ਦੁਸ਼ਯੰਤ ਚੌਟਾਲਾ ਦਾ ਦਾਅਵਾ- ਆਉਣ ਵਾਲੀਆਂ ਚੋਣਾਂ 'ਚ ਕਾਂਗਰਸ ਦਾ ਖ਼ਾਤਮਾ ਹੋਣਾ ਤੈਅ
Saturday, Feb 03, 2024 - 06:06 PM (IST)
ਜੀਂਦ (ਭਾਸ਼ਾ)- ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਪ੍ਰਦੇਸ਼ 'ਚ ਆਉਣ ਵਾਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੀ 'ਜਨਸੰਦੇਸ਼' ਯਾਤਰਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸ਼ੀਵਾਰ ਨੂੰ ਕਿਹਾ ਕਿ ਇਹ ਚੋਣਾਂ ਕਾਂਗਰਸ ਦੀਆਂ ਆਖ਼ਰੀ ਚੋਣਾਂ ਸਾਬਿਤ ਹੋਣਗੀਆਂ। ਇਨ੍ਹਾਂ ਚੋਣਾਂ 'ਚ ਕਾਂਗਰਸ ਦਾ ਖ਼ਾਤਮਾ ਹੋਣਾ ਤੈਅ ਹੈ। ਇੱਥੇ ਉਚਾਨਾ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਇਹ ਦਾਅਵਾ ਕੀਤਾ। ਉੱਥੇ ਹੀ ਰਾਜ 'ਚ ਵਿਰੋਧੀ ਧਿਰ ਦੇ ਸਰਕਾਰ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਗਲਤ ਵਰਤੋਂ ਦੇ ਦੋਸ਼ਾਂ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਵਿਰੋਧੀ ਨੇਤਾਵਾਂ ਨੂੰ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਜਦੋਂ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਅਜੇ ਚੌਟਾਲਾ, ਓਮ ਪ੍ਰਕਾਸ਼ ਚੌਟਾਲਾ ਨੂੰ ਸਲਾਖਾਂ ਪਿੱਛੇ ਸੁੱਟਿਆ ਸੀ, ਉਦੋਂ ਕੀ ਉਹ ਤੰਤਰ ਠੀਕ ਸੀ।
ਇਹ ਵੀ ਪੜ੍ਹੋ : ਜ਼ਿਆਦਾ ਪੈਸੇ ਕਮਾਉਣ ਦੇ ਚੱਕਰ 'ਚ ITI ਦਾ ਵਿਦਿਆਰਥੀ ਬਣਿਆ ਤਸਕਰ, ਪਹੁੰਚਿਆ ਜੇਲ੍ਹ
ਉਨ੍ਹਾਂ ਕਿਹਾ ਕਿ ਜਦੋਂ ਅਜੇ ਚੌਟਾਲਾ ਨੂੰ ਗ੍ਰਿਫ਼ਤਾਰ ਕੀਤਾ ਸੀ, ਉਦੋਂ ਉਹ ਹਰਿਆਣਾ ਸਰਕਾਰ ਦੇ ਮੈਂਬਰ ਵੀ ਨਹੀਂ ਸਨ, ਸਗੋਂ ਸੰਸਦ ਮੈਂਬਰ ਸਨ। ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਜਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਤਾਂ ਪੂਰੇ ਦੇਸ਼ 'ਚ ਨੇਤਾਵਾਂ ਨੂੰ ਜੇਲ੍ਹ 'ਚ ਸੁੱਟ ਦਿੱਤਾ ਸੀ ਅਤੇ ਜਿੱਥੇ ਤੱਕ ਗੱਲ ਇਨ੍ਹਾਂ ਮਾਮਲਿਆਂ ਦੀ ਹੈ ਤਾਂ ਇਨ੍ਹਾਂ 'ਚ ਸਬੂਤ ਵੀ ਮਿਲੇ ਹਨ ਅਤੇ ਗੜਬੜ ਵੀ। ਇਸ ਦੇ ਬਾਵਜੂਦ ਵੀ ਨੇਤਾ ਆਪਣੇ ਆਪ ਨੂੰ ਨਿਰਦੋਸ਼ ਦੱਸਦੇ ਹਨ। ਉਚਾਨਾ ਤੋਂ ਚੋਣਾਂ ਲੜਨ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ 'ਤੇ ਰੋਕ ਲਗਾਉਂਦੇ ਹੋਏ ਚੌਟਾਲਾ ਨੇ ਕਿਹਾ ਕਿ ਉਹ ਉਚਾਨਾ ਤੋਂ ਚੋਣ ਲੜਨਗੇ ਅਤੇ ਇਸ ਨੂੰ ਲੈ ਕੇ ਵੀ ਉਹ ਕਈ ਵਾਰ ਪਹਿਲੇ ਬੋਲ ਚੁੱਕੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8