ਭੈਣ ਨੇ ਭਰਾ ਨੂੰ ਦਾਨ ਕੀਤੀ ਕਿਡਨੀ ਤਾਂ ਸਾਊਦੀ ਅਰਬ ਤੋਂ ਫੋਨ ਕਰ ਕੇ ਪਤੀ ਨੇ ਦਿੱਤਾ ਤਿੰਨ ਤਲਾਕ
Friday, Dec 22, 2023 - 05:40 PM (IST)
ਗੋਂਡਾ- ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੇ ਧਾਨੇਪੁਰ ਥਾਣਾ ਖੇਤਰ 'ਚ ਆਪਣੇ ਭਰਾ ਦੀ ਜਾਨ ਬਚਾਉਣ ਲਈ ਕਿਡਨੀ ਦਾਨ ਕਰਨ ਵਾਲੀ ਔਰਤ ਨੂੰ ਵਿਦੇਸ਼ 'ਚ ਨੌਕਰੀ ਕਰ ਰਹੇ ਉਸ ਦੇ ਪਤੀ ਵਲੋਂ ਤਿੰਨ ਤਲਾਕ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਪਤੀ ਖਿਲਾਫ਼ ਮਾਮਲਾ ਦਰਜ ਕਰ ਕੇ ਛਾਣਬੀਣ ਕੀਤੀ ਜਾ ਰਹੀ ਹੈ। ਸਦਰ ਖੇਤਰ ਦੀ ਪੁਲਸ ਅਧਿਕਾਰੀ ਸ਼ਿਲਪਾ ਵਰਮਾ ਨੇ ਦੱਸਿਆ ਕਿ ਪੀੜਤ ਔਰਤ ਤਰੁੰਨੁਮ (42) ਦੀ ਸ਼ਿਕਾਇਤ 'ਤੇ ਉਸ ਦੇ ਪਤੀ ਮੁਹੰਮਦ ਰਸ਼ੀਦ ਖਿਲਾਫ਼ ਜ਼ਿਲ੍ਹੇ ਦੇ ਧਾਨੇਪੁਰ ਪੁਲਸ ਸਟੇਸ਼ਨ 'ਚ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸ਼ਰਮਨਾਕ! 16 ਸਾਲ ਦੀ ਵਿਦਿਆਰਥਣ ਨਾਲ ਦਰਿੰਦਗੀ, 7 ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ-ਜ਼ਿਨਾਹ
ਵਰਮਾ ਨੇ ਦੱਸਿਆ ਕਿ 25 ਸਾਲ ਪਹਿਲਾਂ ਜ਼ਿਲ੍ਹੇ ਦੇ ਧਾਨੇਪੁਰ ਥਾਣਾ ਖੇਤਰ ਦੇ ਬੌਰੀਆਹੀ ਪਿੰਡ ਦੀ ਰਹਿਣ ਵਾਲੀ ਤਰੰਨੁਮ ਦਾ ਨਿਕਾਹ ਨੇੜਲੇ ਪਿੰਡ ਜੈਤਾਪੁਰ ਨਿਵਾਸੀ ਮੁਹੰਮਦ ਰਸ਼ੀਦ ਨਾਲ ਹੋਇਆ ਸੀ। ਜਦੋਂ ਵਿਆਹ ਦੇ 5 ਸਾਲ ਬਾਅਦ ਤਰੰਨੁਮ ਦੇ ਕੋਈ ਔਲਾਦ ਨਹੀਂ ਹੋਈ ਤਾਂ ਮੁਹੰਮਦ ਰਸ਼ੀਦ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਰੋਜ਼ੀ-ਰੋਟੀ ਲਈ ਸਾਊਦੀ ਅਰਬ ਚਲਾ ਗਿਆ। ਸ਼ਿਲਪਾ ਵਰਮਾ ਮੁਤਾਬਕ ਤਰੰਨੁਮ ਦਾ ਵੱਡਾ ਭਰਾ ਮੁਹੰਮਦ ਸ਼ਾਕਿਰ, ਜੋ ਮੁੰਬਈ ਵਿਚ ਰਹਿੰਦਾ ਹੈ ਅਤੇ ਦਰਜ਼ੀ ਦਾ ਕੰਮ ਕਰਦਾ ਹੈ। ਕਿਡਨੀ ਫੇਲ੍ਹ ਹੋਣ ਕਾਰਨ ਉਸ ਦਾ ਮੁੰਬਈ ਦੇ ਜਸਲੋਕ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ।
