ਯੂ. ਪੀ. ਵਿਧਾਨ ਸਭਾ ਚੋਣਾਂ ਨੂੰ ਲੈ ਕੇ CM ਯੋਗੀ ਨੇ ਕੈਬਨਿਟ ਦੇ ਸਹਿਯੋਗੀਆਂ ਨਾਲ ਕੀਤੀ ਬੈਠਕ
Wednesday, Jul 17, 2024 - 03:18 PM (IST)
ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੁੱਧਵਾਰ ਨੂੰ ਇੱਥੇ ਆਪਣੇ ਨਿਵਾਸ 'ਤੇ ਕੈਬਨਿਟ ਦੇ ਸਹਿਯੋਗੀਆਂ ਨਾਲ ਬੈਠਕ ਕੀਤੀ, ਜਿਸ 'ਚ ਆਉਣ ਵਾਲੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਅਤੇ ਸੂਬੇ ਦੇ ਕਈ ਹਿੱਸਿਆਂ 'ਚ ਹੜ੍ਹ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ ਗਈ। ਸਰਕਾਰੀ ਸੂਤਰਾਂ ਮੁਤਾਬਕ ਬੈਠਕ 'ਚ ਉੱਤਰ ਪ੍ਰਦੇਸ਼ ਦੇ ਸਾਰੇ ਕੈਬਨਿਟ ਮੰਤਰੀ ਅਤੇ ਰਾਜ ਮੰਤਰੀ ਮੌਜੂਦ ਸਨ। ਬੈਠਕ ਤੋਂ ਬਾਅਦ ਕੈਬਨਿਟ ਮੰਤਰੀ ਸਵਤੰਤਰ ਦੇਵ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੜ੍ਹ, ਵਿਕਾਸ ਕਾਰਜਾਂ ਅਤੇ ਆਉਣ ਵਾਲੀਆਂ ਚੋਣਾਂ ਬਾਰੇ ਚਰਚਾ ਕੀਤੀ ਗਈ। ਸੂਬੇ ਦੇ 17 ਜ਼ਿਲ੍ਹਿਆਂ ਦੇ 700 ਤੋਂ ਵੱਧ ਪਿੰਡ ਪਿਛਲੇ ਪੰਦਰਵਾੜੇ ਦੌਰਾਨ ਹੜ੍ਹਾਂ ਦੀ ਮਾਰ ਹੇਠ ਹਨ।
ਇਹ ਵੀ ਪੜ੍ਹੋ- ਹੁਣ ਇਸ ਸੂਬੇ 'ਚ ਔਰਤਾਂ ਨੂੰ ਮਿਲੇਗੀ ਮੁਫ਼ਤ ਬੱਸ ਸਫ਼ਰ ਦੀ ਸਹੂਲਤ, 15 ਅਗਸਤ ਤੋਂ ਹੋਵੇਗੀ ਸ਼ੁਰੂ
ਇਨ੍ਹਾਂ 10 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਜ਼ਿਮਨੀ ਚੋਣ
ਦੱਸ ਦੇਈਏ ਕਿ ਸੂਬੇ ਦੀਆਂ 10 ਵਿਧਾਨ ਸਭਾ ਸੀਟਾਂ- ਕਟੇਹਾਰੀ (ਅੰਬੇਡਕਰ ਨਗਰ), ਕਰਹਾਲ (ਮੈਨਪੁਰੀ), ਮਿਲਕੀਪੁਰ (ਅਯੁੱਧਿਆ), ਮੀਰਾਪੁਰ (ਮੁਜ਼ੱਫਰਨਗਰ), ਗਾਜ਼ੀਆਬਾਦ, ਮਾਝਵਾਂ (ਮਿਰਜ਼ਾਪੁਰ), ਸਿਸਾਮਊ (ਕਾਨਪੁਰ ਨਗਰ), ਖੈਰ (ਅਲੀਗੜ੍ਹ), ਫੂਲਪੁਰ (ਪ੍ਰਯਾਗਰਾਜ) ਅਤੇ ਕੁੰਡਰਕੀ (ਮੁਰਾਦਾਬਾਦ) ਵਿਚ ਜ਼ਿਮਨੀ ਚੋਣਾਂ ਹੋਣੀਆਂ ਹਨ।
ਇਹ ਵੀ ਪੜ੍ਹੋ- ਮਾਨਸੂਨ ਹੁਣ ਫੜੇਗਾ ਰਫ਼ਤਾਰ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ
ਦੱਸ ਦੇਈਏ ਕਿ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ 'ਚ ਭਾਜਪਾ ਉੱਤਰ ਪ੍ਰਦੇਸ਼ 'ਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ। ਪਾਰਟੀ ਸੂਬੇ 'ਚ 33 ਸੀਟਾਂ 'ਤੇ ਸਿਮਟ ਗਈ, ਜੋ ਕਿ 2019 ਦੇ ਮੁਕਾਬਲੇ 29 ਸੀਟਾਂ ਦੀ ਗਿਰਾਵਟ ਹੈ। ਵਿਰੋਧੀ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' ('ਇੰਡੀਆ') ਨੇ ਲੀਡ ਲੈ ਲਈ ਅਤੇ ਸਮਾਜਵਾਦੀ ਪਾਰਟੀ ਨੇ 37 ਸੀਟਾਂ ਜਿੱਤੀਆਂ, ਜੋ 2019 ਦੇ ਮੁਕਾਬਲੇ 32 ਸੀਟਾਂ ਦੀ ਬੜ੍ਹਤ ਹੈ। ਕਾਂਗਰਸ ਪਾਰਟੀ ਨੇ 6 ਲੋਕ ਸਭਾ ਸੀਟਾਂ ਜਿੱਤੀਆਂ ਹਨ।