UP ਪੁਲਸ ''ਚ ਜਲਦ ਹੋਵੇਗੀ 40 ਹਜ਼ਾਰ ਅਹੁਦਿਆਂ ''ਤੇ ਭਰਤੀ

Wednesday, Jun 15, 2022 - 01:27 PM (IST)

UP ਪੁਲਸ ''ਚ ਜਲਦ ਹੋਵੇਗੀ 40 ਹਜ਼ਾਰ ਅਹੁਦਿਆਂ ''ਤੇ ਭਰਤੀ

ਲਖਨਊ- ਉੱਤਰ ਪ੍ਰਦੇਸ਼ ਪੁਲਸ 'ਚ ਜਲਦ ਹੀ ਹਜ਼ਾਰਾਂ ਅਹੁਦਿਆਂ 'ਤੇ ਭਰਤੀ ਹੋਵੇਗੀ। ਯੋਗੀ ਸਰਕਾਰ ਦੇ ਵਿੱਤ ਮੰਤਰੀ ਨੇ ਟਵੀਟ ਕਰ ਕੇ ਕਿਹਾ,''ਯੂ.ਪੀ. ਪੁਲਸ 'ਚ ਜਲਦ 40 ਹਜ਼ਾਰ ਅਹੁਦਿਆਂ 'ਤੇ ਭਰਤੀ।'' ਯੂ.ਪੀ. ਸਰਕਾਰ ਨੇ ਇਹ ਐਲਾਨ ਅਜਿਹੇ ਸਮੇਂ ਕੀਤਾ ਹੈ, ਜਦੋਂ ਮੰਗਲਵਾਰ ਨੂੰ ਹੀ ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ ਡੇਢ ਸਾਲਾਂ 'ਚ 10 ਲੱਖ ਅਹੁਦਿਆਂ 'ਤੇ ਭਰਤੀ ਦੇ ਨਿਰਦੇਸ਼ ਦਿੱਤੇ ਹਨ।

ਇਸ ਤੋਂ ਪਹਿਲਾਂ ਐਡੀਸ਼ਨਲ ਮੁੱਖ ਸਕੱਤਰ ਗ੍ਰਹਿ ਅਵਨੀਸ਼ ਕੁਮਾਰ ਅਵਸਥੀ ਨੇ ਦੱਸਿਆ ਸੀ ਕਿ ਪੁਲਸ ਵਿਭਾਗ 'ਚ ਲਗਭਗ 40 ਹਜ਼ਾਰ ਅਹੁਦਿਆਂ 'ਤੇ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ 'ਚ ਰੇਡੀਓ ਸ਼ਾਖਾ 'ਚ 2430 ਅਹੁਦਿਆਂ ਲਈ ਲਿਖਤੀ ਪ੍ਰੀਖਿਆ ਜਲਦ ਹੀ ਹੋਵੇਗੀ। ਇਸ ਤੋਂ ਇਲਾਵਾ ਕਾਂਸਟੇਬਲ ਅਤੇ ਹੋਰ 26,382 ਅਹੁਦਿਆਂ 'ਤੇ ਭਰਤੀ ਹੋਵੇਗੀ। ਇਸ ਤੋਂ ਇਲਾਵਾ ਪੀ.ਏ.ਸੀ. 'ਚ ਕਾਂਸਟੇਬਲ ਲਈ 8540, ਜੇਲ੍ਹ ਵਾਰਡਨ ਦੇ 1582 ਅਹੁਦਿਆਂ 'ਤੇ ਭਰਤੀ ਹੋਵੇਗੀ। ਇਨ੍ਹਾਂ ਸਾਰਿਆਂ ਲਈ ਪੁਲਸ ਭਰਤੀ ਅਤੇ ਪ੍ਰਮੋਸ਼ਨ ਬੋਰਡ ਨੂੰ ਨੋਟੀਫਿਕੇਸ਼ਨ ਮਿਲ ਚੁਕੀ ਹੈ ਅਤੇ ਪ੍ਰਕਿਰਿਆ ਜਲਦ ਹੀ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਸੀ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ 'ਤੇ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। 829 ਸਬ ਇੰਸਪੈਕਟਰਾਂ ਲਈ ਬੋਰਡ ਨੂੰ ਨੋਟੀਫਿਕੇਸ਼ਨ ਮਿਲ ਗਈ ਹੈ ਅਤੇ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ।


author

DIsha

Content Editor

Related News