ਓਨਾਵ ਰੇਪ : ਦੋਸ਼ੀ ਕੁਲਦੀਪ ਸੇਂਗਰ ਦੀ ਵਿਧਾਨ ਸਭਾ ਮੈਂਬਰਤਾ ਖਤਮ, ਹੁਣ ਨਹੀਂ ਰਹੇ ਵਿਧਾਇਕ

02/25/2020 10:16:12 AM

ਓਨਾਵ— ਉੱਤਰ ਪ੍ਰਦੇਸ਼ ਦੇ ਚਰਚਿਤ ਓਨਾਵ ਰੇਪ ਕੇਸ 'ਚ ਦੋਸ਼ੀ ਕਰਾਰ ਦਿੱਤੇ ਗਏ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਦੀ ਵਿਧਾਨ ਸਭਾ ਮੈਂਬਰਤਾ ਖਤਮ ਕਰ ਦਿੱਤੀ ਗਈ ਹੈ। ਹੁਣ ਉਹ ਵਿਧਾਇਕ ਨਹੀਂ ਹਨ। ਇਸ ਮਾਮਲੇ 'ਚ ਵਿਧਾਨ ਸਭਾ ਦੇ ਮੁੱਖ ਸਕੱਤਰ ਪ੍ਰਦੀਪ ਕੁਮਾਰ ਦੁਬੇ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਨੋਟੀਫਿਕੇਸ਼ਨ ਅਨੁਸਾਰ ਸਜ਼ਾ ਦੇ ਐਲਾਨ ਦੇ ਦਿਨ ਤੋਂ ਹੀ ਸੇਂਗਰ ਦੀ ਵਿਧਾਨ ਸਭਾ ਮੈਂਬਰਤਾ ਖਤਮ ਮੰਨੀ ਜਾਵੇਗੀ। ਵਿਧਾਨ ਸਭਾ ਸਕੱਤਰੇਤ ਵਲੋਂ ਨੋਟੀਫਿਕੇਸ਼ਨ ਅਨੁਸਾਰ ਕੁਲਦੀਪ ਸਿੰਘ ਸੇਂਗਰ 20 ਦਸੰਬਰ 2019 'ਚ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਨਹੀਂ ਮੰਨੇ ਜਾਣਗੇ। ਇਸੇ ਦੇ ਨਾਲ ਹੀ 20 ਦਸੰਬਰ 2019 ਤੋਂ ਬਾਂਗਰਮਊ ਵਿਧਾਨ ਸਭਾ ਖਾਲੀ ਹੋ ਗਈ ਹੈ।

ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਕੁਲਦੀਪ ਸਿੰਘ ਸੇਂਗਰ ਓਨਾਵ ਜ਼ਿਲੇ ਦੇ ਬਾਂਗਰਮਊ ਵਿਧਾਨ ਸਭਾ ਤੋਂ ਚੁਣੇ ਗਏ ਹਨ। ਦਿੱਲੀ ਦੀ ਇਕ ਕੋਰਟ ਨੇ 20 ਦਸੰਬਰ 2019 ਨੂੰ ਓਨਾਵ ਰੇਪ ਕੇਸ 'ਚ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 10 ਜੁਲਾਈ 2013 ਨੂੰ ਸੁਪਰੀਮ ਕੋਰਟ ਦੇ ਇਕ ਆਦੇਸ਼ ਅਨੁਸਾਰ ਕੁਲਦੀਪ ਸਿੰਘ ਸੇਂਗਰ ਦੀ ਵਿਧਾਨ ਸਭਾ ਦੀ ਮੈਂਬਰਤਾ ਖਤਮ ਮੰਨੀ ਜਾਂਦੀ ਹੈ। ਭਾਜਪਾ ਨੇ ਪਹਿਲਾਂ ਹੀ ਕੁਲਦੀਪ ਸੇਂਗਰ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਵਿਧਾਇਕ ਕੁਲਦੀਪ ਸੇਂਗਰ 'ਤੇ ਕੁੜੀ ਨੂੰ ਅਗਵਾ ਕਰ ਕੇ ਰੇਪ ਕਰਨ ਦਾ ਦੋਸ਼ ਸੀ। ਘਟਨਾ ਦੇ ਸਮੇਂ ਕੁੜੀ ਨਾਬਾਲਗ ਸੀ। ਕੋਰਟ ਨੇ ਸੁਣਵਾਈ ਦੌਰਾਨ ਇਸ ਦੋਸ਼ੀ ਨੂੰ ਸਹੀ ਮੰਨਿਆ ਹੈ।


DIsha

Content Editor

Related News