ਸੜਕ ''ਤੇ ਸੈਰ ਕਰ ਰਹੇ 3 ਨੌਜਵਾਨਾਂ ਨੂੰ ਕੁਚਲਦੇ ਹੋਏ ਲੰਘੀ ਬੇਕਾਬੂ ਕਾਰ, 2 ਦੀ ਮੌਤ

Monday, Mar 11, 2024 - 01:32 PM (IST)

ਸੜਕ ''ਤੇ ਸੈਰ ਕਰ ਰਹੇ 3 ਨੌਜਵਾਨਾਂ ਨੂੰ ਕੁਚਲਦੇ ਹੋਏ ਲੰਘੀ ਬੇਕਾਬੂ ਕਾਰ, 2 ਦੀ ਮੌਤ

ਗੋਰਖਪੁਰ- ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿਚ ਐਤਵਾਰ ਦੀ ਦੇਰ ਰਾਤ ਇਕ ਬੇਕਾਬੂ ਕਾਰ ਸੜਕ 'ਤੇ ਸੈਰ ਕਰ ਰਹੇ 3 ਨੌਜਵਾਨਾਂ ਨੂੰ ਕੁਚਲਦੇ ਹੋਏ ਨਿਕਲ ਗਈ। ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਪੂਰਾ ਹਾਦਸਾ ਕੈਦ ਹੋਣ ਦੇ ਬਾਵਜੂਦ ਕਾਰ ਦਾ ਨੰਬਰ ਨਜ਼ਰ ਨਹੀਂ ਆ ਰਿਹਾ ਹੈ। ਕਾਰ ਦੀ ਲਪੇਟ ਵਿਚ ਆਏ ਤਿੰਨ ਨੌਜਵਾਨ ਰਾਤ ਦੇ ਖਾਣੇ ਮਗਰੋਂ ਸੈਰ ਕਰਨ ਨਿਕਲੇ ਸਨ। ਹਾਦਸੇ ਵਿਚ ਦੋ ਨੌਜਵਾਨਾਂ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ, ਜਦਕਿ ਜ਼ਖ਼ਮੀ ਸ਼ਖ਼ਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਵਿਆਹ ਲਈ ਕੁੜੀ ਵੇਖਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, ਪਿਓ-ਪੁੱਤ ਸਣੇ 7 ਲੋਕਾਂ ਦੀ ਮੌਤ

ਹਾਦਸੇ ਦੇ ਸ਼ਿਕਾਰ ਹੋਏ ਤਿੰਨੋਂ ਨੌਜਵਾਨ ਜਾਹਿਦਾਬਾਦ ਮੁਹੱਲੇ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਪਛਾਣ ਮੋਇਨ ਅਖ਼ਤਰ, ਅਕੀਲ ਅਹਿਮਦ ਅਤੇ ਤਾਹਿਰ ਦੇ ਰੂਪ ਵਿਚ ਹੋਈ ਹੈ। ਮੋਇਨ ਅਤੇ ਅਕੀਲ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ, ਜਦਕਿ ਤਾਹਿਰ ਗੰਭੀਰ ਰੂਪ ਨਾਲ ਜ਼ਖ਼ਮੀ ਹੈ। ਸੂਚਨਾ ਮਿਲਣ 'ਤੇ ਗੋਰਖਪੁਰ ਪੁਲਸ ਨੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ। ਇਸ ਦੇ ਨਾਲ ਹੀ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਕਾਰ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਸ਼ਰਾਬ ਕਾਰੋਬਾਰੀ ਦਾ ਕਤਲ, ਬਦਮਾਸ਼ਾਂ ਨੇ ਵਰ੍ਹਾਈਆਂ ਤਾਬੜਤੋੜ ਗੋਲੀਆਂ

SP ਸਿਟੀ ਕ੍ਰਿਸ਼ਨ ਕੁਮਾਰ ਬਿਸ਼ਨੋਈ ਨੇ ਦੱਸਿਆ ਕਿ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਤੀਜਾ ਨੌਜਵਾਨ ਗੰਭੀਰ ਜ਼ਖ਼ਮੀ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਤਿੰਨੋਂ ਨੌਜਵਾਨ ਇਕ ਹੀ ਮੁਹੱਲੇ ਦੇ ਰਹਿਣ ਵਾਲੇ ਹਨ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਖਾਟੂ ਸ਼ਿਆਮ ਦੇ ਦਰਸ਼ਨ ਕਰ ਕੇ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਦਰਦਨਾਕ ਹਾਦਸਾ, 6 ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Tanu

Content Editor

Related News