ਰਾਹੁਲ ਨੂੰ ਝਟਕਾ, ਅਖਿਲੇਸ਼ ਨੇ ਕੀਤਾ KCR ਦੇ ਫੈਡਰਲ ਫ੍ਰੰਟ ਦਾ ਸਮਰਥਨ
Wednesday, Dec 26, 2018 - 06:03 PM (IST)

ਨਵੀਂ ਦਿੱਲੀ-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਵਿਰੋਧੀ ਪਾਰਟੀਆਂ 'ਚ ਏਕਤਾ ਦੀਆਂ ਕੋਸ਼ਿਸ਼ਾਂ ਨੂੰ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਵੱਡਾ ਝਟਕਾ ਦਿੱਤਾ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਗੈਰ-ਕਾਂਗਰਸ ਅਤੇ ਗੈਰ-ਭਾਜਪਾ ਦਲਾਂ ਦੇ ਫੈਡਰਲ ਫ੍ਰੰਟ ਦਾ ਅਖਿਲੇਸ਼ ਯਾਦਵ ਨੇ ਸਮਰੱਥਨ ਕੀਤਾ ਹੈ ਪਰ ਸਪਾ ਪ੍ਰਧਾਨ ਨੇ ਕਿਹਾ ਹੈ ਕਿ ਬੁੱਧਵਾਰ ਨੂੰ ਕੇ. ਸੀ. ਆਰ. ਨਾਲ ਮੁਲਾਕਾਤ ਹੋਣੀ ਸੰਭਵ ਨਹੀਂ ਹੈ।
ਅਖਿਲੇਸ਼ ਨੇ ਕਿਹਾ ਹੈ ਕਿ ਫੈਡਰਲ ਫ੍ਰੰਟ ਬਣਾਉਣ ਦੇ ਲਈ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਸੀ. ਆਰ ਨਾਲ ਮੁਲਾਕਾਤ ਕਰਨਗੇ। ਮੱਧ ਪ੍ਰਦੇਸ਼ 'ਚ ਸਪਾ ਦੇ ਜਿੱਤੇ ਇਕਲੌਤੇ ਵਿਧਾਇਕ ਨੂੰ ਮੰਤਰੀ ਨਾ ਬਣਾਏ ਜਾਣ ਤੋਂ ਅਖਿਲੇਸ਼ ਨਾਰਾਜ਼ ਹੈ। ਉਨ੍ਹਾਂ ਨੇ ਤੰਜ ਕੱਸਦੇ ਹੋਏ ਕਿਹਾ ਹੈ ਕਿ ਬੀ. ਜੇ. ਪੀ ਦੇ ਨਾਲ-ਨਾਲ ਕਾਂਗਰਸ ਦਾ ਵੀ ਧੰਨਵਾਦ। ਐੱਮ. ਪੀ. 'ਚ ਸਾਡੇ ਸਿਰਫ ਇਕ ਵਿਧਾਇਕ ਨੂੰ ਮੰਤਰੀ ਨਹੀਂ ਬਣਾਇਆ ਗਿਆ ਹੈ, ਅਜਿਹੇ 'ਚ ਹੁਣ ਸਾਡਾ ਰਸਤਾ ਸਾਫ ਹੈ।
ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ 2019 ਦੇ ਲੋਕ ਸਭਾ ਚੋਣਾਂ ਲਈ ਗਠਬੰਧਨ ਜਰੂਰ ਹੋਵੇਗਾ। ਬੀ. ਜੇ. ਪੀ ਨੂੰ ਸੱਤਾ ਤੋਂ ਹਟਾਉਣ ਦੇ ਲਈ ਸਾਰੇ ਦਲਾਂ ਨੂੰ ਇੱਕਠੇ ਨਾਲ ਆਉਣ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨੌਜਵਾਨ ਕੁੰਭ 'ਚ ਰੋਜਗਾਰ ਦੀ ਗੱਲ ਹੁੰਦੀ ਹੈ ਤਾਂ ਵਧੀਆ ਹੁੰਦਾ ਹੈ। ਅਖਿਲੇਸ਼ ਨੇ ਕਿਹਾ ਹੈ ਕਿ ਲਖਨਊ ਦੇ ਲੋਕ ਭਵਨ 'ਚ ਅਟਲ ਬਿਹਾਰੀ ਵਾਜਪਾਈ ਦੀ ਮੂਰਤੀ ਲਗਾਉਣਾ ਠੀਕ ਹੈ ਪਰ ਸਾਡੀ ਸਰਕਾਰ ਆਵੇਗੀ ਤਾਂ ਅਸੀਂ ਵੀ ਇਕ ਮੂਰਤੀ ਲਗਾਵਾਂਗੇ।
ਕੇ. ਸੀ. ਆਰ ਕਾਂਗਰਸ ਨੂੰ ਇੱਕ ਪਾਸੇ ਕਰਕੇ ਅਖਿਲੇਸ਼ ਯਾਦਵ ਅਤੇ ਬਸਪਾ ਪ੍ਰਧਾਨ ਮਾਇਆਵਤੀ ਦੇ ਨਾਲ ਗਠਜੋੜ ਦੀ ਕਵਾਇਦ 'ਚ ਜੁੱਟੇ ਹਨ। ਹੁਣ ਕੇ. ਸੀ. ਆਰ ਦੇ ਫੈਡਰਲ ਫ੍ਰੰਟ ਨੂੰ ਸਮਰੱਥਨ ਦੇਣਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਲਈ ਦੂਜਾ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।