ਬਿਜਲੀ ਮਹਿਕਮੇ ''ਚ ਕਲਰਕ ਦੇ ਅਹੁਦੇ ''ਤੇ ਨਿਕਲੀਆਂ ਭਰਤੀਆਂ, ਜਲਦੀ ਕਰੋ ਅਪਲਾਈ

10/25/2020 12:55:57 PM

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਬਿਜਲੀ ਮਹਿਕਮੇ ਵਿਚ ਗਰੈਜੂਏਟਸ ਲਈ ਭਰਤੀਆਂ ਨਿਕਲੀਆਂ ਹਨ। ਇਹ ਭਰਤੀਆਂ ਅਕਾਊਂਟ ਕਲਰਕ ਦੇ ਅਹੁਦਿਆਂ 'ਤੇ ਹੋਣ ਜਾ ਰਹੀਆਂ ਹਨ। ਅਪਲਾਈ ਲਈ ਕੁਝ ਦਿਨ ਹੀ ਬਚੇ ਹਨ। 
ਅਹੁਦੇ ਦਾ ਨਾਮ- ਅਕਾਊਂਟ ਕਲਰਕ

ਅਹੁਦਿਆਂ ਦੀ ਗਿਣਤੀ-102 ਅਹੁਦੇ

ਖ਼ਾਸ ਤਾਰੀਖ਼ਾਂ—
ਆਨਲਾਈਨ ਅਪਲਾਈ ਕਰਨ ਦੀ ਸ਼ੁਰੂਆਤ- 6 ਅਕਤੂਬਰ 2020
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼— 27 ਅਕਤੂਬਰ 2020
ਆਨਲਾਈਨ ਫ਼ੀਸ ਭੁਗਤਾਨ ਦੀ ਆਖ਼ਰੀ ਤਾਰੀਖ਼— 29 ਅਕਤੂਬਰ 2020

ਅਰਜ਼ੀ ਫ਼ੀਸ—
ਆਮ, ਓ. ਬੀ. ਸੀ. ਅਤੇ ਈ. ਡਬਲਿਊ. ਐੱਸ. ਲਈ 1000 ਰੁਪਏ। ਉੱਤਰ ਪ੍ਰਦੇਸ਼ ਦੇ ਐੱਸ. ਸੀ. ਅਤੇ ਐੱਸ. ਟੀ ਲਈ 700 ਰੁਪਏ। ਅਰਜ਼ੀ ਫ਼ੀਸ ਦਾ ਭੁਗਤਾਨ ਡੈਬਿਟ ਕਾਰਡ, ਕ੍ਰੇਡਿਟ ਕਾਰਡ ਜਾਂ ਨੈੱਟ ਬੈਂਕਿੰਗ ਜ਼ਰੀਏ ਕੀਤਾ ਜਾ ਸਕਦਾ ਹੈ।

ਜ਼ਰੂਰੀ ਯੋਗਤਾਵਾਂ—
ਭਾਰਤ ਦੇ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਾਮਰਸ 'ਚ ਗਰੈਜੂਏਸ਼ਨ ਦੀ ਡਿਗਰੀ ਰੱਖਣ ਵਾਲੇ ਉਮੀਦਵਾਰ ਇਸ ਲਈ ਅਪਲਾਈ ਕਰ ਸਕਦੇ ਹਨ। ਕੰਪਿਊਟਰ 'ਤੇ ਤੁਹਾਡੀ ਹਿੰਦੀ ਟਾਈਪਿੰਗ ਸਪੀਡ 30 ਸ਼ਬਦ ਪ੍ਰਤੀ ਮਿੰਟ ਹੋਣੀ ਚਾਹੀਦੀ ਹੈ। 

ਉਮਰ ਹੱਦ—
ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 21 ਅਤੇ ਵੱਧ ਤੋਂ ਵੱਧ ਉਮਰ 40 ਸਾਲ ਹੋਣੀ ਚਾਹੀਦੀ ਹੈ। ਰਿਜ਼ਰਵੇਸ਼ਨ ਵਰਗਾਂ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਹੱਦ 'ਚ ਛੋਟ ਮਿਲੇਗੀ।

ਇੰਝ ਕਰੋ ਅਪਲਾਈ— 
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰ ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਵੈੱਬਸਾਈਟ  http://upenergy.in 'ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਅਪਲਾਈ ਦੀ ਪ੍ਰਕਿਰਿਆ ਜਾਰੀ ਹੈ। 

ਇੰਝ ਹੋਵੇਗੀ ਚੋਣ—
ਉੱਤਰ ਪ੍ਰਦੇਸ਼ ਦੇ ਅਕਾਊਂਟ ਕਲਰਕ ਦੇ ਅਹੁਦਿਆਂ 'ਤੇ ਭਰਤੀ ਲਈ ਆਨਲਾਈਨ ਆਬਜੈਕਟਿਵ ਟੈਸਟ ਜ਼ਰੀਏ ਚੋਣ ਕੀਤੀ ਜਾਵੇਗੀ।


Tanu

Content Editor

Related News