ਇਹ ਵੀ ਪੜ੍ਹੋ- ਤੇਜ਼ੀ ਨਾਲ ਪੈਰ ਪਸਾਰ ਰਿਹੈ ਕੋਰੋਨਾ ਦਾ ਨਵਾਂ ਵੈਰੀਐਂਟ JN.1, ਜਾਣੋ ਲੱਛਣ ਤੇ ਬਚਾਅ ਦੇ ਉਪਾਅ
ਡਾਕਟਰਾਂ ਨੇ ਉਸ ਦੀ ਜਾਨ ਬਚਾਉਣ ਲਈ ਕਿਡਨੀ ਟਰਾਂਸਪਲਾਂਟ ਦੀ ਸਲਾਹ ਦਿੱਤੀ। ਆਪਣੇ ਭਰਾ ਦੀ ਜਾਨ ਬਚਾਉਣ ਲਈ ਤਰੰਨੁਮ ਨੇ ਸਾਊਦੀ ਅਰਬ 'ਚ ਆਪਣੇ ਪਤੀ ਨਾਲ ਗੱਲ ਕੀਤੀ ਅਤੇ ਆਪਣੀ ਇਕ ਕਿਡਨੀ ਆਪਣੇ ਭਰਾ ਨੂੰ ਦਾਨ ਕਰ ਦਿੱਤੀ। ਦਰਜ ਕਰਵਾਈ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਸ਼ਿਲਪਾ ਵਰਮਾ ਨੇ ਦੱਸਿਆ ਕਿ ਤਰੰਨੁਮ ਦੇ ਪਤੀ ਨੇ ਬਾਅਦ 'ਚ ਉਸ ਨੂੰ ਫ਼ੋਨ ਕਰਕੇ ਆਪਣੇ ਭਰਾ ਨੂੰ ਕਿਡਨੀ ਦੇਣ ਦੇ ਬਦਲੇ 40 ਲੱਖ ਰੁਪਏ ਦੀ ਮੰਗ ਕਰਨ ਲਈ ਕਿਹਾ।
ਇਹ ਵੀ ਪੜ੍ਹੋ- 'ਮਾਨ' ਸਰਕਾਰ ਦੇ ਮੰਤਰੀ ਨੂੰ 2 ਸਾਲ ਦੀ ਕੈਦ, ਦੋਸ਼ੀ ਠਹਿਰਾਏ ਜਾਣ ਮਗਰੋਂ ਸੰਸਦ ਤੋਂ ਅਯੋਗ ਕਰਾਰ ਦਿੱਤੇ ਗਏ ਇਹ ਮੰਤਰੀ
ਤਰੰਨੁਮ ਨੇ ਇਨਕਾਰ ਕਰ ਦਿੱਤਾ ਤਾਂ ਕਰੀਬ ਚਾਰ ਮਹੀਨੇ ਪਹਿਲਾਂ ਉਸ ਦੇ ਪਤੀ ਨੇ ਉਸ ਨੂੰ ਵਟਸਐਪ 'ਤੇ ਫੋਨ ਕੀਤਾ ਅਤੇ ਤਿੰਨ ਵਾਰ 'ਤਲਾਕ' ਕਹਿ ਕੇ ਤਲਾਕ ਦੇ ਦਿੱਤਾ। ਤਰੰਨੁਮ ਨੇ ਇਹ ਗੱਲ ਆਪਣੇ ਸਹੁਰਿਆਂ ਨੂੰ ਦੱਸੀ ਜਿਨ੍ਹਾਂ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਉਦੋਂ ਤੋਂ ਉਹ ਆਪਣੇ ਨਾਨਕੇ ਘਰ ਰਹਿ ਰਹੀ ਹੈ।ਵਰਮਾ ਨੇ ਦੱਸਿਆ ਕਿ ਪੀੜਤ ਔਰਤ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਖ਼ਿਲਾਫ਼ ਥਾਣਾ ਧਾਨੇਪੁਰ ਵਿਖੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8