ਯੂਪੀ ਸਰਕਾਰ ਦਾ ਆਊਟਸੋਰਸ ਮੁਲਾਜ਼ਮਾਂ ਨੂੰ ਤੋਹਫ਼ਾ, 5% ਵਧਾਇਆ ਮਾਣਭੱਤਾ

Monday, Aug 17, 2026 - 10:38 PM (IST)

ਯੂਪੀ ਸਰਕਾਰ ਦਾ ਆਊਟਸੋਰਸ ਮੁਲਾਜ਼ਮਾਂ ਨੂੰ ਤੋਹਫ਼ਾ, 5% ਵਧਾਇਆ ਮਾਣਭੱਤਾ

ਲਖਨਊ - ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਉੱਤਰ ਪ੍ਰਦੇਸ਼ ਰਾਜ ਸੜਕ ਟ੍ਰਾਂਸਪੋਰਟ ਕਾਰਪੋਰੇਸ਼ਨ (ਪਰਿਵਹਨ ਨਿਗਮ) ਵਿੱਚ ਕੰਮ ਕਰਦੇ ਆਊਟਸੋਰਸ ਕਰਮਚਾਰੀਆਂ ਦੇ ਹਿੱਤ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਇਨ੍ਹਾਂ ਮੁਲਾਜ਼ਮਾਂ ਦੇ ਮਾਣਭੱਤੇ ਵਿੱਚ ਜੁਲਾਈ ਮਹੀਨੇ ਤੋਂ 5 ਫੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਹੈ। ਟ੍ਰਾਂਸਪੋਰਟ ਰਾਜ ਮੰਤਰੀ (ਸੁਤੰਤਰ ਪ੍ਰਭਾਰ) ਦਿਆਸ਼ੰਕਰ ਸਿੰਘ ਨੇ ਦੱਸਿਆ ਕਿ ਕੰਪਿਊਟਰ ਓਪਰੇਟਰ, ਲੇਖਾਕਾਰ-ਕਮ-ਟੈਲੀ ਓਪਰੇਟਰ ਅਤੇ ਪ੍ਰੋਗਰਾਮਰ ਦੇ ਮਾਣਭੱਤੇ ਵਿੱਚ ਇਹ ਵਾਧਾ ਕੀਤਾ ਗਿਆ ਹੈ, ਜਿਸ ਨਾਲ ਕਰਮਚਾਰੀਆਂ ਨੂੰ ਵੱਡੀ ਆਰਥਿਕ ਰਾਹਤ ਮਿਲੇਗੀ।

ਟ੍ਰਾਂਸਪੋਰਟ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਟ੍ਰਾਂਸਪੋਰਟ ਕਾਰਪੋਰੇਸ਼ਨ ਵਿੱਚ ਕੰਮ ਕਰਦੇ ਆਊਟਸੋਰਸ ਕਰਮਚਾਰੀਆਂ ਦੇ ਮਾਣਭੱਤੇ ਵਿੱਚ ਹਰ ਸਾਲ 10 ਫੀਸਦੀ ਵਾਧਾ ਕਰਨ ਦੀ ਵਿਵਸਥਾ ਹੈ। ਇਸ ਨਿਯਮ ਦੇ ਤਹਿਤ ਹਰ ਸਾਲ ਜਨਵਰੀ ਵਿੱਚ 5 ਫੀਸਦੀ ਅਤੇ ਜੁਲਾਈ ਵਿੱਚ 5 ਫੀਸਦੀ ਦਾ ਵਾਧਾ ਕੀਤਾ ਜਾਂਦਾ ਹੈ। ਇਸੇ ਤਹਿਤ ਹੁਣ ਜੁਲਾਈ ਮਹੀਨੇ ਤੋਂ ਕਰਮਚਾਰੀਆਂ ਨੂੰ ਵਧਿਆ ਹੋਇਆ ਮਾਣਭੱਤਾ ਦਿੱਤਾ ਜਾਵੇਗਾ। 

