ਸਾਰਿਆਂ ਦੀਆਂ ਨਜ਼ਰਾਂ ਅਨਲੌਕ-1 ਦੀ ਸਮਾਪਤੀ 30 ਜੂਨ ''ਤੇ ਟਿਕੀਆਂ

Saturday, Jun 27, 2020 - 07:01 PM (IST)

ਸਾਰਿਆਂ ਦੀਆਂ ਨਜ਼ਰਾਂ ਅਨਲੌਕ-1 ਦੀ ਸਮਾਪਤੀ 30 ਜੂਨ ''ਤੇ ਟਿਕੀਆਂ

ਨਵੀਂ ਦਿੱਲੀ- ਸਾਰਿਆਂ ਦੀ ਨਜ਼ਰਾਂ ਹੁਣ ਅਨਲੌਕ ਦੇ ਪਹਿਲੇ ਪੜਾਅ ਦੀ ਸਮਾਪਤੀ ਤੋਂ ਬਾਅਦ ਸਾਲ ਦੇ ਮੱਧ 30 ਜੂਨ 'ਤੇ ਟਿਕ ਗਈਆਂ ਹਨ ਕਿ ਕੀ ਇਕ ਜੁਲਾਈ ਤੋਂ ਅਨਲੌਕ-2 ਦੀ ਸ਼ੁਰੂਆਤ ਹੋਵੇਗੀ। ਲੋਕਾਂ ਦੇ ਮਨ 'ਚ ਇਹ ਸਵਾਲ ਇਸ ਲਈ ਵਾਰ-ਵਾਰ ਆ ਰਿਹਾ ਹੈ, ਕਿਉਂਕਿ ਮੌਜੂਦਾ ਅਨਲੌਕ-1 ਦਰਮਿਆਨ ਚਾਰ ਸੂਬਿਆਂ ਨੇ ਤਾਲਾਬੰਦੀ ਦਾ ਲਗਾਤਾਰ ਐਲਾਨ ਕੀਤਾ ਹੈ। ਪੱਛਮੀ ਬੰਗਾਲ ਸਰਕਾਰ ਜੁਲਾਈ ਦੇ ਅੰਤ ਤੱਕ ਪ੍ਰਦੇਸ਼ ਵਿਆਪੀ ਲਾਕਡਾਊਨ (ਤਾਲਾਬੰਦੀ) ਦਾ ਐਲਾਨ ਕਰ ਚੁਕੀ ਹੈ। ਤਾਮਿਲਨਾਡੂ 'ਚ ਚੇਨਈ ਮਹਾਨਗਰ ਅਤੇ ਇਸ ਨਾਲ ਲੱਗਦੇ ਇਲਾਕਿਆਂ ਅਤੇ ਆਸਾਮ ਦੇ ਗੁਹਾਟੀ 'ਚ ਉੱਥੋਂ ਦੀਆਂ ਸਰਕਾਰਾਂ ਨੇ ਵੀਰਵਾਰ ਤੋਂ 2 ਹਫ਼ਤਿਆਂ ਦੀ ਤਾਲਾਬੰਦੀ ਐਲਾਨ ਕੀਤਾ ਹੈ। ਝਾਰਖੰਡ ਸਰਕਾਰ ਨੇ ਵੀ ਸ਼ਨੀਵਾਰ ਨੂੰ ਆਪਣੇ ਇੱਥੇ 31 ਜੁਲਾਈ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਹੈ। 

ਇਸ ਵਿਚ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ 2020-21 'ਚ ਭਾਰਤ ਦੀ ਆਰਥਿਕ ਭਵਿੱਖਬਾਣੀ ਵਿਚ ਦੇਸ਼ ਦੀ ਕੁੱਲ ਆਮਦਨੀ ਪ੍ਰਾਪਤੀ 'ਚ 4.5 ਫੀਸਦੀ ਦੀ ਗਿਰਾਵਟ ਦਾ ਹਵਾਲਾ ਦਿੰਦੇ ਹੋਏ ਮਾਹਰਾਂ ਨੇ ਕਿਹਾ ਹੈ ਕਿ ਅਸੀਂ ਚਾਰ ਦਹਾਕਿਆਂ 'ਚ ਪਹਿਲੀ ਵਾਰ ਜ਼ਬਰਦਸਤ ਮੰਦੀ ਵੱਲ ਵਧ ਰਹੇ ਹਾਂ ਅਤੇ ਇਹ ਬਹੁਤ ਜ਼ਿਆਦਾ ਨੁਕਸਾਨਦੇਹ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਥਿਤੀ 'ਚ ਸੂਬਿਆਂ ਨੂੰ ਕੋਰੋਨਾ ਵਾਇਰਸ 'ਤੇ ਕੰਟਰੋਲ ਕਰਨ ਲਈ ਵਾਰ-ਵਾਰ ਤਾਲਾਬੰਦੀ ਕੀਤੇ ਜਾਣ ਨੂੰ ਟਾਲਣਾ ਚਾਹੀਦਾ।


author

DIsha

Content Editor

Related News