ਬੇਮੌਸਮੀ ਮੀਂਹ ਨੇ ਸੂਰਜਮੁਖੀ ਦੇ ਕਿਸਾਨਾਂ ਦੀਆਂ ਵਧਾ ਦਿੱਤੀਆਂ ਮੁਸ਼ਕਲਾਂ
Monday, Jun 12, 2023 - 12:29 PM (IST)

ਕੁਰੂਕੁਸ਼ੇਤਰ- ਸ਼ਨੀਵਾਰ ਨੂੰ ਪਏ ਬੇਮੌਸਮੀ ਮੀਂਹ ਨੇ ਸੂਰਜਮੁਖੀ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ, ਜੋ ਪਹਿਲਾਂ ਤੋਂ ਹੀ ਆਪਣੀ ਤੇਲ ਬੀਜ ਫ਼ਸਲ ਲਈ ਐੱਮ.ਐੱਸ.ਪੀ. ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਸਨ ਅਤੇ ਵਿਰੋਧ ਕਰ ਰਹੇ ਸਨ। ਸੂਰਜਮੁਖੀ ਦੇ ਬੀਜਾਂ ਨੂੰ ਸਾਫ਼ ਕਰਨ ਅਤੇ ਸੁਕਾਉਣ ਲਈ ਬਿਖੇਰਨ ਵਾਲੇ ਕਿਸਾਨ ਅਤੇ ਮਜ਼ਦੂਰ ਸ਼ਾਹਾਬਾਦ ਅਨਾਜ ਮੰਡੀ 'ਚ ਮੀਂਹ ਕਾਰਨ ਭਿੱਜੇ ਹੋਏ ਬੀਜਾਂ ਨੂੰ ਇਕੱਠੇ ਕਰਦੇ ਨਜ਼ਰ ਆਏ। ਸੂਰਜਮੁਖੀ ਦੇ ਬੀਜਾਂ ਦੀਆਂ ਕੀਮਤਾਂ ਨੂੰ ਲੈ ਕੇ ਕਿਸਾਨਾਂ ਅਤੇ ਸੂਬਾ ਸਰਕਾਰਾਂ ਵਿਚਾਲੇ ਟਕਰਾਅ ਚੱਲ ਰਿਹਾ ਹੈ। ਇਸ ਦੌਰਾਨ ਬੇਮੌਸਮੀ ਮੀਂਹ ਕਾਰਨ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ, ਜਿਨ੍ਹਾਂ ਨੇ ਆਪਣੀ ਉਪਜ ਨੂੰ 6400 ਰੁਪਏ ਪ੍ਰਤੀ ਕੁਇੰਟਲ ਦੇ ਐੱਮ.ਐੱਸ.ਪੀ. ਤੋਂ ਹੇਠਾਂ ਵੇਚਣ ਦੀ ਬਜਾਏ ਰੋਕ ਰੱਖਿਆ ਸੀ। ਸ਼ਾਹਾਬਾਦ ਦੇ ਇਕ ਕਿਸਾਨ ਜੀਵਨ ਰਾਮ ਨੇ ਕਿਹਾ ਕਿ ਉਹ ਆਪਣੀ ਉਪਜ ਦੀ ਲਗਭਗ 2 ਏਕੜ ਫ਼ਸਲ ਨੂੰ ਸਾਫ਼ ਕਰਨ ਲਈ ਲਿਆਏ ਸਨ ਪਰ ਦੇਖਿਆ ਕਿ ਤੇਜ਼ ਹਵਾਵਾਂ ਨਾਲ ਮੋਹੇਲਧਾਰ ਮੀਂਹ ਨਾਲ ਫ਼ਸਲ ਰੁੜ ਗਈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਐੱਮ.ਐੱਸ.ਪੀ. 'ਤੇ ਫ਼ਸਲ ਦੀ ਖਰੀਦ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ।
ਇਕ ਹੋਰ ਕਿਸਾਨ ਕਪਿਲ ਕੁਮਾਰ ਨੇ ਕਿਹਾ,''ਇਕ ਪਾਸੇ ਤਾਂ ਅਸੀਂ ਐੱਮ.ਐੱਸ.ਪੀ. ਹਾਸਲ ਕਰਨ ਲਈ ਸਰਕਾਰ ਖ਼ਿਲਾਫ਼ ਲੜ ਰਹੇ ਸੀ ਅਤੇ ਦੂਜੇ ਪਾਸੇ ਬੇਮੌਸਮੀ ਮੀਂਹ ਕਾਰਨ ਸੂਰਜਮੁਖੀ ਦੇ ਬੀਜਾਂ ਦਾ ਕਾਫ਼ੀ ਨੁਕਸਾਨ ਹੋ ਗਿਆ। ਲਗਭਗ 3 ਏਕੜ 'ਚ ਫੈਲੀ ਮੇਰੀ ਉਪਜ ਹੁਣ ਪਾਣੀ ਦੇ ਤਾਲਾਬਾਂ 'ਚ ਪਈ ਹੈ। ਸੂਰਜਮੁਖੀ ਦੇ ਕਿਸਾਨਾਂ ਲਈ ਇਹ ਮੌਸਮ ਖ਼ਰਾਬ ਰਹਿਣ ਵਾਲਾ ਹੈ।'' ਬੀ.ਕੇ.ਯੂ. (ਚਾਰੂਨੀ) ਆਗੂ ਸੰਜੂ ਗੁੰਡਿਆਣਾ ਨੇ ਸੂਰਜਮੁਖੀ ਦੀਆਂ ਫ਼ਸਲਾਂ ਦੀ ਕਮਜ਼ੋਰੀ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਤੇਜ਼ ਹਵਾਵਾਂ ਜਾਂ ਮੀਂਹ ਕਾਰਨ ਜਲਦੀ ਨਜ਼ਰ ਹੋ ਸਕਦੀ ਹੈ। ਜਦੋਂ ਅਸੀਂ ਐੱਮ.ਐੱਸ.ਪੀ. ਲਈ ਅਨਾਜ ਮੰਡੀ ਦੇ ਬਾਹਰ ਧਰਨਾ ਦੇ ਰਹੇ ਸਨ, ਸੈਂਕੜੇ ਕੁਇੰਟਲ ਬੀਜ ਭਿੱਜ ਗਏ ਅਤੇ ਰੁੜ ਗਏ। ਹਾਲਾਂਕਿ ਕਿਸਾਨ ਅਤੇ ਮਜ਼ਦੂਰ ਬੀਜਾਂ ਨੂੰ ਇਕੱਠਾ ਕਰਨ ਅਤੇ ਉਨ੍ਹਾਂ ਦੀ ਸੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਮੀਂਹ 'ਚ ਭਿੱਜੇ ਹੋਏ ਬੀਜਾਂ ਦੀ ਗੁਣਵੱਤਾ ਚਿੰਤਾ ਦਾ ਵਿਸ਼ਾ ਹੋਵੇਗੀ।''