ਇਸ ਫੈਸਲੇ ਤਹਿਤ ਵੱਖ-ਵੱਖ ਅਹੁਦਿਆਂ 'ਤੇ ਤਾਇਨਾਤ ਮੁਲਾਜ਼ਮਾਂ ਦੇ ਮਾਣਭੱਤੇ ਵਿੱਚ ਹੇਠ ਲਿਖੇ ਅਨੁਸਾਰ ਵਾਧਾ ਹੋਵੇਗਾ:-
 ਕੰਪਿਊਟਰ ਓਪਰੇਟਰ: ਕਾਰਪੋਰੇਸ਼ਨ ਵਿੱਚ ਕੰਮ ਕਰਦੇ ਕੁੱਲ 249 ਕੰਪਿਊਟਰ ਓਪਰੇਟਰਾਂ ਨੂੰ ਇਸ ਦਾ ਲਾਭ ਮਿਲੇਗਾ। ਉਨ੍ਹਾਂ ਦਾ ਮਾਣਭੱਤਾ ਲਗਭਗ 20,655 ਰੁਪਏ ਤੋਂ ਵਧ ਕੇ 21,420 ਰੁਪਏ ਹੋ ਜਾਵੇਗਾ।
 ਲੇਖਾਕਾਰ-ਕਮ-ਟੈਲੀ ਓਪਰੇਟਰ: ਇਸ ਸ਼੍ਰੇਣੀ ਦੇ 35 ਕਰਮਚਾਰੀਆਂ ਦਾ ਮਾਣਭੱਤਾ ਉਨ੍ਹਾਂ ਦੀ ਸੀਨੀਆਰਤਾ ਦੇ ਹਿਸਾਬ ਨਾਲ ਲਗਭਗ 20,000 ਰੁਪਏ ਤੋਂ ਵਧ ਕੇ 26,000 ਰੁਪਏ ਤੱਕ ਹੋ ਜਾਵੇਗਾ।
 ਪ੍ਰੋਗਰਾਮਰ: ਪ੍ਰੋਗਰਾਮਰ ਦੇ ਅਹੁਦੇ 'ਤੇ ਤਾਇਨਾਤ 26 ਕਰਮਚਾਰੀਆਂ ਦਾ ਮਾਣਭੱਤਾ ਹੁਣ ਲਗਭਗ 42,000 ਰੁਪਏ ਤੋਂ ਵਧ ਕੇ 43,313 ਰੁਪਏ ਹੋ ਜਾਵੇਗਾ।

ਟ੍ਰਾਂਸਪੋਰਟ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਟ੍ਰਾਂਸਪੋਰਟ ਕਾਰਪੋਰੇਸ਼ਨ ਦੀਆਂ ਸੇਵਾਵਾਂ ਨੂੰ ਬਿਹਤਰ, ਆਧੁਨਿਕ ਅਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਆਊਟਸੋਰਸ ਕਰਮਚਾਰੀਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਇਸ ਲਈ ਉਨ੍ਹਾਂ ਦੇ ਮਾਣਭੱਤੇ ਵਿੱਚ ਕੀਤੇ ਗਏ ਇਸ ਨਿਯਮਿਤ ਵਾਧੇ ਨਾਲ ਨਾ ਸਿਰਫ਼ ਉਨ੍ਹਾਂ ਨੂੰ ਆਰਥਿਕ ਮਦਦ ਮਿਲੇਗੀ, ਸਗੋਂ ਕੰਮ ਪ੍ਰਤੀ ਉਨ੍ਹਾਂ ਦਾ ਉਤਸ਼ਾਹ ਅਤੇ ਪ੍ਰਤੀਬੱਧਤਾ ਵੀ ਹੋਰ ਵਧੇਗੀ।
 


author

Inder Prajapati

Content Editor

Related News