ਜੀਜਾ ਦੀ ਧਮਕੀ ਤੋਂ ਅੱਕੀਆਂ ਭੈਣਾਂ ਨੇ ਇਕ-ਦੂਜੇ ਦਾ ਹੱਥ ਫੜ੍ਹ ਨਦੀ ''ਚ ਮਾਰੀ ਛਾਲ

Monday, Aug 19, 2024 - 05:54 PM (IST)

ਜੀਜਾ ਦੀ ਧਮਕੀ ਤੋਂ ਅੱਕੀਆਂ ਭੈਣਾਂ ਨੇ ਇਕ-ਦੂਜੇ ਦਾ ਹੱਥ ਫੜ੍ਹ ਨਦੀ ''ਚ ਮਾਰੀ ਛਾਲ

ਗੋਂਡਾ- ਉੱਤਰ ਪ੍ਰਦੇਸ਼ ਵਿਚ ਗੋਂਡਾ ਜ਼ਿਲ੍ਹੇ ਦੇ ਮਨਕਾਪੁਰ ਕੋਤਵਾਲੀ ਇਲਾਕੇ ਦੇ ਤਾਮਾਪਾਰ ਪਿੰਡ 'ਚ ਜੀਜਾ ਦੇ ਤਸ਼ੱਦਦ ਤੋਂ ਤੰਗ ਆ ਕੇ ਦੋ ਸਕੀਆਂ ਭੈਣਾਂ ਨੇ ਨਦੀ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਮੁਤਾਬਕ ਮਨਕਾਪੁਰ ਕੋਤਵਾਲੀ ਖੇਤਰ ਦੇ ਤਾਮਾਪਾਰ ਪਿੰਡ ਵਾਸੀ ਸੁਰੇਸ਼ ਕੁਮਾਰ ਉਰਫ਼ ਗੋਬਾਰੀ ਦੀ ਪੁੱਤਰੀ ਸੁਨੀਤਾ (22) ਅਤੇ ਪੁਨੀਤਾ (16) ਇਕੱਠੀਆਂ ਘਰ ਤੋਂ ਪਖ਼ਾਨੇ ਦੇ ਬਹਾਨੇ ਡੱਬਾ ਹੱਥ ਵਿਚ ਲੈ ਕੇ ਨਿਕਲੀਆਂ ਅਤੇ ਘਰ ਤੋਂ ਕੁਝ ਹੀ ਦੂਰੀ 'ਤੇ ਵਹਿ ਰਹੀ ਬਿਸੁਹੀ ਨਦੀ ਵਿਚ ਛਾਲ ਮਾਰ ਦਿੱਤੀ।

ਧੀਆਂ ਦਾ ਪਿੱਛਾ ਕਰ ਕੇ ਮਾਂ ਸ਼ਿਵ ਰਤਨਾ ਦੇਵੀ ਅਤੇ ਪਿਤਾ ਗੋਬਾਰੀ ਰੌਲਾ ਪਾਉਂਦੇ ਰਹੇ ਪਰ ਜਦੋਂ ਤੱਕ ਉਹ ਰੋਕਦੇ ਉਹ ਡੂੰਘੇ ਪਾਣੀ ਵਿਚ ਡੁੱਬ ਗਈਆਂ। ਘਟਨਾ ਦੀ ਸੂਚਨਾ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਪਿੰਡ ਵਾਸੀਆਂ ਅਤੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਾਹਰ ਕੱਢਵਾ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਧੀਆਂ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਵੱਡੀ ਧੀ ਦਾ ਵਿਆਹ ਪਚਪੁਤੀ ਜਗਤਾਪੁਰ ਦੇ ਮਜਰਾ ਕਾਲੋਨੀ ਪੁਰਵਾ ਵਿਚ ਅਸ਼ੋਕ ਕੁਮਾਰ ਨਾਲ ਹੋਇਆ ਹੈ। 

ਸੁਨੀਤਾ ਭੈਣ ਦੇ ਘਰ ਗਈ ਸੀ ਪਰ ਪਿਛਲੇ ਸ਼ੁੱਕਰਵਾਰ ਨੂੰ ਵਾਪਸ ਆਈ ਤਾਂ ਫੋਨ 'ਤੇ ਜੀਜਾ ਨਾਲ ਕੁਝ ਗੱਲ ਹੋਣ ਕਾਰਨ ਪਰੇਸ਼ਾਨ ਸੀ। ਅਸ਼ੋਕ, ਸੁਨੀਤਾ ਨੂੰ ਕਿਸੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦੇ ਰਿਹਾ ਸੀ, ਜਿਸ ਤੋਂ ਤੰਗ ਆ ਕੇ ਉਸ ਨੇ ਛੋਟੀ ਭੈਣ ਨਾਲ ਨਦੀ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ। ਪੁਲਸ ਡਿਪਟੀ ਐਸ.ਪੀ ਆਰ. ਕੇ. ਸਿੰਘ ਮੁਤਾਬਕ ਮਾਮਲੇ ਵਿਚ ਸਾਰੇ ਪਹਿਲੂਆਂ 'ਤੇ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਕੁੜੀਆਂ ਦੇ ਪਰਿਵਾਰ ਅਤੇ ਦੋਸ਼ੀ ਦੇ ਪਰਿਵਾਰ ਤੋਂ ਪੁੱਛਗਿੱਛ ਜਾਰੀ ਹੈ।


author

Tanu

Content Editor

Related News