ਅੱਤਵਾਦੀਆਂ ਦੀ ਘੁਸਪੈਠ ਦਾ ਸ਼ੱਕ, ਦਿੱਲੀ ਤੋਂ ਬਾਅਦ ਹੁਣ ਮਥੁਰਾ 'ਚ ਵੀ ਹਾਈ ਅਲਰਟ

Saturday, Oct 05, 2019 - 11:16 AM (IST)

ਅੱਤਵਾਦੀਆਂ ਦੀ ਘੁਸਪੈਠ ਦਾ ਸ਼ੱਕ, ਦਿੱਲੀ ਤੋਂ ਬਾਅਦ ਹੁਣ ਮਥੁਰਾ 'ਚ ਵੀ ਹਾਈ ਅਲਰਟ

ਮਥੁਰਾ—ਦਿੱਲੀ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਦੀ ਘੁਸਪੈਠ ਦੇ ਸ਼ੱਕ ਦੇ ਚੱਲਦਿਆਂ ਹੁਣ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਸ਼੍ਰੀ ਕ੍ਰਿਸ਼ਣ ਜਨਮਸਥਾਨ ਸਮੇਤ ਹੋਰ ਸੰਵੇਦਨਸ਼ੀਲ ਧਾਰਮਿਕ ਸਥਾਨਾਂ 'ਤੇ ਸੁਰੱਖਿਆ ਲਈ ਸਖਤਾਈ ਕਰ ਦਿੱਤੀ ਗਈ ਹੈ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮਥੁਰਾ ਜ਼ਿਲੇ ਦੀ ਸਰਹੱਦ ਦਿੱਲੀ-ਐੱਨ. ਸੀ. ਆਰ ਦੇ ਨੇੜੇ ਹੈ। ਮੁੱਖ ਧਾਰਮਿਕ ਕੇਂਦਰ ਹੋਣ ਕਾਰਨ ਮਥੁਰਾ 'ਚ ਲੋਕਾਂ ਦੀ ਕਾਫੀ ਭੀੜ ਰਹਿੰਦੀ ਹੈ। ਹਰਿਆਣਾ ਅਤੇ ਰਾਜਸਥਾਨ ਦੀਆਂ ਸਰਹੱਦਾਂ ਵੀ ਇਸ ਨਾਲ ਜੁੜੀਆਂ ਹੋਈਆਂ ਹਨ। 

ਸੀਨੀਅਰ ਪੁਲਸ ਸੁਪਰਡੈਂਟ ਸ਼ਲਭ ਮਾਥੁਰ ਨੇ ਆਗਰਾ ਖੇਤਰ ਦੇ ਏ. ਡੀ. ਜੀ. ਅਜੈ ਆਨੰਦ ਨੇ ਦੱਸਿਆ ਕਿ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਦੀ ਘੁਸਪੈਠ ਦੇ ਚੱਲਦਿਆਂ ਮਥੁਰਾ 'ਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਰਾਜਸਥਾਨ ਅਤੇ ਹਰਿਆਣਾ ਦੀਆਂ ਸਰਹੱਦਾਂ 'ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ। ਵਾਹਨਾਂ ਨੂੰ ਬਿਨਾਂ ਜਾਂਚ ਦੇ ਦਾਖਲ ਹੋਣ ਨਹੀਂ ਦਿੱਤਾ ਜਾ ਰਿਹਾ ਹੈ। ਭੀੜ-ਭਾੜ ਵਾਲੇ ਇਲਾਕਿਆਂ 'ਚ ਖੁਫੀਆ ਵਿਭਾਗ ਅਤੇ ਸਾਦੀ ਵਰਦੀ 'ਚ ਪੁਲਸ ਤਾਇਨਾਤ ਕੀਤੀ ਗਈ ਹੈ। ਜਨਮਸਥਾਨ ਦੇ 'ਰੈੱਡ' ਅਤੇ 'ਯੈਲੋ' ਜੋਨਾਂ 'ਚ ਵਾਹਨਾਂ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਪੁਲਸ ਮਾਹਰਾਂ ਨੇ ਦੱਸਿਆ ਹੈ ਕਿ ਰੇਲਵੇ ਸਟੇਸ਼ਨ, ਬੱਸ ਸਟੈਂਡ, ਧਰਮਸ਼ਾਲਾਵਾਂ ਆਦਿ ਜਨਤਕ ਸਥਾਨਾਂ 'ਤੇ ਸ਼ੱਕੀ ਵਿਅਕਤੀਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।


author

Iqbalkaur

Content Editor

Related News