ਕਿ ਪੀ. ਐੱਸ. ਐੱਲ. ਵੀ.-ਸੀ37 ਨੂੰ 15 ਫਰਵਰੀ, 2017 ਨੂੰ ਕਾਰਟੋਸੈੱਟ-2ਡੀ ਨੂੰ ਮੁੱਖ ਪੇਲੋਡ ਦੇ ਤੌਰ ’ਤੇ ਅਤੇ 103 ਹੋਰ ਉਪਗ੍ਰਹਿਆਂ ਨਾਲ ਲਾਂਚ ਕੀਤਾ ਗਿਆ ਸੀ। ਉਸ ਨੇ ਕਿਹਾ ਕਿ ਇਸ ਨੇ ਇਕ ਹੀ ਪੁਲਾੜ ਤੋਂ 104 ਉਪਗ੍ਰਹਿਆਂ ਨੂੰ ਲਾਂਚ ਕਰਨ ਵਾਲੇ ਪਹਿਲੇ ਮਿਸ਼ਨ ਵਜੋਂ ਇਤਿਹਾਸ ਰਚ ਦਿੱਤਾ ਸੀ।


author

Inder Prajapati

Content Editor

Related News